ਸਪੀਕਰ ਵੱਲੋਂ ਸਾਈਕਲਿਸਟਾਂ ਦਾ ਸਨਮਾਨ
08:45 AM Sep 12, 2023 IST
ਹੁਸ਼ਿਆਰਪੁਰ: ਬੀਤੇ ਦਿਨੀਂ ਫਰਾਂਸ ਵਿੱਚ ਹੋਈ ਪੈਰਿਸ-ਬਰਿਸਟ-ਪੈਰਿਸ ਸਾਈਕਿੰਲਗ ਪ੍ਰਤੀਯੋਗਤਾ ਵਿਚ ਹਿੱਸਾ ਲੈ ਕੇ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਹੁਸ਼ਿਆਰਪੁਰ ਨਾਲ ਸਬੰਧਤ ਤਿੰਨ ਸਾਈਕਲਿਸਟਾਂ ਨੂੰ ਸਨਮਾਨਿਤ ਕੀਤਾ ਗਿਆ। ਸਾਈਕਲਿਸਟਾਂ ਨੂੰ ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵਲੋਂ ਸਚਦੇਵਾ ਸਟਾਕਸ ਦੇ ਮੁੱਖ ਦਫ਼ਤਰ ਵਿੱਚ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਨਮਾਨਿਤ ਕੀਤਾ। ਖਿਡਾਰੀਆਂ ਵਿਚ ਦਲਵੀਰ ਸਿੰਘ ਰਹਿਸੀ, ਅਮਪ੍ਰੀਤ ਸਿੰਘ ਭਿੰਡਰ ਤੇ ਬਲਰਾਜ ਸਿੰਘ ਚੌਹਾਨ ਸ਼ਾਮਿਲ ਹਨ। ਗੋਬਿੰਦਰ ਕੁਮਾਰ ਬੰਟੀ ਇਕ ਕਿਲੋਮੀਟਰ ਅਤੇ ਮਨੀਸ਼ ਸੈਣੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੀ ਦੂਰੀ ਤੈਅ ਕਰ ਚੁੱਕੇ ਹਨ। -ਪੱਤਰ ਪ੍ਰੇਰਕ
Advertisement
Advertisement