For the best experience, open
https://m.punjabitribuneonline.com
on your mobile browser.
Advertisement

ਮੋਦੀ ਦੀਆਂ ਲੋਕ ਮਾਰੂ ਨੀਤੀਆਂ ਦਾ ਜਵਾਬ ਭਾਜਪਾ ਉਮੀਦਵਾਰ ਨੂੰ ਹਰਾ ਕੇ ਦਿਓ: ਰੰਧਾਵਾ

08:46 AM May 03, 2024 IST
ਮੋਦੀ ਦੀਆਂ ਲੋਕ ਮਾਰੂ ਨੀਤੀਆਂ ਦਾ ਜਵਾਬ ਭਾਜਪਾ ਉਮੀਦਵਾਰ ਨੂੰ ਹਰਾ ਕੇ ਦਿਓ  ਰੰਧਾਵਾ
ਪੁਰਾਣਾਸ਼ਾਲਾ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ।
Advertisement

ਸਰਬਜੀਤ ਸਾਗਰ
ਦੀਨਾਨਗਰ, 2 ਮਈ
ਟਿਕਟ ਮਿਲਣ ਮਗਰੋਂ ਹਲਕੇ ਵਿੱਚ ਪਹੁੰਚੇ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਵਿਧਾਇਕਾ ਅਰੁਣਾ ਚੌਧਰੀ ਵੱਲੋਂ ਸਵਾਗਤ ਕੀਤਾ ਗਿਆ। ਜਦੋਂ ਸ੍ਰੀ ਰੰਧਾਵਾ ਦੀਨਾਨਗਰ ਹਲਕੇ ਦੇ ਖੇਤਰ ਪੁਰਾਣਾਸ਼ਾਲਾ ਪਹੁੰਚੇ ਸਮਰਥਕਾਂ ਨੇ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕੀਤੀ। ਅਰੁਣਾ ਚੌਧਰੀ ਨੇ ਗੁਰਦਾਸਪੁਰ ਹਲਕੇ ਨੂੰ ਇੱਕ ਨਿਧੜਕ, ਇਮਾਨਦਾਰ ਤੇ ਬੇਬਾਕੀ ਨਾਲ ਗੱਲ ਕਹਿਣ ਵਾਲਾ ਉਮੀਦਵਾਰ ਦੇਣ ਲਈ ਕਾਂਗਰਸ ਹਾਈਕਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਅਸ਼ੋਕ ਚੌਧਰੀ ਨੇ ਦਾਅਵਾ ਕੀਤਾ ਕਿ ਸ੍ਰੀ ਰੰਧਾਵਾ ਗੁਰਦਾਸਪੁਰ ਹਲਕੇ ਤੋਂ ਵੱਡੀ ਲੀਡ ਨਾਲ ਜਿੱਤ ਦਰਜ ਕਰਨਗੇ।
ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕਾਂ ਦਾ ਪਿਆਰ ਕਬੂਲਦਿਆਂ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕ ਤਕੜੇ ਹੋ ਜਾਣ ਅਤੇ ਮੋਦੀ ਦੀਆਂ ਲੋਕ ਮਾਰੂ ਨੀਤੀਆਂ ਦਾ ਜਵਾਬ ਭਾਜਪਾ ਉਮੀਦਵਾਰ ਨੂੰ ਕਰਾਰੀ ਹਾਰ ਨਾਲ ਦੇਣ। ਇਸ ਉਪਰੰਤ ਅਰੁਣਾ ਚੌਧਰੀ ਦੀ ਅਗਵਾਈ ਵਿੱਚ ਸ੍ਰੀ ਰੰਧਾਵਾ ਦਾ ਕਾਫ਼ਲਾ ਗੁਰਦਾਸਪੁਰ ਵੱਲ ਨੂੰ ਰਵਾਨਾ ਹੋਇਆ। ਰਸਤੇ ਵਿੱਚ ਦੀਨਾਨਗਰ ਦੇ ਹੋਰਨਾਂ ਪਿੰਡਾਂ ਦੇ ਲੋਕਾਂ ਨੇ ਵੀ ਥਾਂ-ਥਾਂ ’ਤੇ ਰੰਧਾਵਾ ਦਾ ਸਵਾਗਤ ਕੀਤਾ। ਇਸ ਮੌਕੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਵਿਧਾਇਕ ਨਰੇਸ਼ ਪੁਰੀ, ਸਾਬਕਾ ਵਿਧਾਇਕ ਅਮਿਤ ਵਿੱਜ ਪਠਾਨਕੋਟ ਵੀ ਮੌਜੂਦ ਸਨ।

Advertisement

ਲੋਕਾਂ ਨੂੰ ਨਲਕੇ ਪੁੱਟਣ ਵਾਲਾ ਨਹੀਂ ਸਗੋਂ ਲੋਕਲ ਆਗੂ ਚਾਹੀਦੈ: ਰੰਧਾਵਾ

ਪਠਾਨਕੋਟ (ਐੱਨਪੀ ਧਵਨ): ਵਿਧਾਨ ਸਭਾ ਹਲਕਾ ਭੋਆ ਦੇ ਸੁੰਦਰਚੱਕ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਚੋਣ ਰੈਲੀ ਕੀਤੀ ਗਈ। ਇਸ ਦੌਰਾਨ ਸ੍ਰੀ ਰੰਧਾਵਾ ਨੇ ਭਾਜਪਾ ਦੇ ਸਾਬਕਾ ਐੱਮਪੀ ਸਨੀ ਦਿਓਲ ਦਾ ਨਾਂ ਲਏ ਬਿਨਾਂ ਉਸ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਲੋਕਾਂ ਨੂੰ ਹੁਣ ਨਲਕਾ ਪੁੱਟਣ ਵਾਲਾ ਨਹੀਂ ਬਲਕਿ ਲੋਕਲ ਆਗੂ ਚਾਹੀਦਾ ਹੈ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਸਮੇਂ ’ਤੇ ਹੱਲ ਕਰ ਸਕੇ। ਉਨ੍ਹਾਂ ਸਪੱਸ਼ਟ ਕਿਹਾ ਕਿ ਵਿਰੋਧੀ ਪਾਰਟੀ ਦੇ ਕਿਸੇ ਵੀ ਆਗੂ ਵਿੱਚ ਦਮ ਨਹੀਂ ਹੈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੋਕ ਸਭਾ ਵਿੱਚ ਉਠਾ ਸਕੇ। ਉਨ੍ਹਾਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਅੱਜ ਵੀ ਵਿਰੋਧੀ ਧਿਰਾਂ ’ ਤੇ ਭਾਰੀ ਹਨ। ਰੈਲੀ ਵਿੱਚ ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਚੌਧਰੀ ਲਾਲ ਸਿੰਘ, ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਸੁਜਾਨਪੁਰ ਨਰੇਸ਼ ਪੁਰੀ, ਸਾਬਕਾ ਵਿਧਾਇਕ ਅਮਿਤ ਵਿੱਜ, ਆਸ਼ੀਸ਼ ਵਿੱਜ, ਮੇਅਰ ਪੰਨਾ ਲਾਲ ਭਾਟੀਆ, ਅਸ਼ੋਕ ਚੌਧਰੀ, ਰਾਜ ਕੁਮਾਰ ਸਿਹੋੜਾ ਆਦਿ ਆਗੂ ਸ਼ਾਮਲ ਹੋਏ।

Advertisement
Author Image

sukhwinder singh

View all posts

Advertisement
Advertisement
×