ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੜਕਾਂ ਕੰਢੇ ਮਲਬਾ ਸੁੱਟਣ ਕਾਰਨ ਵਾਰਡ ਚਾਰ ਵਾਸੀ ਪ੍ਰੇਸ਼ਾਨ

07:12 AM Aug 13, 2024 IST
ਵਾਰਡ ਚਾਰ ਵਿੱਚ ਇਕ ਸੜਕ ਕੰਢੇ ਸੁੱਟਿਆ ਹੋਇਆ ਮਲਬਾ। -ਫੋਟੋ: ਸੋਢੀ

ਹਰਦੀਪ ਸਿੰਘ ਸੋਢੀ
ਧੂਰੀ, 12 ਅਗਸਤ
ਇੱਥੋਂ ਦੇ ਵਾਰਡ ਨੰਬਰ-4 ਵਿੱਚ ਪਾਰਕ ਰੋਡ ਵਾਲੀ ਸੜਕ ਦੇ ਕਿਨਾਰਿਆਂ ’ਤੇ ਘਰਾਂ ਦਾ ਮਲਬਾ ਸੁੱਟਣ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ ਹਨ। ਲੋਕਾਂ ਨੇ ਦੱਸਿਆ ਵਿਕਾਸ ਕਾਰਜਾਂ ਲਈ ਆਈ ਸਮੱਗਰੀ ਰੇਤ, ਬਜਰੀ ਤੇ ਹੋਰ ਸਾਮਾਨ ਕਈ ਦਿਨਾਂ ਤੱਕ ਮੁਹੱਲੇ ’ਚ ਹੀ ਪਿਆ ਰਹਿੰਦਾ ਹੈ ਤੇ ਮੀਂਹ ਦੌਰਾਨ ਰੇਤ ਕਾਰਨ ਸੀਵਰੇਜ ਦੀਆਂ ਪਾਈਪਾਂ ਬੰਦ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਸੀਵਰੇਜ ਦੇ ਢੱਕਣ ਟੁੱਟਣ ਕਾਰਨ ਜਿੱਥੇ ਹਾਦਸੇ ਵਾਪਰਨ ਦਾ ਖਦਸ਼ਾ ਹੈ, ਉਥੇ ਹੀ ਲਿਫਾਫੇ ਵਿੱਚ ਸੀਵਰੇਜ ’ਚ ਫਸ ਜਾਂਦੇ ਹਨ। ਲੋਕਾਂ ਨੇ ਦੱਸਿਆ ਕਿ ਉਹ ਮਲਬਾ ਚੁੱਕਵਾਉਣ ਲਈ ਧੂਰੀ ਦੇ ਕਾਰਜ ਸਾਧਕ ਅਫਸਰ ਤੇ ਮੌਜੂਦਾ ਕੌਂਸਲਰ ਨੂੰ ਕਈ ਵਾਰ ਕਹਿ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਲੋਕਾਂ ਨੇ ਐੱਸਡੀਐੱਮ ਤੋਂ ਮੰਗ ਕੀਤੀ ਕਿ ਮੁਹੱਲੇ ਦਾ ਦੌਰਾ ਕਰਕੇ ਸਫਾਈ ਕਰਵਾਈ ਜਾਵੇ। ਇਸ ਸਬੰਧੀ ਕਾਰਜ ਸਾਧਕ ਅਫਸਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਮੁਹੱਲੇ ਦਾ ਦੌਰਾ ਕਰਕੇ ਬਣਦੀ ਕਾਰਵਾਈ ਕਰਨਗੇ। ਐੱਸਡੀਐੱਮ ਅੰਮ੍ਰਿਤ ਕੁਮਾਰ ਨੇ ਕਿਹਾ ਕਿ ਜਲਦ ਸਖ਼ਤ ਕਾਰਵਾਈ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਨਿਗਰਾਨੀ ਲਈ ਲਾਏ ਅਧਿਕਾਰੀ ਰਮਨਦੀਪ ਸਿੰਘ ਰਮਨ ਨੇ ਕਿਹਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਦਿੱਤਾ ਜਾਵੇਗਾ।

Advertisement

Advertisement
Advertisement