For the best experience, open
https://m.punjabitribuneonline.com
on your mobile browser.
Advertisement

ਨੂਰਪੁਰ ਬੇਦੀ ਖੇਤਰ ਦੇ ਵਾਸੀ ਜਲ ਸੰਕਟ ਤੋਂ ਔਖੇ

06:12 AM Jun 13, 2024 IST
ਨੂਰਪੁਰ ਬੇਦੀ ਖੇਤਰ ਦੇ ਵਾਸੀ ਜਲ ਸੰਕਟ ਤੋਂ ਔਖੇ
Advertisement

ਪੱਤਰ ਪ੍ਰੇਰਕ
ਨੂਰਪੁਰ ਬੇਦੀ, 12 ਜੂਨ
ਨੂਰਪੁਰ ਬੇਦੀ ਬਲਾਕ ਦੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ ਹਨ। ਇਲਾਕੇ ’ਚ ਪੀਣ ਵਾਲੇ ਪਾਣੀ ਦਾ ਪੱਧਰ ਹੋਰ ਡੂੰਘਾ ਹੋ ਗਿਆ ਹੈ। ਪਿੰਡਾਂ ਦੇ ਕਈ ਬੋਰ ਸੁੱਕ ਗਏ ਹਨ ਜਾਂ ਫਿਰ ਡੂੰਘੇ ਟਿਊਬਵੈੱਲਾਂ ’ਚੋਂ ਨਾ ਮਾਤਰ ਪਾਣੀ ਆ ਰਿਹਾ ਹੈ। ਮਾਹਿਰਾਂ ਮੁਤਾਬਕ ਇਸ ਖੇਤਰ ਵਿੱਚ ਪਾਣੀ ਦੇ ਪੱਧਰ ਦਾ ਹੇਠਾਂ ਜਾਣ ਦਾ ਕਾਰਨ ਇਲਾਕੇ ਦੀ ਸੁਆਂ ਨਦੀ ਵਿੱਚ ਹੋ ਰਹੀ ਨਾਜਾਇਜ਼ ਖਣਨ ਹੈ। ਜਲ ਸੰਕਟ ਕਾਰਨ ਪਸ਼ੂਆਂ ਤੇ ਜਾਨਵਰਾਂ ਨੂੰ ਪੀਣ ਵਾਲੇ ਪਾਣੀ ਦੀ ਮੁਸ਼ਕਲ ਬਣੀ ਹੋਈ ਹੈ। ਬਲਾਕ ਨੂਰਪੁਰ ਬੇਦੀ ਦੇ ਕਰੀਬ ਹਰ ਪਿੰਡ ਵਿੱਚ ਜਲ ਸੰਕਟ ਹੈ। ਸ਼ਿਵਾਲਿਕ ਦੀਆਂ ਪਹਾੜੀਆਂ (ਕਾੜ ਏਰੀਆ) ਦੇ ਨਜ਼ਦੀਕੀ ਪਿੰਡਾਂ ਵਿੱਚ ਵੀ ਪਾਣੀ ਦੀ ਘਾਟ ਹੈ।
ਲੋਕਾਂ ਦਾ ਕਹਿਣਾ ਹੈ ਕਿ ਇਸ ਇਲਾਕੇ ’ਚੋਂ ਲੰਘਦੀ ਸੁਆਂ ਨਦੀ ਵਿੱਚ ਹੋ ਰਹੀ ਨਾਜਾਇਜ਼ ਖਣਨ ਨਾਲ ਡੂੰਘੇ ਹੋਏ ਪਾਣੀ ਕਾਰਨ ਦਰੱਖਤ ਸੁੱਕਣ ਲੱਗ ਪਏ ਹਨ। ਪੰਜਾਬ ਮੋਰਚੇ ਦੇ ਕਨਵੀਨਰ ਅਤੇ ਜਲ ਜੰਗਲ ਜ਼ਮੀਨ ਦੇ ਆਗੂ ਗੌਰਵ ਰਾਣਾ ਨੇ ਕਿਹਾ ਕਿ ਇਲਾਕੇ ਵਿੱਚ ਵਾਤਾਵਰਨ ਨੂੰ ਖਣਨ ਮਾਫੀਆ ਵੱਲੋਂ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਸੁਆਂ ਨਦੀ ਵਿੱਚ ਗ਼ੈਰਕਾਨੂੰਨੀ ਖਣਨ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਜਲ ਸਪਲਾਈ ਵਿਭਾਗ ਨੇ ਪਿੰਡ ਸਸਕੌਰ ਵਿੱਚ ਟਰੀਟ ਪਲਾਂਟ ਲਗਾਇਆ ਹੋਇਆ ਹੈ ਜਿਸ ਵਿੱਚ ਕੀਰਤਪੁਰ ਸਾਹਿਬ ਨਹਿਰ ਤੋਂ ਪਾਣੀ ਲੈ ਕੇ 43 ਪਿੰਡਾਂ ਨੂੰ ਦਿੱਤਾ ਜਾ ਰਿਹਾ ਹੈ। ਵਿਭਾਗ ਅਨੁਸਾਰ ਪਾਣੀ ਦੀ ਕੋਈ ਘਾਟ ਨਹੀਂ ਹੈ।

Advertisement

ਕੋਈ ਖ਼ਾਸ ਸਮੱਸਿਆ ਨਹੀਂ: ਅਧਿਕਾਰੀ

ਸਬੰਧਤ ਵਿਭਾਗ ਦੇ ਕਾਰਜਕਾਰੀ ਇੰਜਨੀਆਰ ਹਰਜੀਤਪਾਲ ਸਿੰਘ ਨੇ ਕਿਹਾ ਕਿ ਇਹ ਸਮੱਸਿਆ ਗਰਮੀਆਂ ’ਚ ਅਕਸਰ ਆ ਜਾਂਦੀ ਹੈ ਪਰ ਇਹ ਕੋਈ ਖ਼ਾਸ ਮੁਸ਼ਕਲ ਨਹੀਂ ਹੈ। ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਸੰਜਮ ਨਾਲ ਵਰਤਣ। ਉਨ੍ਹਾਂ ਇਹ ਮੰਨਿਆ ਕਿ ਖਣਨ ਨਾਲ ਵੀ ਪਾਣੀ ਦਾ ਪੱਧਰ ਨੀਂਵਾ ਹੋਇਆ ਹੈ।

Advertisement
Author Image

joginder kumar

View all posts

Advertisement
Advertisement
×