ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਹੂਲਤਾਂ ਦੀ ਘਾਟ ਕਾਰਨ ਓਮੈਕਸ ਵਾਸੀ ਪ੍ਰੇਸ਼ਾਨ

11:52 AM Apr 14, 2024 IST
ਨਿਊ ਚੰਡੀਗੜ੍ਹ ਵਿੱਚ ਓਮੈਕਸ ਪ੍ਰਬੰਧਕਾਂ ਖ਼ਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਲੋਕ। -ਫੋਟੋ: ਚੰਨੀ

ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 13 ਅਪਰੈਲ
ਨਿਊ ਚੰਡੀਗੜ੍ਹ ਵਿੱਚ ਓਮੈਕਸ ਵਿੱਚ ਵੱਡੀ ਗਿਣਤੀ ਵਸਨੀਕਾਂ ਨੇ ਅੱਜ ਫਿਰ ਸ਼ਾਮ ਵੇਲੇ ਮੁੱਢਲੀਆਂ ਸਹੂਲਤਾਂ ਦੀ ਘਾਟ ਨੂੰ ਦਰਸਾਉਂਦਾ ਪੁਤਲਾ ਸਾੜ ਕੇ ਪ੍ਰਬੰਧਕਾਂ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਓਮੈਕਸ ਰੈਜੀਡੈਂਟਸ ਵੈੱਲਫੇਅਰ ਅਸੋਸੀਏਸ਼ਨ ਨਿਊ ਚੰਡੀਗੜ੍ਹ ਦੇ ਪ੍ਰਧਾਨ ਪ੍ਰਦੀਪ ਕੁਮਾਰ ਗੁਪਤਾ, ਜਨਰਲ ਸਕੱਤਰ ਪ੍ਰਵੀਨ ਮਲਹੋਤਰਾ ਅਤੇ ਰਾਜਿੰਦਰ ਵਾਲੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਢਲੀਆਂ ਸਹੂਲਤਾਂ ਨਾ ਮਿਲਣ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।
ਸੇਵਾਮੁਕਤ ਏਆਈਜੀ ਜੇਲ੍ਹਾਂ ਡੀਐੱਸ ਰਾਣਾ ਨੇ ਕਿਹਾ ਕਿ ਬਿਜਲੀ ਸਪਲਾਈ ਕਰਨ ਦੀ ਵਿਵਸਥਾ ਵਿੱਚ ਕਈ ਖਾਮੀਆਂ ਹਨ ਕੰਪਨੀ ਨੇ ਜੋ ਪਾਵਰ ਬੈਕਅੱਪ ਲਈ ਜਰਨਰੇਟਰ ਸੈੱਟ ਲਗਾਏ ਹਨ, ਉਹ ਘੱਟ ਸਮਰੱਥਾ ਵਾਲੇ ਹਨ ਅਤੇ ਗਰਮੀਆਂ ਵਿੱਚ ਪ੍ਰੇਸ਼ਾਨੀ ਝੱਲਣੀ ਪਵੇਗੀ। ਓਮੈਕਸ ਅਧਿਕਾਰੀ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਸ਼ਹਿਰ ਵਾਸੀਆਂ ਨੂੰ ਸਹੂਲਤਾਂ ਮੁਹੱਈਆ ਕਾਰਵਾਈਆਂ ਜਾ ਰਹੀਆਂ ਹਨ।

Advertisement

Advertisement
Advertisement