ਸਮਾਜ ਸੇਵੀ ਸੰਸਥਾਵਾਂ ਦਾ ਸਨਮਾਨ
07:44 AM Jul 06, 2023 IST
ਮਾਨਸਾ: ਮਾਨਸਾ ਦੇ ਸਹਾਇਕ ਕਮਿਸ਼ਨਰ (ਜਨਰਲ) ਹਰਜਿੰਦਰ ਸਿੰਘ ਜੱਸਲ ਨੇ ਕਿਹਾ ਕਿ ਖੂਨਦਾਨ ਕਰਨਾ ਸਮਾਜ ਭਲਾਈ ਵਿਚ ਸਭ ਤੋਂ ਵੱਡਾ ਦਾਨ ਹੈ। ਉਹ ਅੱਜ ਸਥਾਨਕ ਬੱਚਤ ਭਵਨ ਵਿੱਚ ਜ਼ਿਲ੍ਹੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਖ਼ੂਨਦਾਨੀਆਂ ਨੂੰ ਸਨਮਾਨਿਤ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸੰਜੀਵ ਕੁਮਾਰ ਪਿੰਕਾ ਨੂੰ ਜ਼ਿਲ੍ਹਾ ਮਾਨਸਾ ਚੋਂ 132 ਵਾਰ ਸਭ ਤੋਂ ਵੱਧ ਵਾਰ ਖੂਨਦਾਨ ਕਰਨ ’ਤੇ ਵਿਸ਼ੇੇਸ਼ ਸਨਮਾਨ ਕੀਤਾ ਗਿਆ। ਜ਼ਿਲ੍ਹਾ ਸਿਹਤ ਅਫਸਰ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਦੇ ਸਾਰੇ ਮੈਂਬਰ ਹੀ ਵਧਾਈ ਦੇ ਪਾਤਰ ਹਨ। ਸਨਮਾਨਿਤ ਸੰਸਥਾਂਵਾ ਵਿੱਚ ਪੰਚ ਮੁਖੀ ਬਾਲਾ ਜੀ, ਨੇਕੀ ਫਾਊਂਡੇਸ਼ਨ ਬੁਢਲਾਡਾ, ਪਰਿਆਸ ਚੈਰੀਟੇਬਲ ਸੰਸਥਾ ਸਰਦੂਲਗੜ੍ਹ, ਮੈਡੀਕਲ ਲੈਬ ਯੂਨੀਅਨ ਮਾਨਸਾ ਅਤੇ ਸਰਦੂਲਗੜ੍ਹ, ਪ੍ਰਧਾਨ ਜੈਨ ਸਥਾਨਕ ਬੁਢਲਾਡਾ ਅਤੇ ਮਾਨਸਾ,ਰੋਇਲ ਕਾਲਜ ਬੋੜਾਵਾਲ,ਗੁਰੂ ਨਾਨਕ ਕਾਲਜ ਬੁਢਲਾਡਾ, ਰਾਕੇਸ਼ ਜੈਨ ਜ਼ਿਲ੍ਹਾ ਪ੍ਰਧਾਨ ਬੀ.ਜੇ.ਪੀ.ਮਾਨਸਾ ਆਦਿ ਸ਼ਾਮਲ ਸਨ। -ਪੱਤਰ ਪ੍ਰੇਰਕ
Advertisement
Advertisement