ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਮਰੀਕੀ ਰਾਸ਼ਟਰਪਤੀ ਦਾ ਸਤਿਕਾਰ ਹੈ, ਪਰ ਨਵੀਂ ਦਿੱਲੀ ਨੇ ਵਿਚੋਲਗੀ ਲਈ ਨਹੀਂ ਕਿਹਾ: ਥਰੂਰ

01:47 PM Jun 05, 2025 IST
featuredImage featuredImage

ਵਾਸ਼ਿੰਗਟਨ, 5 ਜੂਨ

Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ-ਪਾਕਿ ਫੌਜੀ ਟਕਰਾਅ ਖ਼ਤਮ ਕਰਨ ਲਈ ਵਿਚੋਲਗੀ ਕਰਨ ਦੇ ਵਾਰ-ਵਾਰ ਕੀਤੇ ਜਾਂਦੇ ਦਾਅਵਿਆਂ ਦਰਮਿਆਨ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਭਾਰਤ ਅਮਰੀਕੀ ਰਾਸ਼ਟਰਪਤੀ ਦਾ ਬਹੁਤ ਸਤਿਕਾਰ ਕਰਦਾ ਹੈ ਪਰ ਨਵੀਂ ਦਿੱਲੀ ਨੇ ‘ਕਦੇ ਵੀ ਕਿਸੇ ਨੂੰ ਵਿਚੋਲਗੀ ਲਈ ਨਹੀਂ ਕਿਹਾ’। Operation Sindoor ਬਾਰੇ ਜਾਣੂ ਕਰਵਾਉਣ ਲਈ ਪੁੱਜੇ ਸਰਬ ਪਾਰਟੀ ਸੰਸਦੀ ਵਫ਼ਦ ਦੇ ਆਗੂ ਥਰੂਰ ਨੇ ਅਮਰੀਕਾ ਦੇ ਸਰਕਾਰੀ ਅਧਿਕਾਰੀਆਂ ਤੇ ਕਾਨੂੰਨਸਾਜ਼ਾਂ ਨਾਲ ਬੈਠਕਾਂ ਦੇ ਦੌਰ ਮਗਰੋਂ ਨੈੈਸ਼ਨਲ ਪ੍ਰੈੱਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਸਿਰਫ਼ ਇਹੀ ਕਹਿ ਸਕਦਾ ਹਾਂ ਕਿ ਅਸੀਂ ਅਮਰੀਕੀ ਰਾਸ਼ਟਰਪਤੀ ਦਾ ਬਹੁਤ ਸਤਿਕਾਰ ਕਰਦੇ ਹਾਂ। ਅਸੀਂ ਆਪਣੇ ਲਈ ਸਿਰਫ਼ ਇਹੀ ਕਹਿ ਸਕਦੇ ਹਾਂ ਕਿ ਅਸੀਂ ਕਦੇ ਵੀ ਕਿਸੇ ਨੂੰ ਵਿਚੋਲਗੀ ਕਰਨ ਲਈ ਨਹੀਂ ਕਹਿਣਾ ਚਾਹੁੰਦੇ ਸੀ।’’

ਥਰੂਰ ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤ ਨੂੰ ਪਾਕਿਸਤਾਨੀਆਂ ਵਰਗੀ ਭਾਸ਼ਾ ਬੋਲਣ ਵਿੱਚ ਕੋਈ ਮੁਸ਼ਕਲ ਨਹੀਂ ਹੈ। ਉਨ੍ਹਾਂ ਕਿਹਾ, ‘‘ਜਿੰਨਾ ਚਿਰ ਉਹ ਅਤਿਵਾਦ ਦੀ ਭਾਸ਼ਾ ਵਰਤਦੇ ਹਨ, ਅਸੀਂ ਤਾਕਤ ਦੀ ਭਾਸ਼ਾ ਵਰਤਾਂਗੇ। ਇਸ ਲਈ ਕਿਸੇ ਤੀਜੀ ਧਿਰ ਦੀ ਲੋੜ ਨਹੀਂ ਹੈ।’’ ਸੰਸਦ ਮੈਂਬਰਾਂ ਦੇ ਵਫ਼ਦ ਵਿਚ ਸਰਫਰਾਜ਼ ਅਹਿਮਦ, ਗੰਤੀ ਹਰੀਸ਼ ਮਧੁਰ ਬਾਲਯੋਗੀ, ਸ਼ਸ਼ਾਂਕ ਮਨੀ ਤ੍ਰਿਪਾਠੀ, ਭੁਵਨੇਸ਼ਵਰ ਕਲਿਤਾ, ਮਿਲਿੰਦ ਦਿਓੜਾ, ਤੇਜਸਵੀ ਸੂਰਿਆ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸੰਧੂ ਸ਼ਾਮਲ ਹਨ। ਵਫ਼ਦ 24 ਮਈ ਨੂੰ ਭਾਰਤ ਤੋਂ ਨਿਊਯਾਰਕ ਪਹੁੰਚਿਆ ਸੀ ਅਤੇ ਵਾਸ਼ਿੰਗਟਨ ਪਹੁੰਚਣ ਤੋਂ ਪਹਿਲਾਂ ਗੁਯਾਨਾ, ਪਨਾਮਾ, ਕੋਲੰਬੀਆ ਅਤੇ ਬ੍ਰਾਜ਼ੀਲ ਦੀ ਯਾਤਰਾ ਕਰ ਚੁੱਕਾ ਹੈ।

Advertisement

ਥਰੂਰ ਨੇ ਕਿਹਾ ਕਿ ਪਾਕਿਸਤਾਨ ਜੇਕਰ ਅਤਿਵਾਦ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੰਦਾ ਹੈ, ਤਾਂ ‘ਅਸੀਂ ਉਨ੍ਹਾਂ ਨਾਲ ਗੱਲ ਕਰ ਸਕਦੇ ਹਾਂ।’’ ਕਾਂਗਰਸੀ ਆਗੂ ਨੇ ਕਿਹਾ, ‘‘ਸਾਡੇ ਨਾਲ ਆਮ ਰਿਸ਼ਤਿਆਂ ਦੀ ਬਹਾਲੀ ਲਈ ਜੇਕਰ ਉਹ (ਅਤਿਵਾਦ ਦੇ ਬੁਨਿਆਦੀ ਢਾਂਚੇ ਖਿਲਾਫ਼) ਸੰਜੀਦਾ ਕਾਰਵਾਈ ਕਰਦੇ ਹਨ, ਤਾਂ ਅਸੀਂ ਬਿਨਾਂ ਕਿਸੇ ਵਿਚੋਲਗੀ ਦੇ ਉਨ੍ਹਾਂ ਨਾਲ ਮੁੜ ਗੱਲ ਕਰ ਸਕਦੇ ਹਾਂ।’’

ਭਾਰਤ ਤੇ ਪਾਕਿਸਤਾਨ ਵਿਚਕਾਰ ਗੱਲਬਾਤ ਨੂੰ ਉਤਸ਼ਾਹਿਤ ਕਰਨ ਵਿੱਚ ਅਮਰੀਕਾ ਦੀ ਭੂਮਿਕਾ ਬਾਰੇ ਸਵਾਲ ਦੇ ਜਵਾਬ ਵਿੱਚ ਥਰੂਰ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਅਮਰੀਕਾ ਨੂੰ ਭਾਰਤ ਦੇ ਇਸ ਰੁਖ਼ ਬਾਰੇ ਸਮਝ ਆ ਗਈ ਹੈ ਕਿ ਸਾਡੇ ਸਿਰ ’ਤੇ ਬੰਦੂਕ ਰੱਖ ਕੇ ਕੋਈ ਗੱਲਬਾਤ ਨਹੀਂ ਹੋਵੇਗੀ। ਅਜਿਹਾ ਨਹੀਂ ਹੈ ਕਿ ਅਸੀਂ ਪਾਕਿਸਤਾਨ ਨਾਲ ਗੱਲ ਨਹੀਂ ਕਰ ਸਕਦੇ।’’ ਉਨ੍ਹਾਂ ਕਿਹਾ, ‘‘ਭਾਰਤ ਉਹ ਸਾਰੀਆਂ ਭਾਸ਼ਾਵਾਂ ਬੋਲ ਸਕਦਾ ਹੈ ਜੋ ਪਾਕਿਸਤਾਨੀ ਬੋਲਦੇ ਹਨ। ਸਮੱਸਿਆ ਇਹ ਹੈ ਕਿ ਅਸੀਂ ਉਨ੍ਹਾਂ ਲੋਕਾਂ ਨਾਲ ਗੱਲਬਾਤ ਨਹੀਂ ਕਰਾਂਗੇ ਜੋ ਸਾਡੇ ਸਿਰ ’ਤੇ ਬੰਦੂਕ ਤਾਣ ਰਹੇ ਹਨ। ਤੁਸੀਂ ਉਨ੍ਹਾਂ ਲੋਕਾਂ ਨਾਲ ਗੱਲ ਨਹੀਂ ਕਰਨ ਜਾ ਰਹੇ ਹੋ ਜੋ ਤੁਹਾਡੇ ਮੰਦਰਾਂ ’ਤੇ ਬੰਦੂਕ ਤਾਣ ਰਹੇ ਹਨ। ਅਜਿਹਾ ਨਹੀਂ ਹੋਣ ਵਾਲਾ।’’

Advertisement