For the best experience, open
https://m.punjabitribuneonline.com
on your mobile browser.
Advertisement

ਮ੍ਰਿਤਕਾਂ ਵਿੱਚ ਲਹਿਲ ਖੁਰਦ ਦਾ ਵਾਸੀ ਵੀ ਸ਼ਾਮਲ

07:34 AM Mar 25, 2024 IST
ਮ੍ਰਿਤਕਾਂ ਵਿੱਚ ਲਹਿਲ ਖੁਰਦ ਦਾ ਵਾਸੀ ਵੀ ਸ਼ਾਮਲ
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 24 ਮਾਰਚ
ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਵਿੱਚ ਇੱਥੋਂ ਪਿੰਡ ਲੇਹਲ ਖੁਰਦ ਦਾ ਵਾਸੀ ਲਛਮਣ ਸਿੰਘ (35) ਪੁੱਤਰ ਲੀਲਾ ਸਿੰਘ ਵੀ ਸ਼ਾਮਲ ਹੈ। ਸਰਪੰਚ ਸਿਦਕ ਕੌਰ ਦੇ ਪਤੀ ਰਾਜ ਸਿੰਘ ਨੇ ਦੱਸਿਆ ਮ੍ਰਿਤਕ ਲਛਮਣ ਸਿੰਘ ਆਪਣੀ ਭੈਣ ਕੋਲ ਸੁਨਾਮ ਪਿੰਡ ਟਿੱਬੀ ਰਵਿਦਾਸਪੁਰਾ ਵਿੱਚ ਰਹਿੰਦਾ ਸੀ। ਦੋ ਦਿਨ ਪਹਿਲਾਂ ਉਸ ਨੇ ਜ਼ਹਿਰੀਲੀ ਸ਼ਰਾਬ ਪੀ ਲਈ ਸੀ। ਉਸ ਦਾ ਅੱਜ ਲੇਹਲ ਖੁਰਦ ਵਿੱਚ ਸਸਕਾਰ ਕਰ ਦਿੱਤਾ ਗਿਆ।
ਉਸ ਨੇ ਦੱਸਿਆ ਕਿ ਸ਼ਰਾਬ ਪੀਣ ਕਾਰਨ ਉਸ ਦੀ ਪਤਨੀ ਉਸ ਨੂੰ ਛੱਡ ਕੇ ਪੇਕੇ ਚਲੀ ਗਈ ਸੀ। ਉਸ ਕੋਲ ਇੱਕ ਕੁੜੀ ਅਤੇ ਮੁੰਡਾ ਹੈ। ਦੋਵੇਂ ਬੱਚੇ ਉਸ ਦੀ ਪਤਨੀ ਕੋਲ ਹੀ ਰਹਿੰਦੇ ਸਨ। ਪਿੰਡ ਵਾਸੀਆਂ ਨੇ ਮ੍ਰਿਤਕ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ।

Advertisement

Advertisement
Author Image

sukhwinder singh

View all posts

Advertisement
Advertisement
×