For the best experience, open
https://m.punjabitribuneonline.com
on your mobile browser.
Advertisement

ਰਾਮਪੁਰ ਸੈਣੀਆਂ ਦੇ ਵਸਨੀਕ ‘ਆਪ’ ਵਿੱਚ ਸ਼ਾਮਲ

10:00 AM Apr 30, 2024 IST
ਰਾਮਪੁਰ ਸੈਣੀਆਂ ਦੇ ਵਸਨੀਕ ‘ਆਪ’ ਵਿੱਚ ਸ਼ਾਮਲ
‘ਆਪ’ ’ਚ ਸ਼ਾ਼ਮਲ ਹੋਣ ਵਾਲਿਆਂ ਦਾ ਸਵਾਗਤ ਕਰਦੇ ਹੋਏ ਵਿਧਾਇਕ ਕੁਲਜੀਤ ਸਿੰਘ ਰੰਧਾਵਾ।
Advertisement

ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 29 ਅਪਰੈਲ
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਪਿੰਡ ਰਾਮਪੁਰ ਸੈਣੀਆਂ ਤੋਂ ਵੱਡੀ ਗਿਣਤੀ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਸ਼ਾਮਲ ਹੋਣ ਵਾਲਿਆਂ ’ਚ ਨੰਬਰਦਾਰ ਕਰਨੈਲ ਸਿੰਘ, ਅਮਿਤ ਸਿੰਘ, ਰਜਤ ਕੁਮਾਰ, ਹਰਸ਼ ਸੈਣੀ, ਜਸਵੀਰ ਸਿੰਘ, ਕਰਮਜੀਤ ਕੌਰ ਪੰਚ, ਵਿਨੋਦ ਸੈਣੀ, ਗੋਲਡੀ ਸੈਣੀ, ਅਮਨਦੀਪ ਸਿੰਘ, ਕਰਨ ਸਿੰਘ, ਰਜਿੰਦਰ ਸਿੰਘ ਦਾ ਵਿਧਾਇਕ ਨੇ ‘ਆਪ’ ਵਿੱਚ ਸਵਾਗਤ ਕੀਤਾ ਤੇ ਮਾਣ-ਸਨਮਾਨ ਦਾ ਭਰੋਸਾ ਦਿੱਤਾ।
ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਲੋਕ ਪੱਖੀ ਨੀਤੀਆਂ ਨੂੰ ਦੇਖਦਿਆਂ ਅਤੇ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਉਹ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਆਖ ਕੇ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ। ਵਿਧਾਇਕ ਰੰਧਾਵਾ ਨੇ ਕਿਹਾ ਕਿ ਲੋਕ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਨੂੰ ਜਿਤਾਉਣ ਲਈ ਆਪ ਮੁਹਾਰੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਸੂਬੇ ਦੇ ਵੋਟਰ ਇੱਕ ਪਾਸਾ ਕਰ ਦੇਣਗੇ, 13 ਦੀਆਂ 13 ਸੀਟਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਝੋਲੀ ਪਾ ਕੇ ਇਤਿਹਾਸ ਸਿਰਜਣਗੇ। ਇਸ ਮੌਕੇ ਪਾਰਟੀ ਆਗੂ ਤੇ ਵਾਲੰਟੀਅਰ ਹਾਜ਼ਰ ਸਨ।

Advertisement

Advertisement
Author Image

Advertisement
Advertisement
×