For the best experience, open
https://m.punjabitribuneonline.com
on your mobile browser.
Advertisement

‘ਆਪ’ ਦੇ ਵਿਕਾਸ ਕਾਰਜਾਂ ਤੋਂ ਸੂਬਾ ਵਾਸੀ ਸੰਤੁਸ਼ਟ: ਭੁੱਲਰ

10:43 AM Apr 06, 2024 IST
‘ਆਪ’ ਦੇ ਵਿਕਾਸ ਕਾਰਜਾਂ ਤੋਂ ਸੂਬਾ ਵਾਸੀ ਸੰਤੁਸ਼ਟ  ਭੁੱਲਰ
ਲਾਲਜੀਤ ਸਿੰਘ ਭੁੱਲਰ ਦਾ ਸਵਾਗਤ ਕਰਦੇ ਹੋਏ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ ਅਤੇ ਹੋਰ।
Advertisement

ਹਰਦੀਪ ਸਿੰਘ
ਫ਼ਤਹਿਗੜ੍ਹ ਪੰਜਤੂਰ, 5 ਅਪਰੈਲ
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ‘ਆਪ’ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਲੰਘੀ ਦੇਰ ਸ਼ਾਮ ਇੱਥੋਂ ਨਜ਼ਦੀਕ ਪਿੰਡ ਬੱਲ ਵਿਚ ਮਾਤਾ ਵੈਸ਼ਨੋ ਦੇਵੀ ਮੰਦਰ ਨਮਸਤਕ ਹੋਣ ਲਈ ਪੁੱਜੇ। ਇਥੇ ਉਨ੍ਹਾਂ ਮਾਤਾ ਸਰਪ੍ਰੀਤ ਕੌਰ ਅਤੇ ਬਾਬਾ ਸੋਨੂ ਸ਼ਾਹ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ‘ਆਪ’ ਬਲਾਕ ਫ਼ਤਹਿਗੜ੍ਹ ਪੰਜਤੂਰ ਦੀ ਟੀਮ ਵੱਲੋਂ ਪਾਰਟੀ ਉਮੀਦਵਾਰ ਭੁੱਲਰ ਦਾ ਸਵਾਗਤ ਕੀਤਾ ਗਿਆ। ਲਾਲਜੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ‘ਆਪ’ ਸਰਕਾਰ ਨੇ ਲੰਘੇ ਦੋ ਸਾਲਾਂ ਵਿੱਚ ਸੂਬੇ ਵਿੱਚ ਵਿਕਾਸ ਕਾਰਜਾਂ ਨੂੰ ਜਿਸ ਤਰ੍ਹਾਂ ਸਿਖ਼ਰ ਉੱਤੇ ਪਹੁੰਚਾਇਆ ਹੈ, ਉਸ ਤੋਂ ਸੂਬੇ ਦੇ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਹਨ।
ਬਲਾਕ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਕੰਬੋਜ, ਸੋਸ਼ਲ ਮੀਡੀਆ ਇੰਚਾਰਜ ਦਲੇਰ ਸਿੰਘ ਸ਼ਾਮਾ, ਕਿਸਾਨ ਵਿੰਗ ਦੇ ਇੰਚਾਰਜ ਰਾਜਵੀਰ ਸਿੰਘ ਕੰਗ ਅਤੇ ਬਲਜਿੰਦਰ ਸਿੰਘ ਕੜਾਹੇ ਵਾਲਾ ਆਪਣੀ ਟੀਮ ਨਾਲ ਇਸ ਮੌਕੇ ਹਾਜ਼ਰ ਸਨ। ‘ਆਪ’ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਹਲਕਾ ਧਰਮਕੋਟ ਦੀ ‘ਆਪ’ ਟੀਮ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਧਰਮਕੋਟ ਦੀ ਹੱਦ ਨਾਲ ਖਡੂਰ ਸਾਹਿਬ ਹਲਕੇ ਦੇ ਵੱਡੀ ਗਿਣਤੀ ਵਿੱਚ ਪਿੰਡ ਲੱਗਦੇ ਹਨ ਇਸ ਲਈ ‘ਆਪ’ ਫ਼ਤਹਿਗੜ੍ਹ ਪੰਜਤੂਰ ਦੀ ਟੀਮ ਇਨ੍ਹਾਂ ਪਿੰਡਾਂ ਦੀ ਜ਼ਿੰਮੇਵਾਰੀ ਸੰਭਾਲ ਕੇ ਚੋਣ ਮੁਹਿੰਮ ਵਿੱਚ ਕੁੱਦ ਪਵੇ। ‘ਆਪ’ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ ਨੇ ਪਾਰਟੀ ਉਮੀਦਵਾਰ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਇਨ੍ਹਾਂ ਸਾਰੇ ਪਿੰਡਾਂ ਵਿੱਚੋਂ ‘ਆਪ’ ਉਮੀਦਵਾਰ ਨੂੰ ਵੱਡੀ ਲੀਡ ਨਾਲ ਜਿੱਤਾ ਕੇ ਭੇਜਿਆ ਜਾਵੇਗਾ।

Advertisement

Advertisement
Author Image

sukhwinder singh

View all posts

Advertisement
Advertisement
×