ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁਰਾਲੀ ਵਾਸੀ ਆਵਾਰਾ ਕੁੱਤਿਆਂ ਕਾਰਨ ਪ੍ਰੇਸ਼ਾਨ

09:08 AM Sep 25, 2024 IST
ਕਾਰਜਸਾਧਕ ਅਫ਼ਸਰ ਰਜਨੀਸ਼ ਸੂਦ ਨੂੰ ਕੌਂਸਲਰ ਭੂਸ਼ਨ ਵਰਮਾ ਮੰਗ ਪੱਤਰ ਸੌਂਪਦੇ ਹੋਏ।

ਮਿਹਰ ਸਿੰਘ
ਕੁਰਾਲੀ, 24 ਸਤੰਬਰ
ਸਥਾਨਕ ਵਾਰਡ ਨੰਬਰ-2 ਦੇ ਵਸਨੀਕ ਆਵਾਰਾ ਕੁੱਤਿਆਂ ਦੀ ਭਰਮਾਰ ਤੋਂ ਪੇਸ਼ਾਨ ਹਨ। ਕੁੱਤਿਆਂ ਦੇ ਵੱਢਣ ਕਾਰਨ ਕਈ ਵਿਅਕਤੀ ਹਸਪਤਾਲ ਪਹੁੰਚ ਚੁੱਕੇ ਹਨ। ਵਾਰਡ ਵਾਸੀਆਂ ਤੇ ਕੌਂਸਲਰ ਭੂਸ਼ਨ ਵਰਮਾ ਨੇ ਕੌਂਸਲ ਨੂੰ ਪੱਤਰ ਲਿਖ ਕੇ ਕੁੱਤਿਆਂ ਤੋਂ ਨਿਜ਼ਾਤ ਦਿਵਾਉਣ ਦੀ ਮੰਗ ਕੀਤੀ ਹੈ।
ਕੌਂਸਲਰ ਭੂਸ਼ਨ ਵਰਮਾ ਨੇ ਦੱਸਿਆ ਕਿ ਵਾਰਡ ਨੰਬਰ-2 ਦੇ ਮੁੱਖ ਬਾਜ਼ਾਰ ਵਾਲੇ ਹਿੱਸੇ, ਨਗਰ ਖੇੜਾ ਧਰਮਸ਼ਾਲਾ ਦੇ ਪਿਛਲੇ ਪਾਸੇ ਅਤੇ ਰੇਲਵੇ ਰੋਡ ’ਤੇ ਆਵਾਰਾ ਕੁੱਤੇ ਵੱਡੀ ਗਿਣਤੀ ’ਚ ਹਨ। ਇਹ ਕੁੱਤੇ ਹੋਰ ਕਿਸੇ ਨਾ ਕਿਸੇ ਵਿਅਕਤੀ ਨੂੰ ਵੱਢਦੇ ਹਨ। ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਨੂੰ ਕੁੱਤੇ ਦੇ ਵੱਢਣ ਮਗਰੋਂ ਆਪਣੀ ਲੱਤ ਗੁਆਉਣੀ ਪਈ। ਕੁੱਤਿਆਂ ਦੇ ਹਮਲੇ ਕਾਰਨ ਕਈ ਦੋ ਪਹੀਆ ਵਾਹਨ ਚਾਲਕ ਜ਼ਖ਼ਮੀ ਹੋ ਚੁੱਕੇ ਹਨ। ਭੂਸ਼ਨ ਵਰਮਾ ਤੇ ਵਾਰਡ ਵਾਸੀਆਂ ਨੇ ਆਵਾਰਾ ਕੁੱਤਿਆਂ ਤੋਂ ਨਿਜ਼ਾਤ ਦਿਵਾਉਣ ਲਈ ਢੁੱਕਵੀਂ ਕਾਰਵਾਈ ਦੀ ਮੰਗ ਕੀਤੀ ਹੈ। ਕਾਰਜਸਾਧਕ ਅਫ਼ਸਰ ਰਜਨੀਸ਼ ਸੂਦ ਨੇ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ।

Advertisement

Advertisement