For the best experience, open
https://m.punjabitribuneonline.com
on your mobile browser.
Advertisement

ਮੁਹੰਮਦ ਕੁਲੀ ਖਾਨ ਦੇ ਮਕਬਰੇ ਦੀ ਪੁਰਾਣੀ ਦਿੱਖ ਬਹਾਲ

08:57 AM Aug 28, 2023 IST
ਮੁਹੰਮਦ ਕੁਲੀ ਖਾਨ ਦੇ ਮਕਬਰੇ ਦੀ ਪੁਰਾਣੀ ਦਿੱਖ ਬਹਾਲ
ਮੁਹੰਮਦ ਕੁਲੀ ਖ਼ਾਂ ਦੀ ਮਕਬਰੇ ਦੀ ਝਲਕ। -ਫੋਟੋ: ਦਿਓਲ
Advertisement

ਨਵੀਂ ਦਿੱਲੀ: ਮਹਿਰੌਲੀ ਪੁਰਾਤੱਤਵ ਪਾਰਕ ਵਿੱਚ ਮੁਹੰਮਦ ਕੁਲੀ ਖਾਨ ਦਾ ਮਕਬਰਾ ਅਤੇ ਜਮਾਲੀ-ਕਮਾਲੀ ਮਸਜਿਦ ਦੀ ਪੁਰਾਣੀ ਸ਼ਾਨ ਬਹਾਲ ਕੀਤੀ ਗਈ ਹੈ। ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਦੱਸਿਆ ਕਿ ਡੀ.ਡੀ.ਏ ਅਤੇ ਏ.ਐਸ.ਆਈ. ਨੇ ਉਨ੍ਹਾਂ ਦੇ ਦੌਰੇ ਅਤੇ ਇਸ ਬਾਰੇ ਜਾਰੀ ਕੀਤੇ ਨਿਰਦੇਸ਼ਾਂ ਤੋਂ ਬਾਅਦ ਬਹਾਲੀ ਦਾ ਸ਼ਲਾਘਾਯੋਗ ਕੰਮ ਕੀਤਾ ਹੈ। ਜ਼ਿਕਰਯੋਗ ਹੈ ਕਿ ਪੁਰਾਤੱਤਵ ਪਿੰਡ ਕੰਪਲੈਕਸ ਵਿੱਚ ਜਮਾਲੀ ਤੇ ਕਮਾਲੀ ਦੀ ਮਸਜਿਦ ਹੈ। ਮਸਜਿਦ ਅਤੇ ਮਕਬਰੇ ਦਾ ਨਿਰਮਾਣ 1528-1529 ਵਿੱਚ ਕੀਤਾ ਗਿਆ ਸੀ ਤੇ ਜਮਾਲੀ ਨੂੰ 1535 ਵਿੱਚ ਉਸਦੀ ਮੌਤ ਤੋਂ ਬਾਅਦ ਕਬਰ ਵਿੱਚ ਦਫ਼ਨਾਇਆ ਗਿਆ ਸੀ। ਜਾਣਕਾਰੀ ਅਨੁਸਾਰ ਐਲਜੀ ਦੀਆਂ ਹਦਾਇਤਾਂ ਮਗਰੋਂ ਪੁਰਾਤਤੱਵ ਵਿਭਾਗ ਵੱਲੋਂ ਮਕਬਰੇ ਦੀ ਪੁਰਾਣੀ ਦਿੱਖ ਬਹਾਲ ਕੀਤੀ ਗਈ ਹੈ। -ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×