For the best experience, open
https://m.punjabitribuneonline.com
on your mobile browser.
Advertisement

ਪ੍ਰਿੰਸੀਪਲ ਸੁਮਨ ਤੇ ਡਾਇਰੈਕਟਰ ਸਰਬਪਾਲ ਦਾ ਸਨਮਾਨ

07:00 AM Jun 19, 2024 IST
ਪ੍ਰਿੰਸੀਪਲ ਸੁਮਨ ਤੇ ਡਾਇਰੈਕਟਰ ਸਰਬਪਾਲ ਦਾ ਸਨਮਾਨ
ਡਾਇਰੈਕਟਰ ਸਰਬਪਾਲ ਸ਼ਰਮਾ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਭਗਤਾ ਭਾਈ:

Advertisement

ਚੇਅਰਪਰਸਨ ਮਾਤਾ ਕਰਤਾਰ ਕੌਰ ਤੇ ਉਪ ਚੇਅਰਪਰਸਨ ਜੰਗੀਰ ਕੌਰ ਮਲੇਸ਼ੀਆ ਦੀ ਅਗਵਾਈ ਹੇਠ ਚਲ ਰਹੀ ਆਨੰਦ ਸਾਗਰ ਅਕੈਡਮੀ ਕੋਇਰ ਸਿੰਘ ਵਾਲਾ ਦੇ ਪ੍ਰਿੰਸੀਪਲ ਸੁਮਨ ਸ਼ਰਮਾ ਅਤੇ ਡਾਇਰੈਕਟਰ ਸਰਬਪਾਲ ਸ਼ਰਮਾ ਨੂੰ ਡਿਬਰੂਗੜ੍ਹ ਵਿੱਚ ਹੋਏ ਸਮਾਗਮ ਦੌਰਾਨ ਅੰਤਰਰਾਸ਼ਟਰੀ ਯੂਨੈਸਕੋ ਕਲੱਬ ਵੱਲੋਂ ਪੀਸ ਪ੍ਰਾਈਜ਼ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਡਾਇਰੈਕਟਰ ਸਰਬਪਾਲ ਸ਼ਰਮਾ ਅਤੇ ਪ੍ਰਿੰਸੀਪਲ ਸੁਮਨ ਸ਼ਰਮਾ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚੋਂ ਅਨੰਦ ਸਾਗਰ ਅਕੈਡਮੀ ਵਿੱਚ ਹੋ ਰਹੀਆਂ ਗਤੀਵਿਧੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਸਦਕਾ ਹੀ ਸਾਨੂੰ ਇਹ ਸਨਮਾਨ ਮਿਲਿਆ ਹੈ। ਅਕੈਡਮੀ ਦੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਸੀਰ ਸਿੰਘ ਸਿੱਧੂ, ਮੈਂਬਰ ਗੁਰਪ੍ਰੀਤ ਸਿੰਘ, ਦਿਲਜੀਤ ਕੌਰ, ਅਮਨਦੀਪ ਕੌਰ, ਰਜਨੀ ਗੁਪਤਾ, ਹਰਿੰਦਰ ਕੌਰ, ਰਮਨਦੀਪ ਕੌਰ, ਮਨਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਮੇਲ ਸਿੰਘ, ਕੁਲਦੀਪ ਸਿੰਘ ਨੇ ਇਹ ਸਨਮਾਨ ਮਿਲਣ ’ਤੇ ਖੁਸ਼ੀ ਪ੍ਰਗਟ ਕੀਤੀ ਹੈ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement