ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਓਵਰਲੋਡ ਟਿੱਪਰਾਂ ਕਾਰਨ ਕਈ ਪਿੰਡਾਂ ਦੇ ਵਸਨੀਕ ਪ੍ਰੇਸ਼ਾਨ

07:55 AM Apr 16, 2024 IST
ਓਵਰਲੋਡ ਟਿੱਪਰਾਂ ਖ਼ਿਲਾਫ਼ ਰੋਸ ਪ੍ਰਗਟ ਕਰਦੇ ਹੋਏ ਇਲਾਕਾ ਨਿਵਾਸੀ।

ਮਿਹਰ ਸਿੰਘ
ਕੁਰਾਲੀ, 15 ਅਪਰੈਲ
ਇਲਾਕੇ ਦੀਆਂ ਲਿੰਕ ਸੜਕਾਂ ’ਤੇ ਦੌੜਦੇ ਓਵਰਲੋਡ ਟਿੱਪਰਾਂ ਕਾਰਨ ਕਈ ਪਿੰਡਾਂ ਦੇ ਵਸਨੀਕਾਂ ਦਾ ਇਕੱਠ ਚਿੰਤਗੜ੍ਹ ਵਿੱਚ ਹੋਇਆ। ਸੜਕਾਂ ਦੇ ਨੁਕਸਾਨ ਅਤੇ ਹਾਦਸਿਆਂ ਦਾ ਸਬੱਬ ਬਣਦੇ ਜਾ ਰਹੇ ਟਿੱਪਰਾਂ ਕਾਰਨ ਪਿੰਡਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪਿੰਡਾਂ ਦੇ ਵਸਨੀਕਾਂ ਨੇ ਅਣ-ਅਧਿਕਾਰਿਤ ਤੌਰ ’ਤੇ ਚੱਲ ਰਹੇ ਟਿੱਪਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰਦਿਆਂ ਸੰਘਰਸ਼ ਦਾ ਐਲਾਨ ਕੀਤਾ ਹੈ।
ਇਕੱਠ ਦੌਰਾਨ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਸਾਬਕਾ ਸਰਪੰਚ ਅਮਨਦੀਪ ਸਿੰਘ ਗੋਲਡੀ ਅਕਾਲਗੜ੍ਹ, ਸਰਪੰਚ ਬਲਜੀਤ ਸਿੰਘ ਧਕਤਾਣਾ, ਭੁਪਿੰਦਰ ਸਿੰਘ ਅਕਾਲਗੜ੍ਹ, ਮਨਦੀਪ ਸਿੰਘ, ਸਰਬਜੀਤ ਸਿੰਘ, ਗੁਰਜਿੰਦਰ ਸਿੰਘ, ਸਤਨਾਮ ਸਿੰਘ, ਸੁਖਵਿੰਦਰ ਸਿੰਘ,ਸੋਹਣ ਸਿੰਘ, ਸਾਬਕਾ ਸਰਪੰਚ ਗੁਰਮੇਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਦੇ ਦਰਜ਼ਨਾਂ ਪਿੰਡਾਂ ਨੂੰ ਕੁਰਾਲੀ ਨਾਲ ਜੋੜਨ ਵਾਲੀ ਸੜਕ ਕਰੀਬ ਛੇ ਸਾਲ ਬਾਅਦ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਦੇ ਨਾਲ ਹੀ ਓਪਰਲੋਡ ਟਿੱਪਰ ਇਸ ਲਿੰਕ ਸੜਕ ’ਤੇ ਚੱਲਣੇ ਸ਼ੁਰੂ ਹੋ ਗਏ ਹਨ ਜਿਸ ਕਾਰਨ ਸੜਕ ਭੁਰਨੀ ਵੀ ਸ਼ੁਰੂ ਹੋ ਗਈ ਹੈ।
ਅਮਨਦੀਪ ਸਿੰਘ ਗੋਲਡੀ ਅਤੇ ਹੋਰਨਾਂ ਨੇ ਕਿਹਾ ਕਿ ਜੇਕਰ ਇਨ੍ਹਾਂ ਟਿੱਪਰਾਂ ਨੂੰ ਨੱਥ ਨਾ ਪਾਈ ਗਈ ਤਾਂ ਸੜਕ ਵਿੱਚ ਕੁਝ ਮਹੀਨਿਆਂ ਦੌਰਾਨ ਵੀ ਪਹਿਲਾਂ ਵਾਂਗ ਟੋਏ ਪੈ ਜਾਣਗੇ ਅਤੇ ਉਨ੍ਹਾਂ ਦੇ ਦਰਜ਼ਨਾਂ ਪਿੰਡਾਂ ਦੀ ਸਮੱਸਿਆ ਫਿਰ ਤੋਂ ਵਧ ਜਾਵੇਗੀ। ਉਨ੍ਹਾਂ ਦੱਸਿਆ ਕਿ ਕੁਰਾਲੀ ਦੇ ਡੇਰਾ ਕੈਲਾਸ਼ ਧਾਮ ਤੋਂ ਸ਼ੁਰੂ ਹੁੰਦੀ ਇਹ ਸੜਕ ਸਿੰਬਲ,ਚਿੰਤਗੜ੍ਹ, ਅਕਾਲਗੜ੍ਹ, ਧਕਤਾਣਾ, ਸਲੇਮਪੁਰ ਖੁਰਦ, ਸਲੇਮਪੁਰ ਕਲਾਂ, ਖਿਜ਼ਰਬਾਦ ਅਤੇ ਦੂਜੇ ਲਿੰਕ ਰਸਤੇ ਰਾਹੀਂ ਕਿਸ਼ਨਪੁਰਾ, ਕਾਕਰੋਂ, ਬੱਲਮਗੜ੍ਹ ਮੰਦਵਾੜਾ ਅਤੇ ਪੁਰਖਾਲੀ ਆਦਿ ਨੂੰ ਜੋੜਦੀ ਹੈ। ਉਨ੍ਹਾਂ ਕਿਹਾ ਕਿ ਘਾੜ ਇਲਾਕੇ ਵਿੱਚ ਚੱਲਦੇ ਕਰੱਸ਼ਰਾਂ ਕਾਰਨ ਟਿੱਪਰਾਂ ਦੀ ਬਹੁਤਾਤ ਉਨ੍ਹਾਂ ਦੀਆਂ ਸੜਕਾਂ ਦੀ ਖਸਤਾ ਹਾਲਤ ਅਤੇ ਹਾਦਸਿਆਂ ਦਾ ਸਬੱਬ ਬਣੇ ਹੋਏ ਹਨ।
ਇਲਾਕਾ ਨਿਵਾਸੀਆਂ ਨੇ ਪਿੰਡਾਂ ਦੀਆਂ ਲਿੰਕ ਸੜਕਾਂ ’ਤੇ ਦੌੜਦੇ ਓਵਰਲੋਡ ਟਿੱਪਰਾਂ ਨੂੰ ਨੱਥ ਪਾਉਣ ਸਬੰਧੀ ਡਿਪਟੀ ਕਮਿਸ਼ਨਰ ਮੁਹਾਲੀ, ਐੱਸਡੀਐੱਮ ਖਰੜ ਅਤੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਪੱਤਰ ਲਿਖ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਨੇ ਕਾਰਵਾਈ ਨਾ ਕੀਤੀ ਤਾਂ ਉਹ ਸੰਘਰਸ਼ ਵਿੱਢਣ ਅਤੇ ਟਿੱਪਰ ਘੇਰਨ ਲਈ ਮਜਬੂਰ ਹੋਣਗੇ।

Advertisement

Advertisement
Advertisement