For the best experience, open
https://m.punjabitribuneonline.com
on your mobile browser.
Advertisement

ਦਿੱਲੀ ਟਰੈਫਿਕ ਪੁਲੀਸ ਵੱਲੋਂ ਭੇਜਿਆ ਚਲਾਨ ਦੇਖ ਕੇ ਹੱਕਾ-ਬੱਕਾ ਰਹਿ ਗਿਆ ਰਤੀਆ ਵਾਸੀ

08:26 AM Jun 04, 2024 IST
ਦਿੱਲੀ ਟਰੈਫਿਕ ਪੁਲੀਸ ਵੱਲੋਂ ਭੇਜਿਆ ਚਲਾਨ ਦੇਖ ਕੇ ਹੱਕਾ ਬੱਕਾ ਰਹਿ ਗਿਆ ਰਤੀਆ ਵਾਸੀ
Advertisement

ਕੇਕੇ ਬਾਂਸਲ
ਰਤੀਆ, 3 ਜੂਨ
ਇੱਥੇ ਸ਼ਹਿਰ ਦੇ ਵਾਰਡ ਨੰਬਰ ਇੱਕ ਦੇ ਗੁਰਪਿਆਰ ਸਿੰਘ ਪੁੱਤਰ ਬਲਕਾਰ ਸਿੰਘ ਦਾ ਪਰਿਵਾਰ ਅੱਜ ਉਸ ਸਮੇਂ ਹੈਰਾਨ ਹੋ ਗਿਆ, ਜਦੋਂ ਉਨ੍ਹਾਂ ਦੇ ਮੋਬਾਈਲ ’ਤੇ ਦਿੱਲੀ ਟਰੈਫਿਕ ਪੁਲੀਸ ਵੱਲੋਂ ਉਨ੍ਹਾਂ ਦੀ ਗੱਡੀ ਦੇ ਚਲਾਨ ਦਾ ਸੁਨੇਹਾ ਆਇਆ। ਗੱਡੀ ਦੇ ਮਾਲਕ ਨੇ ਸਬੰਧਤ ਟਰੈਫਿਕ ਪੁਲੀਸ ਦੇ ਪ੍ਰਤੀਨਿਧੀਆਂ ਤੋਂ ਇਲਾਵਾ ਮੀਡੀਆ ਅੱਗੇ ਮਾਮਲੇ ਨੂੰ ਉਜਾਗਰ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਗੱਡੀ ਮਾਰੂਤੀ ਸਜ਼ੁਕੀ ਬਰੇਜ਼ਾ ਅੱਜ ਸਵੇਰੇ 5 ਵਜੇ ਰਤੀਆ ਤੋਂ ਫਤਿਆਬਾਦ ਭੱਟੂ ਹੁੰਦੇ ਹੋਏ ਗੁੱਗਾ ਮਾੜੀ ਰਾਜਸਥਾਨ ਗਈ ਸੀ ਅਤੇ ਉਹ ਖੁਦ ਵੀ ਉਥੇ ਜਾ ਕੇ ਆਏ ਸੀ। ਉਨ੍ਹਾਂ ਦੱਸਿਆ ਕਿ ਇਸ ਸਫਰ ’ਤੇ ਜਾਂਦਿਆਂ ਉਨ੍ਹਾਂ ਟਰੈਫਿਕ ਦੇ ਹਰ ਨਿਯਮਾਂ ਦਾ ਪਾਲਣ ਕੀਤਾ ਸੀ ਪਰ ਘਰ ਪਹੁੰਚਿਆ ਤਾਂ ਉਸ ਦੇ ਸਾਹਮਣੇ ਦਿੱਲੀ ਟਰੈਫਿਕ ਪੁਲੀਸ ਵੱਲੋਂ 1000 ਰੁਪਏ ਦਾ ਚਲਾਨ ਦਾ ਸੁਨੇਹਾ ਆਇਆ ਹੈ। ਉਨ੍ਹਾਂ ਕਿਹਾ ਕਿ ਉਹ ਦਿੱਲੀ ਗਿਆ ਹੀ ਨਹੀਂ।
ਉਨ੍ਹਾਂ ਪੁਲੀਸ ਅਧਿਕਾਰੀਆਂ ਅੱਗੇ ਸ਼ੱਕ ਪ੍ਰਗਟ ਕਰਦਿਆਂ ਦੱਸਿਆ ਕਿ ਕੋਈ ਉਨ੍ਹਾਂ ਦੀ ਗੱਡੀ ਦੀ ਫਰਜ਼ੀ ਨੰਬਰ ਪਲੇਟ ਲਗਾ ਕੇ ਦਿੱਲੀ ਵੱਲ ਗਿਆ ਹੋਵੇਗਾ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਇਹ ਚਲਾਨ ਭੇਜਿਆ ਗਿਆ ਹੈ। ਉਨ੍ਹਾਂ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਦਿੱਲੀ ਪੁਲੀਸ ਨੂੰ ਇਸ ਸਬੰਧੀ ਗੰਭੀਰਤਾ ਨਾਲ ਛਾਣਬੀਣ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦਾ ਧੋਖਾ ਕਿਸੇ ਹੋਰ ਨਾਲ ਨਾ ਹੋ ਸਕੇ। ਚਲਾਨ ਦਾ ਪਤਾ ਲੱਗਣ ’ਤੇ ਸਾਰਾ ਪਰਿਵਾਰ ਅਤੇ ਆਂਢੀ ਗੁਆਂਢੀ ਹੈਰਾਨ ਹਨ।

Advertisement

Advertisement
Author Image

joginder kumar

View all posts

Advertisement
Advertisement
×