ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਸਰੀ ਤੋਂ ਪ੍ਰੇਸ਼ਾਨ ਪਿੰਡ ਮੌੜਾਂ ਵਾਸੀਆਂ ਵੱਲੋਂ ਸੋਮਾ ਕੰਪਨੀ ਦੇ ਗੁਦਾਮ ਅੱਗੇ ਨਾਅਰੇਬਾਜ਼ੀ

11:05 AM Apr 01, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 31 ਮਾਰਚ
ਬਲਾਕ ਸ਼ਹਿਣਾ ਦੇ ਪਿੰਡ ਮੌੜਾਂ ਵਿੱਚ ਬਣੇ ਸੋਮਾ ਕੰਪਨੀ ਦੇ ਗੁਦਾਮਾਂ ਅੱਗੇ ਸੁਸਰੀ ਤੋਂ ਪ੍ਰੇਸ਼ਾਨ ਲੋਕਾਂ ਅਤੇ ਪੰਚਾਇਤ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ। ਸਰਪੰਚ ਸੁਰਜੀਤ ਸਿੰਘ ਸੀਤਾ ਮੌੜ ਨਾਭਾ, ਸਰਪੰਚ ਸੁਖਵਿੰਦਰ ਸਿੰਘ ਸੁਖਪੁਰਾ ਤੇ ਸਰਪੰਚ ਸੁਖਵਿੰਦਰ ਸਿੰਘ ਗਿੱਲ ਪੱਤੀ ਨੇ ਦੱਸਿਆ ਕਿ ਗੁਦਾਮ ਤੋਂ ਪੈਦਾ ਹੋਈ ਸੁਸਰੀ ਕਾਰਨ ਪਿਛਲੇ ਕਾਫੀ ਸਮੇਂ ਤੋਂ ਲੋਕ ਪ੍ਰੇਸ਼ਾਨ ਹਨ। ਸੁਸਰੀ ਕਾਰਨ ਲੋਕਾਂ ਨੂੰ ਰੋਟੀ ਖਾਣੀ ਮੁਸ਼ਕਲ ਹੋ ਰਹੀ ਹੈ। ਰੋਟੀ ਪਕਾਉਣ ਸਮੇਂ ਅਤੇ ਖਾਣ ਪੀਣ ਦਾ ਹੋਰ ਸਾਮਾਨ ਬਣਾਉਣ ਸਮੇਂ ਸੁਸਰੀ ਵਿੱਚ ਡਿੱਗਦੀ ਹੈ। ਪਾਣੀ ਵਾਲੀਆਂ ਟੈਂਕੀਆਂ ਵਿੱਚ ਸੁਸਰੀ ਡਿੱਗ ਪੈਂਦੀ ਹੈ ਅਤੇ ਟੂਟੀਆਂ ’ਚ ਵੀ ਫਸ ਜਾਂਦੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਕੰਪਨੀ ਦੇ ਅਧਿਕਾਰੀ ਕਦੇ ਵੀ ਸਮੇਂ ਸਿਰ ਸੁਸਰੀ ਵਾਲੀ ਦਵਾਈ ਨਹੀਂ ਰੱਖਦੇ ਜਿਸ ਕਾਰਨ ਸੁਸਰੀ ਪੈਦਾ ਹੁੰਦੀ ਹੈ, ਜੋ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੀ ਹੈ। ਪੰਚਾਇਤੀ ਆਗੂਆਂ ਨੇ ਕਿਹਾ ਕਿ ਜਦੋਂ ਉਹ ਅਧਿਕਾਰੀਆਂ ਕੋਲ ਸੁਸਰੀ ਪ੍ਰਤੀ ਸ਼ਿਕਾਇਤ ਕਰਦੇ ਹਨ, ਤਾਂ ਉਹ ਮਾਮਲੇ ਨੂੰ ਅਣਗੌਲਿਆ ਕਰ ਦਿੰਦੇ ਹਨ। ਇਸ ਮੌਕੇ ਹਾਜ਼ਰ ਲੋਕਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੰਪਨੀ ਦੇ ਅਧਿਕਾਰੀਆਂ ਨੇ ਸੁਸਰੀ ਦੀ ਦਵਾਈ ਨਾ ਰੱਖੀ ਅਤੇ ਸੁਸਰੀ ਨੂੰ ਹਟਾਉਣ ਸਬੰਧੀ ਠੋਸ ਕਦਮ ਨਾ ਚੁੱਕੇ ਤਾਂ ਉਨ੍ਹਾਂ ਵੱਲੋਂ ਗੁਦਾਮਾਂ ਅੱਗੇ ਪੱਕਾ ਧਰਨਾ ਲਾ ਦਿੱਤਾ ਜਾਵੇਗਾ। ਇਸ ਮੌਕੇ ਮਨਦੀਪ ਸਿੰਘ, ਦਰਸ਼ਨ ਸਿੰਘ, ਭੋਲਾ ਸਿੰਘ, ਬਿੱਟੂ ਸਿੰਘ, ਸੁਖਦੇਵ ਸਿੰਘ, ਜੀਤ ਸਿੰਘ ਅਤੇ ਨੈਬ ਸਿੰਘ ਆਦਿ ਹਾਜ਼ਰ ਸਨ।

Advertisement

Advertisement