For the best experience, open
https://m.punjabitribuneonline.com
on your mobile browser.
Advertisement

ਵੋਟਰ ਕਾਰਡ ਬਣਾਉਣ ਲਈ ਭਟਕ ਰਹੇ ਨੇ ਨਿਊ ਚੰਡੀਗੜ੍ਹ ਦੇ ਵਸਨੀਕ

06:56 AM Apr 05, 2024 IST
ਵੋਟਰ ਕਾਰਡ ਬਣਾਉਣ ਲਈ ਭਟਕ ਰਹੇ ਨੇ ਨਿਊ ਚੰਡੀਗੜ੍ਹ ਦੇ ਵਸਨੀਕ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 4 ਅਪਰੈਲ
ਨਿਊ ਚੰਡੀਗੜ੍ਹ ਦੀਆਂ ਵੱਖ-ਵੱਖ ਕੰਪਨੀਆਂ ਦੇ ਰਿਹਾਇਸ਼ੀ ਆਪਣੇ ਵੋਟਰ ਕਾਰਡ ਤੇ ਆਧਾਰ ਕਾਰਡ ਬਣਾਉਣ ਲਈ ਦਰ-ਦਰ ਭਟਕ ਰਹੇ ਹਨ। ਇੱਥੇ ਜ਼ਿਕਰਯੋਗ ਹੈ ਕਿ ਕਰੀਬ 35 ਪਿੰਡਾਂ ਦੀ ਜ਼ਮੀਨ ਐਕੁਆਇ ਕਰ ਕੇ ਵਸਾਏ ਜਾ ਰਹੇ ਨਿਊ ਚੰਡੀਗੜ੍ਹ ਸ਼ਹਿਰ ਵਿੱਚ ਓਮੈਕਸ, ਡੀਐੱਲਐੱਫ, ਕਾਸੀਆ ਅਤੇ ਗਰੇਟਰ ਕੰਪਨੀਆਂ ਵੱਲੋਂ ਆਪਣੇ ਫਲੈਟ, ਮਕਾਨ ਉਸਾਰੇ ਜਾ ਰਹੇ ਹਨ, ਜਿਨ੍ਹਾਂ ਵਿੱਚ ਹਰਿਆਣਾ, ਹਿਮਾਚਲ, ਜੰਮੂ, ਕਸ਼ਮੀਰ, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਦਿੱਲੀ ਸੂਬਿਆਂ ਤੋਂ ਆ ਕੇ ਉਹ ਲੋਕ ਵਸ ਰਹੇ ਹਨ ਜਿਨ੍ਹਾਂ ਨੂੰ ਇਸ ਖੇਤਰ ਸਬੰਧੀ ਕੁੱਝ ਵੀ ਪਤਾ ਨਹੀਂ ਹੈ। ਬਲਵੀਰ ਸਿੰਘ, ਪ੍ਰਦੀਪ ਕੁਮਾਰ, ਰਾਮ ਮਲਹੋਤਰਾ, ਨਿਸ਼ਾ ਅਤੇ ਭੂਰੀ ਬੇਗਮ ਨੇ ਦੱਸਿਆ ਨਿਊ ਚੰਡੀਗੜ੍ਹ ਵਿਖੇ ਲੋਕਾਂ ਨੂੰ ਵੋਟਰ ਕਾਰਡ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਈ ਕੈਂਪ ਨਹੀਂ ਲਗਾਇਆ। ਲੋਕਾਂ ਅਨੁਸਾਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਉਹ ਵੋਟਾਂ ਪਾਉਣ ਤੋਂ ਵਾਂਝੇ ਰਹਿ ਗਏ ਹਨ। ਉਹਨਾਂ ਕਿਹਾ ਕਿ ਵੋਟਰ ਕਾਰਡ ਨਾ ਬਣਨ ਕਾਰਨ ਇੰਝ ਲੱਗਦਾ ਹੈ ਕਿ ਆਗਾਮੀ ਲੋਕ ਸਭਾ ਦੀਆਂ ਚੋਣਾਂ ਦੌਰਾਨ ਵੀ ਉਹ ਵੋਟਾਂ ਪਾਉਣ ਤੋਂ ਵਾਂਝੇ ਰਹਿ ਜਾਣਗੇ। ਲੋਕਾਂ ਨੇ ਮੁਹਾਲੀ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਨਿਊ ਚੰਡੀਗੜ੍ਹ ਦੀਆਂ ਵੱਖ-ਵੱਖ ਕੰਪਨੀਆਂ ਵਿੱਚ ਮੁਨਿਆਦੀ ਕਰਕੇ ਜਾਂ ਬੀਐੱਲਓ ਦੀਆਂ ਡਿਊਟੀਆਂ ਜਾਂ ਸੁਵਿਧਾ ਕੈਂਪ ਲਗਾ ਕੇ ਉਨ੍ਹਾਂ ਦੇ ਵੋਟਰ ਕਾਰਡ ਬਣਾਏ ਜਾਣ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਚੋਣ ਅਧਿਕਾਰੀ ਆਸ਼ਿਕਾ ਜੈਨ ਨੇ ਕਿਹਾ ਕਿ ਵੋਟਰ ਸੇਵਾ ਪੋਰਟਲ ਤੇ ਵੋਟਰ ਹੈਲਪਲਾਈਨ ਮੋਬਾਈਲ ਐਪ https://voters.eci.gov.in ਦੀ ਵਰਤੋਂ ਕਰਨ ਅਤੇ ਨਵੇਂ ਵੋਟਰਾਂ ਲਈ ਰਜਿਸ਼ਟਰੇਸ਼ਨ ਸਹੂਲਤ 4 ਮਈ, 2024 ਤੱਕ ਉਪਲਬਧ ਹੈ।

Advertisement

Advertisement
Author Image

Advertisement
Advertisement
×