ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਜਪਾ ਵੱਲੋਂ ਜਾਰੀ ਸੰਕਲਪ ਪੱਤਰ ਦੇਸ਼ ਨੂੰ ਸਫ਼ਲਤਾ ਵੱਲ ਲੈ ਜਾਵੇਗਾ: ਤੰਵਰ

07:59 AM Apr 17, 2024 IST
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਭਾਜਪਾ ਉਮੀਦਵਾਰ ਅਸ਼ੋਕ ਤੰਵਰ।

ਪ੍ਰਭ ਦਿਆਲ ਸਿਰਸਾ
ਸਿਰਸਾ, 16 ਅਪਰੈਲ
ਭਾਜਪਾ ਦੇ ਹਲਕਾ ਸਿਰਸਾ ਤੋਂ ਲੋਕ ਸਭਾ ਉਮੀਦਵਾਰ ਡਾ. ਅਸ਼ੋਕ ਤੰਵਰ ਨੇ ਕਿਹਾ ਕਿ ਭਾਜਪਾ ਵੱਲੋਂ ਪੇਸ਼ ਕੀਤਾ ਗਿਆ ਸੰਕਲਪ ਪੱਤਰ ਭਾਰਤ ਨੂੰ ਸਫ਼ਲਤਾ ਵੱਲ ਲੈ ਜਾਵੇਗਾ। ਹੋਰ ਪਾਰਟੀਆਂ ਚੋਣ ਮਨੋਰਥ ਪੱਤਰ ਜਾਰੀ ਕਰਦੀਆਂ ਹਨ ਪਰ ਪਾਰਟੀ ਸੰਕਲਪ ਪੱਤਰ ਜਾਰੀ ਕਰ ਕੇ ਉਸ ਨੂੰ ਪੂਰਾ ਵੀ ਕਰਦੀ ਹੈ। ਡਾ. ਤੰਵਰ ਅੱਜ ਇੱਕ ਨਿੱਜੀ ਹੋਟਲ ’ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਭਾਜਪਾ ਦੀ ਉੱਚ ਲੀਡਰਸ਼ਿਪ ਵੱਲੋਂ ਜਾਰੀ ਕੀਤਾ ਗਿਆ ਸੰਕਲਪ ਪੱਤਰ ਪਾਰਟੀ ਦਾ ਅਗਲੇ ਪੰਜ ਸਾਲਾਂ ਦਾ ਵਿਜ਼ਨ ਹੈ। ਸੰਕਲਪ ਪੱਤਰ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ 2024 ਵਿੱਚ ਜਾਰੀ ਕੀਤੇ ਗਏ ਸੰਕਲਪ ਪੱਤਰ ਵਿੱਚ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਸਮੇਤ ਦੇਸ਼ ਦੇ ਸਾਰੇ ਵਰਗਾਂ ਦੀ ਭਲਾਈ ਦੀ ਗੱਲ ਕਹੀ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਪੱਤਰਕਾਰਾਂ ਦੇ ਸੁਆਲਾਂ ਦਾ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਬਹੁਤੇ ਕਿਸਾਨ ਭਾਜਪਾ ਨਾਲ ਹਨ। ਥੋੜ੍ਹੇ ਬਹੁਤੇ ਕਿਸਾਨ ਜੋ ਹੋਰਨਾਂ ਪਾਰਟੀਆਂ ਦੇ ਦੇ ਬਹਿਕਾਵੇ ਵਿੱਚ ਹਨ, ਉਹ ਵਿਰੋਧ ਕਰਕੇ ਆਪਣੀਆਂ ਰਾਜਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮੌਕੇ ’ਤੇ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਨਿਤਾਸ਼ਾ ਸਿਹਾਗ ਨੇ ਕਿਹਾ ਕਿ ਮੋਦੀ ਨੇ ਗਾਰੰਟੀ ਦਿੱਤੀ ਹੈ ਕਿ ਭਾਜਪਾ ਸਰਕਾਰ ਗਰੀਬਾਂ, ਵਾਂਝੇ ਅਤੇ ਦਲਿਤਾਂ ਦੀ ਭਲਾਈ ਨਾਲ ਜੁੜੀਆਂ ਯੋਜਨਾਵਾਂ ਨੂੰ ਹਰ ਲੋੜਵੰਦ ਤੱਕ ਪਹੁੰਚਾਏਗੀ। ਭਾਜਪਾ ਦਾ ਚੋਣ ਮਨੋਰਥ ਪੱਤਰ 2047 ਤੱਕ ਵਿਕਸਤ ਭਾਰਤ ਬਣਾਉਣ ਦਾ ਸੰਕਲਪ ਹੈ। ਇਸ ਮੌਕੇ ਭਾਜਪਾ ਕੌਮੀ ਕੌਂਸਲ ਮੈਂਬਰ ਜਗਦੀਸ਼ ਚੋਪੜਾ, ਮਨੀਸ਼ ਸਿੰਗਲਾ, ਸਤੀਸ਼ ਜੱਗਾ ਕਰਨ ਦੁੱਗਲ, ਵਰਿੰਦਰ ਟੀਨਾ, ਭੁਪੇਸ਼ ਮਹਿਤਾ, ਬੰਸੀ ਛਾਬੜਾ, ਜਤਿਨ ਗੁਪਤਾ, ਸੁਰੇਸ਼ ਪੰਵਾਰ, ਸਿਕੰਦਰ ਖੱਟਰ ਸਮੇਤ ਕਈ ਭਾਜਪਾ ਆਗੂ ਤੇ ਕਾਰਕੁਨ ਹਾਜ਼ਰ ਸਨ।

Advertisement

Advertisement
Advertisement