For the best experience, open
https://m.punjabitribuneonline.com
on your mobile browser.
Advertisement

ਤੇਲੰਗਾਨਾ ਦੇ ਵਸਨੀਕ ਬਦਲਾਅ ਦੇ ਰੌਂਅ ’ਚ: ਖੜਗੇ

07:42 PM Jun 29, 2023 IST
ਤੇਲੰਗਾਨਾ ਦੇ ਵਸਨੀਕ ਬਦਲਾਅ ਦੇ ਰੌਂਅ ’ਚ  ਖੜਗੇ
Advertisement

ਨਵੀਂ ਦਿੱਲੀ, 27 ਜੂਨ

Advertisement

ਤੇਲੰਗਾਨਾ ਦੇ ਵਸਨੀਕ ਬਦਲਾਅ ਚਾਹੁੰਦੇ ਹਨ ਤੇ ਉਨ੍ਹਾਂ ਨੂੰ ਕਾਂਗਰਸ ਤੋਂ ਵੱਡੀਆਂ ਉਮੀਦਾਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਕਾਂਗਰਸ ਮੁਖੀ ਮਲਿਕਾਰਜੁਨ ਖੜਗੇ ਨੇ ਸੂਬਾਈ ਪਾਰਟੀ ਆਗੂਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਮਗਰੋਂ ਕੀਤਾ। ਜ਼ਿਕਰਯੋਗ ਹੈ ਕਿ ਤੇਲੰਗਾਨਾ ਵਿੱਚ ਮੌਜੂਦਾ ਸਾਲ ਦੇ ਅੰਤ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਮੀਟਿੰਗ ਦੌਰਾਨ ਕਾਂਗਰਸ ਨੇ ਸੂਬੇ ਦੀ ਚੋਣ ਰਣਨੀਤੀ ਬਾਰੇ ਵੀ ਚਰਚਾ ਕੀਤੀ।

ਇਥੇ ਕਾਂਗਰਸ ਕਮੇਟੀ ਦੇ ਹੈੱਡਕੁਆਰਟਰ ‘ਤੇ ਹੋਈ ਇਸ ਮੀਟਿੰਗ ਵਿੱਚ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਤੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਵੀ ਹਾਜ਼ਰ ਸਨ। ਮੀਟਿੰਗ ਮਗਰੋਂ ਸ੍ਰੀ ਖੜਗੇ ਨੇ ਟਵੀਟ ਕੀਤਾ, ”ਤੇਲੰਗਾਨਾ ਦੇ ਵਸਨੀਕ ਬਦਲਾਅ ਚਾਹੁੰਦੇ ਹਨ ਤੇ ਉਨ੍ਹਾਂ ਨੂੰ ਕਾਂਗਰਸ ਤੋਂ ਵੱਡੀਆਂ ਉਮੀਦਾਂ ਹਨ। ਪਾਰਟੀ ਹਰ ਤਰ੍ਹਾਂ ਦੀ ਚੁਣੌਤੀ ਲਈ ਤਿਆਰ ਹੈੇ।”

ਇਸੇ ਦੌਰਾਨ ਕਾਂਗਰਸ ਨੇ ਟਵਿੱਟਰ ਉੱਤੇ ਕੁਝ ਤਸਵੀਰਾਂ ਵੀ ਨਸ਼ਰ ਕੀਤੀਆਂ ਹਨ ਜਿਨ੍ਹਾਂ ਵਿੱਚ ਦਿਖਾਇਆ ਗਿਆ ਹੈ ਕਿ ਮੀਟਿੰਗ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੀ ਤੇਲੰਗਾਨਾ ਇਕਾਈ ਦਾ ਪ੍ਰਧਾਨ ਮਨਿਕਰਾਓ ਠਾਕਰੇ ਤੇ ਸੂਬਾਈ ਕਾਂਗਰਸ ਕਮੇਟੀ ਦਾ ਪ੍ਰਧਾਨ ਕੇ. ਰੇਵੰਤ ਰੈੱਡੀ ਵੀ ਹਾਜ਼ਰ ਸਨ।

ਇਸ ਤੋਂ ਪਹਿਲਾਂ ਸ੍ਰੀ ਵੇਣੂਗੋਪਾਲ ਨੇ ਟਵੀਟ ਕੀਤਾ,”ਤੇਲੰਗਾਨਾ ਵਾਸੀ ਕੇ. ਸੀ. ਆਰ ਦੀ ਅਗਵਾਈ ਵਾਲੀ ਸਰਕਾਰ ਨੂੰ ਹਰਾਉਣ ਲਈ ਤਿਆਰ ਹਨ ਤੇ ਬੀਆਰਐੱਸ ਤੇ ਭਾਜਪਾ ਦੇ ‘ਨਾਪਾਕ’ ਗਠਬੰਧਨ ਨੂੰ ਮਾਤ ਦੇਣ ਦੇ ਰੌਂਅ ਵਿੱਚ ਹਨ। ਤੇਲੰਗਾਨਾ ਤਾਂ ਸਿਰਫ ਇਕ ਸ਼ੁਰੂਆਤ ਹੈ। ਪਿੰਡਾਂ ਤੇ ਕਸਬਿਆਂ ਦੇ ਵਸਨੀਕਾਂ ਨੂੰ ਕਾਂਗਰਸ ਤੋਂ ਵੱਡੀਆਂ ਉਮੀਦਾਂ ਹਨ।”

ਕਾਬਿਲੇਗੌਰ ਹੈ ਕਿ ਤੇਲੰਗਾਨਾ ਸੂਬਾ 2 ਜੂਨ, 2014 ਨੂੰ ਹੋਂਦ ‘ਚ ਆਇਆ ਸੀ ਤੇ ਕੇ. ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੀ ਭਾਰਤ ਰਾਸ਼ਟਰ ਸਮਿਤੀ (ਸਾਬਕਾ ਤੇਲੰਗਾਨਾ ਰਾਸ਼ਟਰ ਸਮਿਤੀ) ਨੇ ਦਸੰਬਰ 2018 ਵਿੱਚ ਹੋਈਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਮਤ ਹਾਸਲ ਕੀਤਾ ਸੀ। 119 ਮੈਂਬਰਾਂ ਵਾਲੀ ਤੇਲੰਗਾਨਾ ਵਿਧਾਨ ਸਭਾ ਦੀ ਮੌਜੂਦਾ ਮਿਆਦ ਦਸੰਬਰ ਮਹੀਨੇ ਖਤਮ ਹੋ ਜਾਵੇਗੀ। -ਪੀਟੀਆਈ

ਸੰਜੈ ਰਾਊਤ ਨੇ ਬੀਆਰਐੱਸ ਨੂੰ ਭਾਜਪਾ ਦੀ ਬੀ-ਟੀਮ ਦੱਸਿਆ

ਪੰਢਰਪੁਰ: ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਵੱਲੋਂ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਤੀਰਥ ਅਸਥਾਨ ਪੰਢਾਰਪੁਰ ਦੇ ਕੀਤੇ ਗਏ ਦੌਰੇ ਬਾਰੇ ਸ਼ਿਵ ਸੈਨਾ (ਯੂਬੀਟੀ) ਆਗੂ ਸੰਜੈ ਰਾਊਤ ਨੇ ਅੱਜ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਨੇ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਨੂੰ ਭਾਜਪਾ ਦੀ ਬੀ-ਟੀਮ ਦੱਸਿਆ ਹੈ। ਇਥੋਂ 20 ਕਿਲੋਮੀਟਰ ਦੂਰ ਪਿੰਡ ਸਰਕੋਲੀ ਵਿੱਚ ਰੈਲੀ ਮਗਰੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਊਤ ਨੇ ਕਿਹਾ ਕਿ ਬੀਆਰਐੱਸ ਮਹਾਰਾਸ਼ਟਰ ਵਿੱਚ ਮਹਾ ਵਿਕਾਸ ਅਗਾੜੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਹੈ। ਉਨ੍ਹਾਂ ਕਿਹਾ ਕਿ ਚੰਦਰਸ਼ੇਖਰ ਰਾਓ ਨੇ ਬੀਤੇ ਅੱਠ-ਨੌਂ ਸਾਲਾਂ ਵਿੱਚ ਪੰਢਾਰਪੁਰ ਦਾ ਦੌਰਾ ਨਹੀਂ ਕੀਤਾ ਤੇ ਹੁਣ ਉਹ ਆਪਣੀ ਤਾਕਤ ਦਾ ਪ੍ਰਦਰਸ਼ਨ ਕਿਸ ਅੱਗੇ ਕਰਨਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬੀਆਰਐੱਸ ਦਾ ਮਹਾਰਾਸ਼ਟਰ ਦੀ ਸਿਆਸਤ ‘ਤੇ ਕੋਈ ਅਸਰ ਨਹੀਂ ਪਏਗਾ ਬਲਕਿ ਤੇਲੰਗਾਨਾ ਵਿੱਚ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ। ਦੱਸਣਯੋਗ ਹੈ ਕਿ ਚੰਦਰਸ਼ੇਖਰ ਰਾਓ ਨੇ ਪੰਢਰਪੁਰ ਦੌਰੇ ਬਾਰੇ ਕਿਹਾ ਸੀ ਕਿ ਜਦੋਂ ਉਨ੍ਹਾਂ ਨੇ ਮੰਦਰ ਵਿੱਚ ਪੂਜਾ-ਅਰਚਨਾ ਦੀ ਯੋਜਨਾ ਬਣਾਈ ਸੀ ਤਾਂ ਉਨ੍ਹਾਂ ਨੂੰ ਸੁਝਾਅ ਦਿੱਤਾ ਗਿਆ ਸੀ ਇਸ ਦੌਰੇ ਬਾਰੇ ਸਿਆਸਤ ਨਾ ਕੀਤੀ ਜਾਵੇ। -ਪੀਟੀਆਈ

Advertisement
Tags :
Advertisement
Advertisement
×