ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੇਟੀਪੀਐੱਲ ਸਿਟੀ ਦੇ ਵਸਨੀਕ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ

06:24 AM Jul 05, 2024 IST
ਸਹੂਲਤਾਂ ਦੀ ਮੰਗ ਨੂੰ ਲੈ ਕੇ ਰੋਸ ਪ੍ਰਗਟਾਵਾ ਕਰਦੇ ਹੋਏ ਜੇਟੀਪੀਐੱਲ ਸਿਟੀ ਦੇ ਵਸਨੀਕ।

ਸ਼ਸ਼ੀ ਪਾਲ ਜੈਨ
ਖਰੜ 4 ਜੁਲਾਈ
ਖਰੜ ਦੀ ਲਾਂਡਰਾਂ ਰੋਡ ’ਤੇ ਸਥਿਤ ਇਲਾਕੇ ਦੀਆਂ ਸਭ ਤੋਂ ਵੱਡੀਆਂ ਸੁਸਾਇਟੀਆਂ ਵਿੱਚੋਂ ਇੱਕ ਜੇਟੀਪੀਐੱਲ ਸਿਟੀ ਦੇ ਵਸਨੀਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਥੋੜ੍ਹਾ ਜਿਹਾ ਮੀਂਹ ਪੈਣ ਨਾਲ ਹੀ ਕਲੋਨੀ ਵਿੱਚ ਜਲਥਲ ਹੋ ਜਾਂਦੀ ਹੈ। ਨਿਕਾਸ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਪਾਣੀ ਕਈ-ਕਈ ਹਫ਼ਤੇ ਰੁਕਿਆ ਰਹਿੰਦਾ ਹੈ। ਸੁਸਾਇਟੀ ਦੇ 700 ਤੋਂ ਵੱਧ ਪਰਿਵਾਰ ਬਹੁਤ ਮਾੜੇ ਹਾਲਾਤ ਵਿੱਚ ਰਹਿ ਰਹੇ ਹਨ। ਕਲੋਨੀ ਦੇ ਵਸਨੀਕਾਂ ਦੀ ਮੰਗ ਹੈ ਕਿ ਇਸ ਸੁਸਾਇਟੀ ਨੂੰ ਨਗਰ ਕੌਂਸਲ ਖਰੜ ਦੇ ਅਧੀਨ ਕੀਤਾ ਜਾਵੇ। ਜੇਟੀਪੀਐੱਲ ਦੀ ਵਸਨੀਕ ਸੁਦੇਸ਼ ਕੁਮਾਰੀ ਦਾ ਕਹਿਣਾ ਹੈ ਕਿ ਕਲੋਨੀ ’ਚ ਚਾਰੋਂ ਪਾਸੇ ਮੀਂਹ ਦਾ ਪਾਣੀ ਜਮ੍ਹਾਂ ਹੋਣ ਕਾਰਨ ਲੋਕ ਘਰਾਂ ਵਿੱਚ ਕੈਦ ਹੋ ਗਏ ਹਨ। ਮੀਂਹ ਦੇ ਪਾਣੀ ਕਾਰਨ ਸੜਕਾਂ ਵਿੱਚ ਪਏ ਟੋਏ ਨਹੀਂ ਦਿਸਦੇ, ਜਿਸ ਕਾਰਨ ਹਾਦਸੇ ਵਾਪਰ ਰਹੇ ਹਨ। ਅੰਡਰਗਰਾਊਂਡ ਬਿਜਲੀ ਦੀਆਂ ਤਾਰਾਂ ਸਹੀ ਤਰੀਕੇ ਨਾਲ ਪਾਈਆਂ ਨਾ ਹੋਣ ਕਾਰਨ ਕਰੰਟ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਪਰਿਵਾਰਾਂ ਦੀ ਗਿਣਤੀ ਵਧਣ ਕਾਰਨ ਟਰਾਂਸਫਾਰਮਰ ਸੜ ਜਾਣਾ ਇੱਥੇ ਆਮ ਗੱਲ ਹੈ।
ਮੁਸ਼ਕਲਾਂ ਦੇ ਹੱਲ ਲਈ ਲੋਕਾਂ ਨੂੰ ਆਪਣੇ ਜੇਬੋਂ ਖਰਚੇ ਕਰਨੇ ਪੈ ਰਹੇ ਹਨ। ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਸੋਢੀ ਨੇ ਕਿਹਾ ਕਿ ਕੰਪਨੀ ਨੇ ਕੋਈ ਸੀਵਰੇਜ ਨਹੀਂ ਪਾਇਆ। ਸੁਸਾਇਟੀ ਦਾ ਸਾਰਾ ਪਾਣੀ ਨੇੜਲੇ ਪਿੰਡ ਖੂਨੀਮਾਜਰਾ ਦੇ ਟੋਭੇ ਵਿੱਚ ਛੱਡਿਆ ਜਾ ਰਿਹਾ ਹੈ। ਜਦੋਂ ਟੋਭਾ ਭਰ ਜਾਂਦਾ ਜਾਂ ਪਿੰਡ ਵਾਲਿਆਂ ਵੱਲੋਂ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਸਾਰਾ ਪਾਣੀ ਮੁੜ ਸੁਸਾਇਟੀ ਵਿੱਚ ਆ ਜਾਂਦਾ ਹੈ। ਬਾਰਿਸ਼ ਤੋਂ ਬਿਨਾ ਵੀ ਸੁਸਾਇਟੀ ਸੀਵਰੇਜ ਦੇ ਪਾਣੀ ਨਾਲ ਡੁੱਬੀ ਰਹਿੰਦੀ ਹੈ। ਇੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੁਸ਼ਕਿਲਾਂ ਸਬੰਧੀ ਸਾਰੇ ਉੱਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਕਲੋਨੀ ਵਾਸੀਆਂ ਨੇ ਮੰਗ ਕੀਤੀ ਕਿ ਇਸ ਸੁਸਾਇਟੀ ਦੀ ਦੇਖਰੇਖ ਲਈ ਇਸ ਨੂੰ ਖਰੜ ਨਗਰ ਕੌਂਸਲ ਅਧੀਨ ਕੀਤਾ ਜਾਵੇ।

Advertisement

Advertisement