For the best experience, open
https://m.punjabitribuneonline.com
on your mobile browser.
Advertisement

ਦਿੱਲੀ: ਦੋ ਸਾਬਕਾ ਕਾਂਗਰਸੀ ਵਿਧਾਇਕਾਂ ਵੱਲੋਂ ਅਸਤੀਫ਼ੇ

06:10 PM May 01, 2024 IST
ਦਿੱਲੀ  ਦੋ ਸਾਬਕਾ ਕਾਂਗਰਸੀ ਵਿਧਾਇਕਾਂ ਵੱਲੋਂ ਅਸਤੀਫ਼ੇ
Advertisement

ਪੱਤਰ ਪ੍ਰੇਰਕ

Advertisement

ਨਵੀਂ ਦਿੱਲੀ, 1 ਮਈ

ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਦੋ ਦਿਨ ਬਾਅਦ ਸਾਬਕਾ ਵਿਧਾਇਕ ਨਸੀਬ ਸਿੰਘ ਅਤੇ ਨੀਰਜ ਬਸੋਆ ਦੇ ਅਸਤੀਫਿਆਂ ਨੇ ਪਾਰਟੀ ਦੀ ਸੂਬਾ ਇਕਾਈ ਨੂੰ ਝਟਕਾ ਦਿੱਤਾ ਹੈ। ਉਹ ਪਿਛਲੇ ਸਮੇਂ ਵਿੱਚ ਵਿਸ਼ਵਾਸ ਨਗਰ ਅਤੇ ਕਸਤੂਰਬਾ ਨਗਰ ਦੀ ਨੁਮਾਇੰਦਗੀ ਕਰ ਚੁੱਕੇ ਹਨ। ਉਨ੍ਹਾਂ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਆਪਣੇ ਅਸਤੀਫੇ ਸੌਂਪੇ ਹਨ। ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਹੋਰ ਅਸਤੀਫ਼ੇ ਆਉਣ ਵਾਲੇ ਹਨ। ਅਸਤੀਫ਼ੇ ਦੇ ਪੱਤਰ ਵਿੱਚ ਬਸੋਆ ਨੇ ਕਿਹਾ ਕਿ ਉਹ ਏਆਈਸੀਸੀ ਮੈਂਬਰ ਅਤੇ ਏਆਈਸੀਸੀ ਦੇ ਅਬਜ਼ਰਵਰ ਅਤੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹੈ ਅਤੇ ਉਹ ਦਿੱਲੀ ਵਿੱਚ ‘ਆਪ’ ਦੇ ਨਾਲ ਪਾਰਟੀ ਦੇ ਗੱਠਜੋੜ ਤੋਂ ਦੁਖੀ ਹਨ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਨਾਲ ਗੱਠਜੋੜ ਬੇਹੱਦ ਅਪਮਾਨਜਨਕ ਹੈ ਕਿਉਂਕਿ ‘ਆਪ’ ਪਿਛਲੇ 7 ਸਾਲਾਂ ’ਚ ਕਈ ਘੁਟਾਲਿਆਂ ਨਾਲ ਜੁੜੀ ਹੋਈ ਹੈ।

Advertisement
Author Image

amartribune@gmail.com

View all posts

Advertisement
Advertisement
×