ਸੂਬੇਦਾਰ ਜੋਗਿੰਦਰ ਧਾਲੀਵਾਲ ਦਾ ਸਨਮਾਨ
08:45 AM Nov 28, 2024 IST
ਪਾਤੜਾਂ:
Advertisement
ਸਾਬਕਾ ਸੈਨਿਕ ਵੈੱਲਫੇਅਰ ਅਤੇ ਸੰਘਰਸ਼ ਕਮੇਟੀ ਪੰਜਾਬ ਬਲਾਕ ਪਾਤੜਾਂ ਵੱਲੋਂ ਪ੍ਰਧਾਨ ਸਤਪਾਲ ਸਿੰਘ ਜੋਗੇਵਾਲ, ਸਮਾਜ ਸੇਵੀ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸੂਬੇਦਾਰ ਜੋਗਿੰਦਰ ਸਿੰਘ ਧਾਲੀਵਾਲ ਦਾ ਸ੍ਰੀਸਾਹਿਬ, ਸਿਰੋਪਾ ਅਤੇ 11000 ਰੁਪਏ ਦੇ ਕੇ ਸਨਮਾਨ ਕੀਤਾ ਗਿਆ। ਸੂਬੇਦਾਰ ਜੋਗਿੰਦਰ ਸਿੰਘ ਧਾਲੀਵਾਲ ਸਮਾਜ ਨੂੰ ਜਾਗਰੂਕ ਕਰਨ ਲਈ ਦਿੱਲੀ ਕਿਸਾਨੀ ਧਰਨੇ ਵਿੱਚ ਦੋ ਵਾਰ ਪਟਿਆਲਾ ਤੋਂ ਦਿੱਲੀ ਤੱਕ ਜਾਣ ਵਾਲੇ ਪਹਿਲੇ ਦੌੜਾਕ ਹਨ। ਇਸ ਤੋਂ ਇਲਾਵਾ ਤਿੰਨ ਵਾਰ ਲਗਾਤਾਰ ਹੰਸਾਲੀ, ਪਟਿਆਲਾ, ਚੰਡੀਗੜ੍ਹ ਵਿੱਚ ਕਰਵਾਈਆਂ ਮੈਰਾਥਨ ਜਿੱਤ ਕੇ ਫੌਜੀ ਭਾਈਚਾਰੇ ਦਾ ਨਾਂ ਉੱਚਾ ਕੀਤਾ ਹੈ। ਇਸ ਮੌਕੇ ਸੂਬੇਦਾਰ ਮੇਜਰ ਨੌਰੰਗ ਸਿੰਘ ਘੱਗਾ, ਸੂਬੇਦਾਰ ਅਮਰਜੀਤ ਸਿੰਘ ਭੱਟੀ, ਹਰਬੰਸ ਸਿੰਘ, ਜਗਦੇਵ ਸਿੰਘ, ਨਰਪਿੰਦਰ ਸਿੰਘ, ਸੁਖਵਿੰਦਰ ਸਿੰਘ, ਸੂਬੇਦਾਰ ਇਸ਼ਰ ਸਿੰਘ ਤੇ ਸਰਪੰਚ ਮੋਹਰ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement