ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੈਕਟਰ-71 ਵਾਸੀ ਕੂੜੇ ਦੇ ਡੰਪ ਨੇੜੇ ਲੱਗਦੀ ਮੰਡੀ ’ਚੋਂ ਸਬਜ਼ੀਆਂ ਖਰੀਦਣ ਲਈ ਮਜਬੂਰ

08:07 AM Jul 13, 2024 IST
ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਦੀ ਅਗਵਾਈ ਹੇਠ ਏਡੀਸੀ ਨੂੰ ਮੰਗ ਪੱਤਰ ਦਿੰਦੇ ਹੋਏ। -ਫੋਟੋ: ਚਿੱਲਾ

ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ (ਮੁਹਾਲੀ), 12 ਜੁਲਾਈ
ਸੈਕਟਰ-71 ਦੇ ਵਾਸੀ ਇਥੇ ਕੂੜੇ ਦੇ ਡੰਪ ਨੇੜੇ ਲੱਗਦੀ ਮੰਡੀ ਵਿੱਚੋਂ ਸਬਜ਼ੀਆਂ-ਫਲ ਖਰੀਦਣ ਲਈ ਮਜਬੂਰ ਹਨ। ਇਲਾਕਾ ਵਾਸੀਆਂ ਵੱਲੋਂ ਇਸ ਮੰਡੀ ਨੂੰ ਸਾਫ਼-ਸੁਥਰੀ ਥਾਂ ’ਤੇ ਤਬਦੀਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਨੌਜਵਾਨ ਕੁਸ਼ਤੀ ਦੰਗਲ ਕਮੇਟੀ ਪਿੰਡ ਮਟੌਰ ਦੇ ਇੱਕ ਵਫਦ ਨੇ ਸੀਨੀਅਰ ਕਾਂਗਰਸੀ ਆਗੂ ਤੇ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਦੀ ਅਗਵਾਈ ਹੇਠ ਅੱਜ ਏਡੀਸੀ ਵਿਰਾਜ ਸ਼ਿਆਮਕਰਨ ਤਿੜਕੇ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਨੂੰ ਉਠਾਇਆ ਹੈ। ਸ੍ਰੀ ਮੱਛਲੀ ਕਲਾਂ, ਕੁਸ਼ਤੀ ਦੰਗਲ ਕਮੇਟੀ ਦੇ ਪ੍ਰਧਾਨ ਪਹਿਲਵਾਨ ਲਖਮੀਰ ਸਿੰਘ ਆਦਿ ਨੇ ਦੱਸਿਆ ਕਿ ਸੈਕਟਰ-71 ’ਚ ਕੂੜੇ ਦੇ ਡੰਪ ਦੇ ਬਿਲਕੁਲ ਕੋਲ ਲੱਗਦੀ ਸਬਜ਼ੀ ਮੰਡੀ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਡੰਪ ਤੋਂ ਉਠਦੀ ਬਦਬੂ ਕਾਰਨ ਇਥੇ ਖਰੀਦਦਾਰੀ ਕਰਨੀ ਬਹੁਤ ਮੁਸ਼ਕਿਲ ਹੈ ਅਤੇ ਦੂਜਾ ਗੰਦੀ ਜਗ੍ਹਾ ਉਤੇ ਫ਼ਲ-ਸਬਜ਼ੀਆਂ ਅਤੇ ਹੋਰ ਖਾਣ ਪੀਣ ਵਾਲਾ ਸਾਮਾਨ ਵਿਕਣ ਕਾਰਨ ਇਥੇ ਕੋਈ ਵੀ ਬਿਮਾਰੀ ਫੈਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਹਰ ਹਫਤੇ ਮੰਗਲਵਾਰ ਤੇ ਸ਼ਨਿਚਰਵਾਰ ਨੂੰ ਲੱਗਣ ਵਾਲੀ ਇਸ ਸਬਜ਼ੀ ਮੰਡੀ ਦੀ ਥਾਂ ਕੂੜੇ ਦੇ ਡੰਪ ਕਾਰਨ ਖਰੀਦਦਾਰੀ ਬਹੁਤ ਘੱਟ ਹੁੰਦੀ ਹੈ, ਜਿਸ ਕਾਰਨ ਰੇਹੜੀਆਂ ਵਾਲੇ ਅਕਸਰ ਹੀ ਸੜਕ ’ਤੇ ਹੀ ਸਾਮਾਨ ਵੇਚਣ ਲੱਗ ਜਾਂਦੇ ਹਨ ਅਤੇ ਇਥੇ ਟਰੈਫਿਕ ਦਾ ਘੜਮੱਸ ਮੱਚ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਮੰਡੀ ਨੂੰ ਸੈਕਟਰ-71 ਅੰਦਰ ਹੀ ਕਿਸੇ ਸਾਫ-ਸੁਥਰੀ ਜਗ੍ਹਾ ’ਤੇ ਸ਼ਿਫਟ ਕੀਤਾ ਜਾਵੇ।

Advertisement

Advertisement
Advertisement