ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੈਣੀ ਵਿਹਾਰ ਫੇਜ਼-3 ਦੇ ਵਸਨੀਕ ਪਾਣੀ ਨੂੰ ਤਰਸੇ

06:39 AM Jun 13, 2024 IST
ਨਗਰ ਕੌਂਸਲ ਦਫ਼ਤਰ ਵਿੱਚ ਔਰਤਾਂ ਰੋਸ ਪ੍ਰਗਟ ਕਰਦੀਆਂ ਹੋਈਆਂ। -ਫੋਟੋ: ਰੂਬਲ

ਹਰਜੀਤ ਸਿੰਘ
ਜ਼ੀਰਕਪੁਰ, 12 ਜੂਨ
ਬਲਟਾਣਾ ਅਧੀਨ ਪੈਂਦੇ ਸੈਣੀ ਵਿਹਾਰ ਫੇਜ਼-3 ਕਲੋਨੀ ਅਤੇ ਨੇੜਲੇ ਰਿਹਾਇਸ਼ੀ ਖੇਤਰ ਵਿੱਚ ਪਾਣੀ ਦੀ ਕਿੱਲਤ ਵਧਦੀ ਜਾ ਰਹੀ ਹੈ। ਇਲਾਕੇ ਦੇ ਸੈਂਕੜੇ ਘਰ ਦੋ ਹਫ਼ਤਿਆਂ ਤੋਂ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ। ਲੋਕ ਨਿੱਜੀ ਖ਼ਰਚੇ ’ਤੇ ਪਾਣੀ ਦੇ ਟੈਂਕਰ ਮੰਗਵਾ ਰਹੇ ਹਨ।
ਇਸ ਸਮੱਸਿਆ ਤੋਂ ਤੰਗ ਆ ਕੇ ਲੋਕਾਂ ਨੇ ਅੱਜ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ (ਈਓ) ਕੋਲ ਪਹੁੰਚ ਕਰ ਕੇ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਔਰਤਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਨ੍ਹਾਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਪਿਛਲੇ ਸਾਲ ਵੀ ਸ਼ਿਕਾਇਤ ਕੀਤੀ ਗਈ ਸੀ। ਇਲਾਕਾ ਵਾਸੀ ਇਸ ਲਈ ਵੀ ਨਿਰਾਸ਼ ਹਨ ਕਿਉਂਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਨਵਾਂ ਟਿਊਬਵੈੱਲ ਲਗਾਉਣ ’ਚ ਅਜੇ ਇਕ ਸਾਲ ਦਾ ਸਮਾਂ ਲੱਗੇਗਾ। ਔਰਤਾਂ ਨੇ ਕਿਹਾ ਕਿ ਜਦੋਂ ਉਹ ਪਹਿਲਾਂ ਕੌਂਸਲ ਦਫ਼ਤਰ ਆਏ ਸਨ ਤਾਂ ਕਾਰਜਸਾਧਕ ਅਫ਼ਸਰ ਨੇ ਟੈਂਕਰਾਂ ਰਾਹੀਂ ਪਾਣੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ ਸਬੰਧਤ ਜੇਈ ਉਨ੍ਹਾਂ ਦਾ ਫੋਨ ਨਹੀਂ ਚੁੱਕਦਾ।
ਔਰਤਾਂ ਇੰਦੂ, ਦਲਜੀਤ ਕੌਰ, ਬਬੀਤਾ, ਅਨੁਰਾਧਾ, ਮੀਨੂੰ, ਮਨੀਸ਼ਾ, ਰਾਜਕਲੀ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ 2 ਹਫ਼ਤਿਆਂ ਤੋਂ ਸਾਫ਼ ਅਤੇ ਲੋੜੀਂਦਾ ਪਾਣੀ ਨਹੀਂ ਮਿਲ ਰਿਹਾ। ਉਨ੍ਹਾਂ ਦੱਸਿਆ ਕਿ ਠੇਕੇਦਾਰ ਵੱਲੋਂ ਪਾਣੀ ਦਾ ਬਦਲਵਾਂ ਪ੍ਰਬੰਧ ਕੀਤਾ ਗਿਆ ਸੀ ਪਰ ਲੋਕਾਂ ਨੂੰ ਟੈਂਕਰਾਂ ਤੋਂ ਪਾਣੀ ਖ਼ਰੀਦਣਾ ਪੈ ਰਿਹਾ ਹੈ।
ਇਸ ਸਬੰਧੀ ਜ਼ੀਰਕਪੁਰ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਸ਼ੋਕ ਪਥਰੀਆ ਨੇ ਭਰੋਸਾ ਦਿੱਤਾ ਕਿ ਫ਼ਿਲਹਾਲ ਟੈਂਕਰ ਰਾਹੀਂ ਅਤੇ ਬਦਲਵੇਂ ਟਿਊਬਵੈੱਲਾਂ ਰਾਹੀਂ ਪਾਣੀ ਭੇਜ ਕੇ ਸਪਲਾਈ ਨੂੰ ਸੁਚਾਰੂ ਕਰਵਾਇਆ ਜਾਵੇਗਾ। ਛੇਤੀ ਹੀ ਇਲਾਕੇ ਵਿੱਚ ਨਵਾਂ ਟਿਊਬਵੈੱਲ ਲਾਇਆ ਜਾਵੇਗਾ।

Advertisement

Advertisement