For the best experience, open
https://m.punjabitribuneonline.com
on your mobile browser.
Advertisement

ਗੁਰਦਿਆਲ ਸਿੰਘ ਨੂੰ ਉਮੀਦਵਾਰ ਬਣਾਉਣ ਲਈ ਮਤਾ ਪਾਸ

10:42 AM Apr 21, 2024 IST
ਗੁਰਦਿਆਲ ਸਿੰਘ ਨੂੰ ਉਮੀਦਵਾਰ ਬਣਾਉਣ ਲਈ ਮਤਾ ਪਾਸ
ਸੀਪੀਆਈ ਦੀ ਮੀਟਿੰਗ ਵਿੱਚ ਸ਼ਾਮਲ ਪਾਰਟੀ ਆਗੂ। -ਫੋਟੋ: ਗੁਰਬਖਸ਼ਪੁਰੀ
Advertisement

ਗੁਰਖਸ਼ਪੁਰੀ
ਤਰਨ ਤਾਰਨ, 20 ਅਪਰੈਲ
ਸੀਪੀਆਈ ਦੀ ਜ਼ਿਲ੍ਹਾ ਐਗਜ਼ੈਕਟਿਵ ਨੇ ਅੱਜ ਇਥੇ ਮੀਟਿੰਗ ਦੌਰਾਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਮਰੇਡ ਗੁਰਦਿਆਲ ਸਿੰਘ ਖਡੂਰ ਸਾਹਿਬ ਨੂੰ ਉਮੀਦਵਾਰ ਬਣਾਉਣ ਦਾ ਮਤਾ ਪਾਸ ਕੀਤਾ| ਇਸ ਸਬੰਧੀ ਮੀਟਿੰਗ ਨੂੰ ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਸਬੰਧੀ ਮਤਾ ਸਰਬਸੰਮਤੀ ਨਾਲ ਪ੍ਰਵਾਨ ਕਰਕੇ ਪਾਰਟੀ ਦੇ ਕੁੱਲ ਹਿੰਦੁਸਤਾਨ ਹੈਡਕੁਆਰਟਰ ਦਿੱਲੀ ਤੋਂ ਮਨਜ਼ੂਰੀ ਲੈਣ ਲਈ ਭੇਜ ਦਿੱਤਾ ਹੈ। ਇਸ ਸਬੰਧੀ ਚੋਣ ਸਰਗਰਮੀਆਂ ਤੇਜ਼ ਕਰਨ ਲਈ ਮੀਟਿੰਗ ਵਿਚ ਹਾਜ਼ਰ ਪਾਰਟੀ ਵਰਕਰਾਂ ਅਤੇ ਆਗੂਆਂ ਨੇ ਡੇਢ ਲੱਖ ਰੁਪਏ ਤੋਂ ਉਪਰ ਪੈਸਾ ਇਕੱਠਾ ਕੀਤਾ। ਸ੍ਰੀ ਬਰਾੜ ਨੇ ਕਿਹਾ ਕਿ ਗੁਰਦਿਆਲ ਸਿੰਘ ਕਿਰਤੀਆਂ ਦਾ ਮਸੀਹਾ ਹੈ। ਇਸ ਮੌਕੇ ਪਿਰਥੀਪਾਲ ਸਿੰਘ ਮਾੜੀਮੇਘਾ, ਸੁਖਚੈਨ ਸਿੰਘ ਝਬਾਲ, ਮਹਿੰਦਰ ਪਾਲ ਸਿੰਘ ਮੁਹਾਲੀ, ਰਜਿੰਦਰ ਪਾਲ ਕੌਰ, ਦਵਿੰਦਰ ਸੋਹਲ, ਬਲਕਾਰ ਸਿੰਘ ਵਲਟੋਹਾ, ਤਾਰਾ ਸਿੰਘ ਖਹਿਰਾ, ਕਿਰਨਜੀਤ ਕੌਰ ਵਲਟੋਹਾ, ਗੁਰਬਿੰਦਰ ਸਿੰਘ ਸੋਹਲ, ਜਗੀਰੀ ਰਾਮ ਪੱਟੀ, ਨਰਿੰਦਰ ਸਿੰਘ ਅਲਗੋਂ, ਗੁਰਪ੍ਰੀਤ ਸਿੰਘ ਗੰਡੀਵਿੰਡ, ਪੂਰਨ ਸਿੰਘ ਮਾੜੀਮੇਘਾ, ਸੀਮਾ ਸੋਹਲ ਨੇ ਸੰਬੋਧਨ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×