ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਿਸ਼ਪ ਫਰੈਂਕੋ ਦਾ ਅਸਤੀਫ਼ਾ

01:36 PM Jun 03, 2023 IST
featuredImage featuredImage

ਲੰਧਰ ਡਾਇਓਸਸ ਦੇ ਵਿਵਾਦਗ੍ਰਸਤ ਬਿਸ਼ਪ ਫਰੈਂਕੋ ਮੁਲੱਕਲ ਨੇ ਆਖ਼ਰਕਾਰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਕੈਥੋਲਿਕ ਫ਼ਿਰਕੇ ਦੀ ਸਰਬਉੱਚ ਸੰਸਥਾ ਵੈਟੀਕਨ ਦੇ ਦਖ਼ਲ ਬਾਅਦ ਹੀ ਸੰਭਵ ਹੋ ਸਕਿਆ ਹੈ। ਵੈਟੀਕਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਅਨੁਸ਼ਾਸਨੀ ਕਾਰਵਾਈ ਨਹੀਂ ਸਗੋਂ ਡਾਇਓਸਸ ਦੇ ‘ਭਲੇ’ ਵਾਸਤੇ ਕੀਤਾ ਗਿਆ ਫ਼ੈਸਲਾ ਹੈ। ਪੋਪ ਫਰਾਂਸਿਸ ਦੁਆਰਾ ਮੁਲੱਕਲ ਦਾ ਅਸਤੀਫ਼ਾ ਪ੍ਰਵਾਨ ਕਰ ਲਏ ਜਾਣ ਨਾਲ ਇਸ ਅਹਿਮ ਅਹੁਦੇ ‘ਤੇ ਨਵੀਂ ਨਿਯੁਕਤੀ ਵਾਸਤੇ ਰਾਹ ਪੱਧਰਾ ਹੋ ਗਿਆ ਹੈ।

Advertisement

ਜਦੋਂ 2018 ਵਿਚ ਇਕ ਈਸਾਈ ਸਾਧਵੀ ਨੇ ਫਰੈਂਕੋ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ, ਉਦੋਂ ਤੋਂ ਹੀ ਉਸ ਨੂੰ ਪਾਸਟਰ ਦੀ ਜ਼ਿੰਮੇਵਾਰੀ ਤੋਂ ਆਰਜ਼ੀ ਤੌਰ ‘ਤੇ ਲਾਂਭੇ ਕਰ ਦਿੱਤਾ ਗਿਆ ਸੀ ਅਤੇ ਪ੍ਰਬੰਧਕੀ ਕੰਮ ਕਿਸੇ ਹੋਰ ਪਾਦਰੀ ਨੂੰ ਸੌਂਪ ਦਿੱਤੇ ਗਏ ਸਨ। ਪੀੜਤ ਸਾਧਵੀ ਮਿਸ਼ਨਰੀਜ਼ ਆਫ ਜੀਸਸ ਦੀ ਮੈਂਬਰ ਹੈ ਤੇ ਇਹ ਜਥੇਬੰਦੀ ਜਲੰਧਰ ਡਾਇਓਸਸ ਅਧੀਨ ਹੈ; ਉਸ ਨੇ ਦੋਸ਼ ਲਾਇਆ ਸੀ ਕਿ ਬਿਸ਼ਪ ਨੇ ਕੇਰਲ ਦੇ ਕੋਟਾਯਮ ਜ਼ਿਲ੍ਹੇ ਵਿਚਲੇ ਉਸ ਦੇ ਕਾਨਵੈਂਟ ‘ਚ 2014 ਤੋਂ 2016 ਦਰਮਿਆਨ ਉਸ ਨਾਲ ਕਈ ਵਾਰ ਜਬਰ ਜਨਾਹ ਕੀਤਾ। ਇਹ ਮਾਮਲਾ ਸਾਹਮਣੇ ਆਉਣ ‘ਤੇ ਸਬੰਧਿਤ ਭਾਈਚਾਰੇ ਨੇ ਰਲੀਆਂ-ਮਿਲੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਸਨ। ਕੈਥੋਲਿਕ ਚਰਚ ਦੇ ਹਜ਼ਾਰਾਂ ਮੈਂਬਰਾਂ ਨੇ ਜਿੱਥੇ 2018 ‘ਚ ਫਰੈਂਕੋ ਨਾਲ ਇਕਜੁੱਟਤਾ ਦਿਖਾਉਂਦਿਆਂ ਜਲੰਧਰ ‘ਚ ਮਾਰਚ ਕੀਤਾ, ਉੱਥੇ ਮਹਿਲਾ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰਾਂ ਦੇ ਖੇਤਰ ਵਿਚ ਕੰਮ ਕਰਨ ਵਾਲੇ ਕਾਰਕੁਨ ਉਸ ਦੇ ਖ਼ਿਲਾਫ਼ ਆਵਾਜ਼ ਉਠਾਉਂਦੇ ਅਤੇ ਵੈਟੀਕਨ ਤੋਂ ਇਸ ਦਾਗ਼ੀ ਪਾਦਰੀ ਨੂੰ ਹਟਾਉਣ ਦੀ ਮੰਗ ਕਰਦੇ ਰਹੇ ਹਨ। ਪੀੜਤ ਦਾ ਸਵਾਲ ਸੀ ਕਿ ਜਦੋਂ ਉਹ ਇਸ ਵਧੀਕੀ ਖ਼ਿਲਾਫ਼ ਆਵਾਜ਼ ਉਠਾਉਣ ਦਾ ਹੌਸਲਾ ਦਿਖਾ ਰਹੀ ਹੈ ਤਾਂ ਫਿਰ ਚਰਚ ਨੇ ਸੱਚ ਤੋਂ ਅੱਖਾਂ ਬੰਦ ਕਿਉਂ ਕੀਤੀਆਂ ਹੋਈਆਂ ਹਨ।

ਜ਼ਿਕਰਯੋਗ ਹੈ ਕਿ ਅਦਾਲਤੀ ਕਾਰਵਾਈ ਦੇ ਪਹਿਲੇ ਗੇੜ ‘ਚ ਕੋਟਾਯਮ ਜ਼ਿਲ੍ਹੇ ਦੀ ਸੈਸ਼ਨ ਅਦਾਲਤ ਨੇ ਲੰਘੇ ਸਾਲ ਜਨਵਰੀ ‘ਚ ਸਬੂਤਾਂ ਦੀ ਘਾਟ ਕਾਰਨ ਫਰੈਂਕੋ ਨੂੰ ਜਬਰ ਜਨਾਹ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ; ਇਸ ਦੇ ਬਾਵਜੂਦ ਇਨਸਾਫ਼ ਪ੍ਰਾਪਤੀ ਵਾਸਤੇ ਜੰਗ ਜਾਰੀ ਹੈ ਕਿਉਂਕਿ ਪੀੜਤ ਨੇ ਇਸ ਫ਼ੈਸਲੇ ਨੂੰ ਕੇਰਲ ਹਾਈਕੋਰਟ ‘ਚ ਚੁਣੌਤੀ ਦਿੱਤੀ ਹੋਈ ਹੈ। ਔਰਤਾਂ ਨੂੰ ਹਰ ਖੇਤਰ ਵਿਚ ਨਿਆਂ ਪ੍ਰਾਪਤ ਕਰਨ ਲਈ ਵੱਡੇ ਸੰਘਰਸ਼ ਕਰਨੇ ਪੈਂਦੇ ਹਨ।

Advertisement

Advertisement