For the best experience, open
https://m.punjabitribuneonline.com
on your mobile browser.
Advertisement

ਪਿੰਡ ਬਧਾਨੀ ਦੇ ਮੁਹੱਲਾ ਨੁੱਤਰਾ ਵਾਸੀ ਪਾਣੀ ਦੀ ਕਿੱਲਤ ਤੋਂ ਪ੍ਰੇਸ਼ਾਨ

10:39 AM May 08, 2024 IST
ਪਿੰਡ ਬਧਾਨੀ ਦੇ ਮੁਹੱਲਾ ਨੁੱਤਰਾ ਵਾਸੀ ਪਾਣੀ ਦੀ ਕਿੱਲਤ ਤੋਂ ਪ੍ਰੇਸ਼ਾਨ
ਖਾਲੀ ਬਾਲਟੀਆਂ ਰੱਖ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਮੁਹੱਲਾ ਨੁਤਰਾ ਦੇ ਵਾਸੀ। -ਫੋਟੋ: ਐੱਨਪੀ ਧਵਨ
Advertisement

ਪੱਤਰ ਪ੍ਰੇਰਕ
ਪਠਾਨਕੋਟ, 7 ਮਈ
ਗਰਮੀਆਂ ਸ਼ੁਰੂ ਹੁੰਦੇ ਸਾਰ ਹੀ ਪਾਣੀ ਦੀ ਕਿੱਲਤ ਨਾਲ ਪਿੰਡ ਬਧਾਨੀ ਦੇ ਮੁਹੱਲਾ ਨੁਤਰਾ ਦੇ ਲੋਕ ਪ੍ਰੇਸ਼ਾਨ ਹੋ ਗਏ ਹਨ। ਜਿਸ ਨੂੰ ਲੈ ਕੇ ਲੋਕਾਂ ਨੇ ਜਨ ਸਿਹਤ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਕਰਨ ਸਿੰਘ, ਬਲਕਾਰ ਸਿੰਘ, ਸ਼ਮਸ਼ੇਰ ਸਿੰਘ, ਹਰਭਜਨ ਸਿੰਘ, ਗੋਪਾਲ ਸਿੰਘ, ਰਮਾ ਦੇਵੀ, ਨੀਲਮ ਦੇਵੀ, ਸਰਿਸ਼ਟਾ ਦੇਵੀ, ਸੁਰੇਖਾ ਦੇਵੀ ਆਦਿ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਨੂੰ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸੇ ਵੀ ਘਰ ਨੂੰ ਪੀਣ ਵਾਲੇ ਪਾਣੀ ਦੀ ਪੂਰੀ ਮਾਤਰਾ ਵਿੱਚ ਸਪਲਾਈ ਨਹੀਂ ਮਿਲ ਰਹੀ। ਮਜਬੂਰਨ ਉਨ੍ਹਾਂ ਨੂੰ 700 ਰੁਪਏ ਤੋਂ 800 ਰੁਪਏ ਤੱਕ ਖਰਚ ਕਰ ਕੇ ਪਾਣੀ ਦਾ ਟੈਂਕਰ ਮੰਗਵਾਉਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਪੂਰੀ ਮਾਤਰਾ ਵਿੱਚ ਪਾਣੀ ਦੀ ਸਪਲਾਈ ਦਿੱਤੀ ਜਾਵੇ।
ਇਸ ਸਬੰਧੀ ਜਨ ਸਿਹਤ ਵਿਭਾਗ ਦੇ ਐੱਸਡੀਓ ਸੰਜੀਵ ਕੁਮਾਰ ਨਾਲ ਜਦ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਅੱਜ ਹੀ ਆਪਣੇ ਜੂਨੀਅਰ ਇੰਜਨੀਅਰ ਨੂੰ ਮੌਕੇ ’ਤੇ ਭੇਜ ਕੇ ਸਮੱਸਿਆ ਦਾ ਜਾਇਜ਼ਾ ਲੈਣਗੇ ਅਤੇ ਸਮੱਸਿਆ ਦਾ ਹੱਲ ਕੱਢਣਗੇ।

Advertisement

Advertisement
Author Image

joginder kumar

View all posts

Advertisement
Advertisement
×