ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੀਟ-ਪੀਜੀ ਪੈਟਰਨ ’ਚ ਤਬਦੀਲੀ ’ਤੇ ਕੇਂਦਰ ਤੇ ਐੱਨਬੀਈ ਤੋਂ ਜਵਾਬ ਤਲਬ

07:32 AM Sep 21, 2024 IST

ਨਵੀਂ ਦਿੱਲੀ, 20 ਸਤੰਬਰ
ਸੁਪਰੀਮ ਕੋਰਟ ਨੇ ਅੱਜ ਕੌਮੀ ਸਿੱਖਿਆ ਬੋਰਡ (ਐੱਨਬੀਈ) ਵੱਲੋਂ ਨੀਟ-ਪੀਜੀ-2024 ਪੈਟਰਨ ਵਿੱਚ ਆਖਰੀ ਸਮੇਂ ’ਤੇ ਤਬਦੀਲੀ ਕਰਨ ’ਤੇ ਸਵਾਲ ਚੁੱਕੇ ਅਤੇ ਕਿਹਾ ਕਿ ਇਹ ਬਹੁਤ ਅਜੀਬ ਵਰਤਾਰਾ ਹੈ ਤੇ ਇਸ ਨਾਲ ਵਿਦਿਆਰਥੀਆਂ ਦਾ ਨੁਕਸਾਨ ਹੋ ਸਕਦਾ ਹੈ। ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਵਿਦਿਆਰਥੀਆਂ ਵੱਲੋਂ ਪੇਸ਼ ਸੀਨੀਅਰ ਵਕੀਲ ਵਿਭਾ ਦੱਤਾ ਮਖੀਜਾ ਅਤੇ ਵਕੀਲ ਤਨਵੀ ਦੂਬੇ ਦੀਆਂ ਦਲੀਲਾਂ ਦਾ ਨੋਟਿਸ ਲਿਆ ਅਤੇ ਐੱਨਬੀਈ ਤੇ ਕੇਂਦਰ ਤੋਂ ਹਫ਼ਤੇ ਅੰਦਰ ਜਵਾਬ ਮੰਗਿਆ ਹੈ। ਮਾਮਲੇ ਦੀ ਸੁਣਵਾਈ ਹੁਣ 27 ਸਤੰਬਰ ਨੂੰ ਹੋਵੇਗੀ। ਸ਼ੁਰੂਆਤ ਵਿੱਚ ਸੀਨੀਅਰ ਵਕੀਲ ਨੇ ਕਿਹਾ ਕਿ ਇਹ ਮਸਲਾ ਪ੍ਰੀਖਿਆ ਪੈਟਰਨ ’ਚ ਆਖਰੀ ਸਮੇਂ ਤਬਦੀਲੀ, ਉੱਤਰ ਕੁੰਜੀ ਦਾ ਖੁਲਾਸਾ ਹੋਣ ਅਤੇ ਨੀਟ-ਪੀਜੀ ਦੇ ਪ੍ਰਸ਼ਨ ਪੱਤਰਾਂ ਨਾਲ ਸਬੰਧਤ ਹੈ, ਜੋ 11 ਅਗਸਤ ਨੂੰ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਇਸ ਵਿੱਚ ਨਾ ਕੋਈ ਨਿਯਮ ਸਨ, ਨਾ ਕੁੱਝ ਸਪੱਸ਼ਟ ਸੀ ਅਤੇ ਟੈਸਟ ਤੋਂ ਤਿੰਨ ਦਿਨ ਪਹਿਲਾਂ ਪ੍ਰੀਖਿਆ ਨੂੰ ਦੋ ਹਿੱਸਿਆਂ ’ਚ ਵੰਡ ਦਿੱਤਾ ਗਿਆ। ਉਨ੍ਹਾਂ ਕਿਹਾ, ‘ਇਸ ਲਈ ਨਿਰਧਾਰਤ ਪੈਮਾਨਿਆਂ ਦੀ ਲੋੜ ਹੁੰਦੀ ਹੈ ਅਤੇ ਇਹ ਯਕੀਨੀ ਬਣਾਉਣ ਲਈ ਕੋਈ ਨਿਯਮ ਨਹੀਂ ਸਨ ਕਿ ਇਹ ਪ੍ਰੀਖਿਆਵਾਂ ਕਿਸ ਤਰ੍ਹਾਂ ਕਰਵਾਈਆਂ ਜਾਣਗੀਆਂ।’ ਉਨ੍ਹਾਂ ਕਿਹਾ ਕਿ ਸਭ ਕੁਝ ਸੂਚਨਾ ਬੁਲੇਟਿਨ ’ਤੇ ਨਿਰਭਰ ਸੀ, ਜਿਸ ਨੂੰ ਅਧਿਕਾਰੀਆਂ ਦੀ ਇੱਛਾ ਅਨੁਸਾਰ ਸੋਧਿਆ ਜਾ ਸਕਦਾ ਸੀ। -ਪੀਟੀਆਈ

Advertisement

Advertisement