For the best experience, open
https://m.punjabitribuneonline.com
on your mobile browser.
Advertisement

ਸੂਬਿਆਂ ਤੇ ਮਨੁੱਖੀ ਅਧਿਕਾਰਾਂ ’ਤੇ ਹਮਲਿਆਂ ਦਾ ਵਿਰੋਧ

08:40 AM Sep 07, 2024 IST
ਸੂਬਿਆਂ ਤੇ ਮਨੁੱਖੀ ਅਧਿਕਾਰਾਂ ’ਤੇ ਹਮਲਿਆਂ ਦਾ ਵਿਰੋਧ
ਜਗਰਾਉਂ ‘ਚ ਏਡੀਸੀ ਦਫ਼ਤਰ ਬਾਹਰ ਰੋਸ ਪ੍ਰਗਟ ਕਰਦੇ ਕਾਰਕੁਨ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 6 ਸਤੰਬਰ
ਭਾਰਤੀ ਕਮਿਊਨਿਸਟ ਪਾਰਟੀ (ਐੱਮਐੈੱਲ) ਨਿਊਡੈਮੋਕ੍ਰੇਸੀ ਦੇ ਸੱਦੇ ’ਤੇ ਅੱਜ ਇਥੇ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਕਾਰੀਆਂ ਨੇ ਏਡੀਸੀ ਰਾਹੀਂ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਵੀ ਭੇਜਿਆ।
ਜਥੇਬੰਦੀ ਨੇ ਮੰਗ ਪੱਤਰ ’ਚ ਕੇਂਦਰੀ ਮੋਦੀ ਹਕੂਮਤ ਵਲੋਂ ਲੋਕਾਂ ਦੀ ਜ਼ੁਬਾਨਬੰਦੀ ਲਈ, ਐਨਆਈਏ ਰਾਹੀਂ ਚੰਡੀਗੜ੍ਹ ਤੇ ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰ ਪੰਜ ਸੂਬਿਆਂ ‘ਚ ਅਧਿਕਾਰਾਂ ਨੂੰ ਟਿੱਚ ਜਾਣਦਿਆਂ ਇਨਕਲਾਬੀ, ਸਿਆਸੀ ਕਾਰਕੁਨਾਂ, ਕਿਸਾਨ ਆਗੂਆਂ, ਵਕੀਲਾਂ ਤੇ ਇਨਸਾਫ਼ਪਸੰਦ ਲੋਕਾਂ ਦੇ ਘਰਾਂ ’ਤੇ ਛਾਪਿਆਂ, ਗ੍ਰਿਫ਼ਤਾਰੀਆਂ, ਸਾਹਿਤਕ ਸਮਗਰੀ ਆਦਿ ਜ਼ਬਤ ਕਰਨ, ਕੇਂਦਰੀ ਜਾਂਚ ਏਜੰਸੀ ਵੱਲੋਂ ਨੋਟਿਸ ਜਾਰੀ ਕਰਕੇ ਲਖਨਊ ਦਫ਼ਤਰ ਪੇਸ਼ ਹੋਣ ਤੇ ਸਿਆਸੀ ਵਿਰੋਧੀਆਂ ਨੂੰ ਡਰਾਉਣ ਖ਼ਿਲਾਫ਼ ਵਿਰੋਧ ਦਰਜ ਕਰਵਾਇਆ ਗਿਆ। ਜਥੇਬੰਦੀ ਦੇ ਆਗੂ ਅਵਤਾਰ ਸਿੰਘ ਤਾਰੀ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਨੇ ਕਿਹਾ ਕਿ ਐੱਨਆਈਏ ਦੀ ਕਾਰਵਾਈ ਸੂਬਿਆਂ ਅਤੇ ਮਨੁੱਖੀ ਅਧਿਕਾਰਾਂ ’ਤੇ ਸਿੱਧਾ ਹਮਲਾ ਹੈ। ਉਨ੍ਹਾਂ ਮੰਗ ਕੀਤੀ ਕਿ ਵਿਰੋਧੀ ਆਗੂਆਂ, ਕਾਰਕੁਨਾਂ, ਕਿਸਾਨ ਆਗੂਆਂ ਅਤੇ ਇਨਸਾਫ਼ਪਸੰਦ ਲੋਕਾਂ ਨੂੰ ਅਜਿਹੀਆਂ ਲੋਕਾਂ ਵਿਰੋਧੀ ਅਤੇ ਗ਼ੈਰ-ਜਮਹੂਰੀ ਕਾਰਵਾਈਆਂ ਕਰਕੇ ਡਰਾਉਣਾ ਧਮਕਾਉਣਾ ਬੰਦ ਕੀਤਾ ਜਾਵੇ। ਐਡਵੋਕੇਟ ਅਜੇ ਸਿੰਗਲਾ ਸਮੇਤ ਗ੍ਰਿਫ਼ਤਾਰ ਲੋਕਾਂ ਨੂੰ ਤਰੁੰਤ ਰਿਹਾਅ ਕੀਤਾ ਜਾਵੇ, ਪੇਸ਼ ਹੋਣ ਲਈ ਕੱਢੇ ਨੋਟਿਸ ਰੱਦ ਕੀਤੇ ਜਾਣ। ਕੇਂਦਰੀ ਜਾਂਚ ਏਜੰਸੀਆਂ ਦੀ ਸੂਬਾ ਸਰਕਾਰਾਂ ਦੀ ਬਿਨਾਂ ਇਜਾਜ਼ਤ ਦਖ਼ਲਅੰਦਾਜ਼ੀ ਬੰਦ ਕੀਤੀ ਜਾਵੇ।

Advertisement

Advertisement
Advertisement
Author Image

sukhwinder singh

View all posts

Advertisement