ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਾਰਾਪੁਰ ਵਾਸੀ ਕਾਜ਼ਵੇਅ ਦੀ ਗ਼ਲਤ ਬਣਤਰ ਤੇ ਬਰਸਾਤੀ ਪਾਣੀ ਦੀ ਮਾਰ ਝੱਲਣ ਲਈ ਮਜਬੂਰ

06:13 AM Jul 21, 2023 IST
ਤਾਰਾਪੁਰ ਬੇਲਾ ਦਾ ਟੁੱਟਿਆ ਕਾਜ਼ਵੇਅ ਦੇਖਦੇ ਹੋਏ ਜਗਮੋਹਨ ਸਿੰਘ ਕੰਗ।

ਮਿਹਰ ਸਿੰਘ
ਕੁਰਾਲੀ, 20 ਜੁਲਾਈ
ਤਾਰਾਪੁਰ ਮਾਜਰੀ ਤੇ ਤਾਰਾਪੁਰ ਬੇਲਾ ਵਾਸੀਆਂ ਨੂੰ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਆਉਣ ਵਾਲੇ ਬਰਸਾਤੀ ਪਾਣੀ ਦੀ ਮਾਰ ਝੱਲਣੀ ਪੈ ਰਹੀ ਹੈ। ਇਸ ਦੌਰਾਨ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਦੋਵਾਂ ਪਿੰਡਾਂ ਦੇ ਵਸਨੀਕਾਂ ਦੀ ਸਮੱਸਿਆ ਜਾਨਣ ਲਈ ਪਿੰਡਾਂ ਦਾ ਦੌਰਾ ਕੀਤਾ ਅਤੇ ਹੱਲ ਦਾ ਭਰੋਸਾ ਦਿੱਤਾ।
ਪਿੰਡਾਂ ਦੇ ਲੋਕਾਂ ਪ੍ਰੀਤਮ ਚੰਦ, ਪਰਸ ਰਾਮ, ਦੀਵਾਨ ਸਿੰਘ, ਹਰਪ੍ਰੀਤ ਸਿੰਘ ਤਾਰਾਪੁਰ, ਗੁਰਮੀਤ ਸਿੰਘ, ਸ਼ੇਰ ਸਿੰਘ ਆਦਿ ਨੇ ਕੰਗ ਨੂੰ ਦੱਸਿਆ ਕਿ ਪਹਾੜੀ ਖੇਤਰ ਪਿੰਡਾਂ ਦੀ ਸਹੂਲਤ ਲਈ ਬਣੀ ਸੜਕ ਵਿਚਕਾਰ ਪੈਂਦੀ ਨਦੀ ’ਤੇ ਸਰਕਾਰ ਵਲੋਂ ਕਈ ਵਰ੍ਹੇ ਪਹਿਲਾਂ ਕਾਜ਼ਵੇਅ ਬਣਾਇਆ ਗਿਆ ਸੀ। ਪਰ ਕਾਜ਼ਵੇਅ ਹੇਠ ਬਣਾਈਆਂ ਪੁਲੀਆਂ ਦਾ ਆਕਾਰ ਛੋਟਾ ਹੋਣ ਕਾਰਨ ਪਹਾੜੀ ਖੇਤਰ ਦੋਂ ਆਉਣ ਵਾਲੀਆਂ ਝਾੜੀਆਂ ਤੇ ਲੱਕੜ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਨਾਲ ਬੰਦ ਹੋ ਜਾਂਦੀ ਤੇ ਪਹਾੜੀ ਖੇਤਰ ਤੋਂ ਤੇਜ਼ੀ ਨਾਲ ਆਉਣ ਵਾਲਾ ਬਰਸਾਤੀ ਪਾਣੀ ਉਨ੍ਹਾਂ ਦੇ ਪਿੰਡਾਂ ਵਿੱਚ ਹਰ ਸਾਲ ਹੜ੍ਹਾਂ ਵਰਗੀ ਸਥਿਤੀ ਪੈਦਾ ਕਰ ਦਿੰਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਕਾਰਨ ਉਨ੍ਹਾਂ ਦੇ ਘਰਾਂ, ਪਸ਼ੂਆਂ ਅਤੇ ਫਸਲਾਂ ਦਾ ਨਿਰੰਤਰ ਨੁਕਸਾਨ ਹੁੰਦਾ ਆ ਰਿਹਾ ਹੈ ਅਤੇ ਉਨ੍ਹਾਂ ਦੀ ਜਾਨ ਵੀ ਖ਼ਤਰੇ ਵਿੱਚ ਪਈ ਰਹਿੰਦੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਕਾਜ਼ਵੇਅ ਦੀ ਬਣਤਰ ਸਹੀ ਨਾ ਹੋਣ ਕਾਰਨ ਪਿਛਲੇ ਦਨਿੀਂ ਹੋਈ ਭਾਰੀ ਬਾਰਿਸ਼ ਕਾਰਨ ਇਸ ਵਾਰ ਵੀ ਪਿੰਡ ਵਿੱਚ ਪਹਾੜਾਂ ਵਿਚੋਂ ਆਉਂਦੀ ਨਦੀ ਦਾ ਪਾਣੀ ਪਿੰਡ ਵਿੱਚ ਦਾਖਲ ਹੋ ਗਿਆ ਅਤੇ ਕਾਜਵੇਅ ਦੀਆਂ ਪੁਲੀਆਂ ਵਿੱਚੋਂ ਨਿਕਾਸ ਠੱਪ ਹੋਣ ਕਾਰਨ ਸੜਕ ਦਾ ਕੁਝ ਹਿੱਸਾ ਵੀ ਰੁੜ੍ਹ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਕਾਰਨ ਉਨ੍ਹਾਂ ਦੇ ਪਿੰਡ ਤੋਂ ਇਲਾਵਾ ਮਾਜਰੀ ਕਲੋਨੀ ਦਾ ਸੰਪਰਕ ਵੀ ਹੋਰਨਾਂ ਪਿੰਡਾਂ ਨਾਲੋਂ ਟੁੱਟਿਆ ਹੋਇਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸਦੇ ਬਾਵਜੂਦ ਉਨ੍ਹਾਂ ਦੀ ਹਾਲੇ ਤੱਕ ਕਿਸੇ ਵੀ ਵਿਭਾਗ ਨੇ ਸਾਰ ਨਹੀਂ ਲਈ ਸਗੋਂ ਉਹ ਖੁਦ ਜੇਸੀਬੀ ਲਗਾ ਕੇ ਕਾਜਵੇਅ ਦੀਆਂ ਪੁਲੀਆਂ ਤੇ ਰਸਤਾ ਚਾਲੂ ਕਰਨ ਵਿੱਚ ਲੱਗੇ ਹੋਏ ਹਨ।
ਪਿੰਡ ਵਾਸੀਆਂ ਦਾ ਦੁੱਖੜਾ ਸੁਣਨ ਉਪਰੰਤ ਸ੍ਰੀ ਕੰਗ ਨੇ ਕਿਹਾ ਕਿ ਕਾਜ਼ਵੇਅ ਦਾ ਡਿਜ਼ਾਈਨ ਸਹੀ ਨਾ ਹੋਣ ਕਾਰਨ ਸਮੱਸਿਆ ਆ ਰਹੀ ਹੈ। ਕੰਗ ਨੇ ਮੌਕੇ ’ਤੇ ਹੀ ਲੋਕ ਨਿਰਮਾਣ ਵਿਭਾਗ ਸਮੇਤ ਹੋਰਨਾਂ ਵਿਭਾਗਾਂ ਦੇ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆ ਨੂੰ ਫੋਨ ਕਰਕੇ ਸਮੱਸਿਆ ਹੱਲ ਲਈ ਕਰਨ ਦੀ ਹਦਾਇਤ ਕੀਤੀ।

Advertisement

Advertisement