For the best experience, open
https://m.punjabitribuneonline.com
on your mobile browser.
Advertisement

ਮੁਕਤਸਰ ਸਾਹਿਬ ਦੇ ਵਾਸੀ ਜਲ ਸੰਕਟ ਕਾਰਨ ਪ੍ਰੇਸ਼ਾਨ

10:05 AM May 28, 2024 IST
ਮੁਕਤਸਰ ਸਾਹਿਬ ਦੇ ਵਾਸੀ ਜਲ ਸੰਕਟ ਕਾਰਨ ਪ੍ਰੇਸ਼ਾਨ
ਜਲਘਰ ਮੁਕਤਸਰ ਦੀਆਂ ਸੁੱਕ ਰਹੀਆਂ ਡਿੱਗੀਆਂ।
Advertisement

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 27 ਮਈ
ਅਤਿ ਦੀ ਗਰਮੀ ਵਿੱਚ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਾਸੀ ਪਾਣੀ ਦੀ ਘਾਟ ਤੋਂ ਪ੍ਰੇਸ਼ਾਨ ਹਨ। ਇੱਥੇ ਕਰੀਬ 31 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤ ਪ੍ਰਾਜੈਕਟ ਅਧੀਨ ਸਰਹਿੰਦ ਫੀਡਰ ਨਹਿਰ ’ਚੋਂ ਮੁਕਤਸਰ ਦੇ ਜਲਘਰ ਤੱਕ ਪਾਣੀ ਪੁੱਜਦਾ ਕੀਤਾ ਗਿਆ। ਇਸ ਤੋਂ ਬਿਨ੍ਹਾਂ ਵਾਟਰ ਵਰਕਸ ਨੂੰ ਅਪਗ੍ਰੇਡ ਕਰਨ ਲਈ 5 ਕਰੋੜ ਰੁਪਏ ਖ਼ਰਚ ਕਰ ਕੇ ਨਵਾਂ ਵਾਟਰ ਟਰੀਟਮੈਂਟ ਪਲਾਂਟ ਵੀ ਬਣਾਇਆ ਗਿਆ। ਇਹ ਸਭ ਕੁੱਝ ਸਮਾਂ ਵਧੀਆ ਚੱਲਿਆ ਤੇ ਹੁਣ ਮੁਕਤਸਰ ’ਚ ਜਲ ਸਪਲਾਈ ਦਾ ਸੰਕਟ ਖੜ੍ਹਾ ਹੋ ਗਿਆ ਹੈ। ਇੱਥੇ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਜਿਸ ਕਾਰਨ ਲੋਕ ਪਾਣੀ ਮੁੱਲ ਲੈਣ ਲਈ ਮਜਬੂਰ ਹਨ।
ਨਾਮਦੇਵ ਨਗਰ ਵਾਸੀ ਕਰਮਜੀਤ ਸਿੰਘ, ਮਨਜੀਤ ਸਿੰਘ, ਬਿੱਟੂ ਗਰਗ, ਅਜੈਬ ਸਿੰਘ ਅਤੇ ਬਲਜੀਤ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਹਫ਼ਤੇ ਤੋਂ ਬਹੁਤ ਥੋੜ੍ਹਾ ਪਾਣੀ ਆਉਂਦਾ ਹੈ। ਗੁਰੂ ਅੰਗਦ ਨਗਰ ਵਾਸੀ ਡਾ. ਪਰਮਜੀਤ ਸਿੰਘ ਢੀਂਗਰਾ ਨੇ ਦੱਸਿਆ ਕਿ ਜਿੰਨਾ ਪਾਣੀ ਆਉਂਦਾ ਹੈ, ਉਹ ਵੀ ਪੀਣ ਯੋਗ ਨਹੀਂ ਹੈ।
ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਵਿੱਚ ਇਕ ਵੱਡੀ ਪਾਈਪ ਟੁੱਟੀ ਹੋਈ ਸੀ ਜਿਸ ਦੀ ਮੁਰੰਮਤ ਕਾਰਨ ਸਪਲਾਈ ਬੰਦ ਰਹੀ। ਹੁਣ ਡਿੱਗੀਆਂ ਦੀ ਸਫ਼ਾਈ ਕਰਨੀ ਹੈ ਇਸ ਕਰ ਕੇ ਪਾਣੀ ਬੰਦ ਹੈ।
ਇਸ ਸਬੰਧੀ ਡੀਸੀ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਦਸਹਿਰਾ ਗਰਾਊਂਡ ਦੇ ਸਪਲਾਈ ਸਿਸਟਮ ਦੀ ਮੁਰੰਮਤ ਮੁਕੰਮਲ ਹੋ ਗਈ ਹੈ। ਹੁਣ ਨਹਿਰੀ ਕਲੋਨੀ ਵਾਲੇ ਖੇਤਰ ਤੋਂ ਬਿਨਾਂ ਬਾਕੀ ਖੇਤਰ ’ਚ ਜਲ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਲ ਘਰ ਦੀਆਂ ਤਿੰਨ ਡਿੱਗੀਆਂ ਦੀ ਸਫ਼ਾਈ ਇੱਕ-ਇੱਕ ਕਰ ਕੇ ਕੀਤੀ ਜਾਵੇਗੀ ਤਾਂ ਕੇ ਸਪਲਾਈ ਪ੍ਰਭਾਵਿਤ ਨਾ ਹੋਵੇ।
ਇਸ ਦੌਰਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਉਹ ਜਲਦੀ ਹੀ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਸਮੱਸਿਆ ਦਾ ਹੱਲ ਕਰਨਗੇ।

Advertisement

Advertisement
Author Image

joginder kumar

View all posts

Advertisement
Advertisement
×