ਟਰੈਫਿਕ ਸਮੱਸਿਆ ਕਾਰਨ ਜਲੰਧਰ ਵਾਸੀ ਖੱਜਲ-ਖੁਆਰ ਸੜਕਾਂ ਦੀ ਮੁਰੰਮਤ ਵਿੱਚ ਦੇਰੀ ਕਾਰਨ ਲੋਕ ਹੋ ਰਹੇ ਨੇ ਪ੍ਰੇਸ਼ਾਨ; ਨਿਗਮ ਅਤੇ ਟਰੈਫਿਕ ਪੁਲੀਸ ਵਿਚਕਾਰ ਬਿਹਤਰ ਤਾਲਮੇਲ ਦੀ ਮੰਗ ਜਲੰਧਰ ਵਿੱਚ ਸਿਵਲ ਹਸਪਤਾਲ ਨੇੜੇ ਲੱਗੇ ਜਾਮ ਵਿੱਚ ਫਸੇ ਲੋਕ। ਫੋਟੋ: ਸਰਬਜੀਤ ਸਿੰਘ ਹਤਿੰਦਰ ਮਹਤਿਾ ਜਲੰਧਰ, 6 ਨਵੰਬਰ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਅਤੇ ਨਗਰ ਨਿਗਮ ਵੱਲੋਂ ਸੜਕਾਂ ਦੀ ਮੁਰੰਮਤ ਦੀ ਸੁਸਤ ਰਫ਼ਤਾਰ ਕਾਰਨ ਤਿਉਹਾਰਾਂ ਦੇ ਸੀਜ਼ਨ ਦੌਰਾਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਬਜ਼ਾਰਾਂ ਵਿੱਚ ਤਿਉਹਾਰਾਂ ਕਾਰਨ ਸੜਕਾਂ ਜਾਮ ਕਾਰਨ ਭਰੀਆਂ ਪਈਆਂ ਹਨ ਅਤੇ ਇਸ ਸਮੇਂ ਸੜਕਾਂ ਦੀ ਪੁਨਰ-ਉਸਾਰੀ ਦੇ ਕਾਰਜਾਂ ਨੇ ਸਥਤਿੀ ਹੋਰ ਵਿਗਾੜ ਦਿੱਤੀ ਹੈ ਅਤੇ ਬਦਲਵੇਂ ਰੂਟਾਂ ’ਤੇ ਆਵਾਜਾਈ ਦੁੱਗਣੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੌਹਲ ਮਾਰਕੀਟ ਰੋਡ ਇਸਦੀ ਉਦਾਹਰਣ ਹੈ, ਜਿਸ ਦੀ ਮੁੜ ਉਸਾਰੀ ਲਈ ਬਦਲਵਾਂ ਰਸਤਾ ਕੂਲ ਰੋਡ ਬੰਦ ਹੋਣ ਕਾਰਨ ਦਿਨ ਭਰ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਇਸੇ ਤਰ੍ਹਾਂ ਲਤੀਫਪੁਰਾ ਨੇੜੇ ਮਾਡਲ ਟਾਊਨ ਰੋਡ ਦੀ ਮੁਰੰਮਤ ਚੱਲ ਰਹੀ ਹੈ, ਜਿਸ ਕਾਰਨ ਸੜਕ ਬੰਦ ਹੋ ਗਈ ਹੈ ਅਤੇ ਬਦਲਵੇਂ ਰਸਤਿਆਂ ਦੀ ਲੋੜ ਹੈ। ਵਸਨੀਕਾਂ ਨੇ ਅਫਸੋਸ ਜਤਾਇਆ ਕਿ ਨਗਰ ਨਿਗਮ ਨੂੰ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਹੀ ਸੜਕਾਂ ਦੀ ਮੁਰੰਮਤ ਕਰਨੀ ਚਾਹੀਦੀ ਸੀ ਅਤੇ ਟਰੈਫਿਕ ਸਮੱਸਿਆਵਾਂ ਵਿੱਚ ਯੋਗਦਾਨ ਪਾਉਣ ਵਾਲੇ ਕਬਜ਼ਿਆਂ ਦੇ ਹੱਲ ਵੱਲ ਧਿਆਨ ਦੇਣਾ ਚਾਹੀਦਾ ਸੀ। ਇਸ ਤੋਂ ਇਲਾਵਾ ਮਾਡਲ ਟਾਊਨ, ਗੁਰੂ ਨਾਨਕ ਮਿਸ਼ਨ ਚੌਕ ਤੋਂ ਨਕੋਦਰ ਚੌਕ, ਜੋਤੀ ਚੌਕ, ਰਾਮਾ ਮੰਡੀ ਚੌਂਕ, ਭਗਤ ਸਿੰਘ ਚੌਕ, ਰਵਿਦਾਸ ਚੌਕ, ਡੌਲਫਿਨ ਹੋਟਲ ਨੇੜੇ ਹੋਰ ਰਸਤਿਆਂ ’ਤੇ ਟਰੈਫਿਕ ਦੀ ਸਮੱਸਿਆ ਵਧ ਗਈ ਹੈ। ਇੱਥੋਂ ਤੱਕ ਕਿ ਐਂਬੂਲੈਂਸਾਂ ਵੀ ਕਈ ਵਾਰ ਲੰਬੇ ਸਮੇਂ ਲਈ ਫਸ ਜਾਂਦੀਆਂ ਹਨ। ਨਗਰ ਨਿਗਮ ਅਤੇ ਟਰੈਫਿਕ ਪੁਲੀਸ ਦੋਵੇਂ ਇਨ੍ਹਾਂ ਮਾੜੇ ਟਰੈਫਿਕ ਪ੍ਰਬੰਧਾਂ ਲਈ ਜ਼ਿੰਮੇਵਾਰ ਹਨ। ਦੁਕਾਨਦਾਰ ਲਖਸ਼ਤਿ ਵਰਮਾ ਨੇ ਦੱਸਿਆ ਕਿ ਦੁਪਹਿਰ 2 ਤੋਂ 3 ਵਜੇ ਤੱਕ ਲਗਭਗ ਸਾਰੀਆਂ ਸੜਕਾਂ ’ਤੇ ਆਵਾਜਾਈ ਬੇਕਾਬੂ ਹੋ ਜਾਂਦੀ ਹੈ। ਕੂਲ ਰੋਡ ਦੇ ਬੰਦ ਹੋਣ ਕਾਰਨ, ਰਾਹਗੀਰਾਂ ਅਤੇ ਸਕੂਲੀ ਵਾਹਨਾਂ ਨੂੰ ਜੌਹਲ ਮਾਰਕੀਟ ਮਾਰਗ ਵੱਲ ਮੋੜ ਦਿੱਤਾ ਜਾਂਦਾ ਹੈ, ਜਿਸ ਕਾਰਨ ਤੰਗ ਸੜਕ ਤੋਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ ਜਿੱਥੇ ਪੀਪੀਆਰ ਜੌਹਲ ਮਾਰਕੀਟ ਰੋਡ ਤੋਂ ਕਾਹਲੋਂ ਹਸਪਤਾਲ ਨੂੰ ਮਿਲਦੀ ਹੈ। ਹੈਰਾਨੀ ਦੀ ਗੱਲ ਹੈ ਕਿ ਸਥਤਿੀ ਨੂੰ ਸੰਭਾਲਣ ਲਈ ਕੋਈ ਵੀ ਪੁਲੀਸ ਕਰਮਚਾਰੀ ਤਾਇਨਾਤ ਨਹੀਂ ਹੈ। ਇਸੇ ਤਰ੍ਹਾਂ ਪੂਜਾ ਵਰਮਾ ਨੇ ਦੱਸਿਆ ਕਿ ਰਾਮਾਂ ਮੰਡੀ ਚੌਕ ਸੜਕ ਦੀ ਥਾਂ ’ਤੇ ਕਬਜ਼ਿਆਂ ਅਤੇ ਵਿਕਰੇਤਾਵਾਂ ਦੇ ਕਬਜ਼ੇ ਕਾਰਨ ਸਾਰਾ ਦਿਨ ਆਵਾਜਾਈ ਠੱਪ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸਬੰਧਤ ਵਿਧਾਇਕ ਅਤੇ ਨਗਰ ਨਿਗਮ ਅਧਿਕਾਰੀਆਂ ਨੂੰ ਕਈ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੌਰਾਨ ਲੋਕ ਸ਼ਹਿਰ ਵਿੱਚ ਸੁਚਾਰੂ ਆਵਾਜਾਈ ਯਕੀਨੀ ਬਣਾਉਣ ਲਈ ਨਗਰ ਨਿਗਮ ਅਤੇ ਟਰੈਫਿਕ ਪੁਲੀਸ ਵਿਚਕਾਰ ਬਿਹਤਰ ਤਾਲਮੇਲ ਦੀ ਮੰਗ ਕਰ ਰਹੇ ਹਨ।
ਹਤਿੰਦਰ ਮਹਤਿਾ
ਜਲੰਧਰ, 6 ਨਵੰਬਰ
ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਅਤੇ ਨਗਰ ਨਿਗਮ ਵੱਲੋਂ ਸੜਕਾਂ ਦੀ ਮੁਰੰਮਤ ਦੀ ਸੁਸਤ ਰਫ਼ਤਾਰ ਕਾਰਨ ਤਿਉਹਾਰਾਂ ਦੇ ਸੀਜ਼ਨ ਦੌਰਾਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਬਜ਼ਾਰਾਂ ਵਿੱਚ ਤਿਉਹਾਰਾਂ ਕਾਰਨ ਸੜਕਾਂ ਜਾਮ ਕਾਰਨ ਭਰੀਆਂ ਪਈਆਂ ਹਨ ਅਤੇ ਇਸ ਸਮੇਂ ਸੜਕਾਂ ਦੀ ਪੁਨਰ-ਉਸਾਰੀ ਦੇ ਕਾਰਜਾਂ ਨੇ ਸਥਤਿੀ ਹੋਰ ਵਿਗਾੜ ਦਿੱਤੀ ਹੈ ਅਤੇ ਬਦਲਵੇਂ ਰੂਟਾਂ ’ਤੇ ਆਵਾਜਾਈ ਦੁੱਗਣੀ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਜੌਹਲ ਮਾਰਕੀਟ ਰੋਡ ਇਸਦੀ ਉਦਾਹਰਣ ਹੈ, ਜਿਸ ਦੀ ਮੁੜ ਉਸਾਰੀ ਲਈ ਬਦਲਵਾਂ ਰਸਤਾ ਕੂਲ ਰੋਡ ਬੰਦ ਹੋਣ ਕਾਰਨ ਦਿਨ ਭਰ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਇਸੇ ਤਰ੍ਹਾਂ ਲਤੀਫਪੁਰਾ ਨੇੜੇ ਮਾਡਲ ਟਾਊਨ ਰੋਡ ਦੀ ਮੁਰੰਮਤ ਚੱਲ ਰਹੀ ਹੈ, ਜਿਸ ਕਾਰਨ ਸੜਕ ਬੰਦ ਹੋ ਗਈ ਹੈ ਅਤੇ ਬਦਲਵੇਂ ਰਸਤਿਆਂ ਦੀ ਲੋੜ ਹੈ। ਵਸਨੀਕਾਂ ਨੇ ਅਫਸੋਸ ਜਤਾਇਆ ਕਿ ਨਗਰ ਨਿਗਮ ਨੂੰ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਹੀ ਸੜਕਾਂ ਦੀ ਮੁਰੰਮਤ ਕਰਨੀ ਚਾਹੀਦੀ ਸੀ ਅਤੇ ਟਰੈਫਿਕ ਸਮੱਸਿਆਵਾਂ ਵਿੱਚ ਯੋਗਦਾਨ ਪਾਉਣ ਵਾਲੇ ਕਬਜ਼ਿਆਂ ਦੇ ਹੱਲ ਵੱਲ ਧਿਆਨ ਦੇਣਾ ਚਾਹੀਦਾ ਸੀ। ਇਸ ਤੋਂ ਇਲਾਵਾ ਮਾਡਲ ਟਾਊਨ, ਗੁਰੂ ਨਾਨਕ ਮਿਸ਼ਨ ਚੌਕ ਤੋਂ ਨਕੋਦਰ ਚੌਕ, ਜੋਤੀ ਚੌਕ, ਰਾਮਾ ਮੰਡੀ ਚੌਂਕ, ਭਗਤ ਸਿੰਘ ਚੌਕ, ਰਵਿਦਾਸ ਚੌਕ, ਡੌਲਫਿਨ ਹੋਟਲ ਨੇੜੇ ਹੋਰ ਰਸਤਿਆਂ ’ਤੇ ਟਰੈਫਿਕ ਦੀ ਸਮੱਸਿਆ ਵਧ ਗਈ ਹੈ। ਇੱਥੋਂ ਤੱਕ ਕਿ ਐਂਬੂਲੈਂਸਾਂ ਵੀ ਕਈ ਵਾਰ ਲੰਬੇ ਸਮੇਂ ਲਈ ਫਸ ਜਾਂਦੀਆਂ ਹਨ।
ਨਗਰ ਨਿਗਮ ਅਤੇ ਟਰੈਫਿਕ ਪੁਲੀਸ ਦੋਵੇਂ ਇਨ੍ਹਾਂ ਮਾੜੇ ਟਰੈਫਿਕ ਪ੍ਰਬੰਧਾਂ ਲਈ ਜ਼ਿੰਮੇਵਾਰ ਹਨ। ਦੁਕਾਨਦਾਰ ਲਖਸ਼ਤਿ ਵਰਮਾ ਨੇ ਦੱਸਿਆ ਕਿ ਦੁਪਹਿਰ 2 ਤੋਂ 3 ਵਜੇ ਤੱਕ ਲਗਭਗ ਸਾਰੀਆਂ ਸੜਕਾਂ ’ਤੇ ਆਵਾਜਾਈ ਬੇਕਾਬੂ ਹੋ ਜਾਂਦੀ ਹੈ। ਕੂਲ ਰੋਡ ਦੇ ਬੰਦ ਹੋਣ ਕਾਰਨ, ਰਾਹਗੀਰਾਂ ਅਤੇ ਸਕੂਲੀ ਵਾਹਨਾਂ ਨੂੰ ਜੌਹਲ ਮਾਰਕੀਟ ਮਾਰਗ ਵੱਲ ਮੋੜ ਦਿੱਤਾ ਜਾਂਦਾ ਹੈ, ਜਿਸ ਕਾਰਨ ਤੰਗ ਸੜਕ ਤੋਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ ਜਿੱਥੇ ਪੀਪੀਆਰ ਜੌਹਲ ਮਾਰਕੀਟ ਰੋਡ ਤੋਂ ਕਾਹਲੋਂ ਹਸਪਤਾਲ ਨੂੰ ਮਿਲਦੀ ਹੈ।
ਹੈਰਾਨੀ ਦੀ ਗੱਲ ਹੈ ਕਿ ਸਥਤਿੀ ਨੂੰ ਸੰਭਾਲਣ ਲਈ ਕੋਈ ਵੀ ਪੁਲੀਸ ਕਰਮਚਾਰੀ ਤਾਇਨਾਤ ਨਹੀਂ ਹੈ। ਇਸੇ ਤਰ੍ਹਾਂ ਪੂਜਾ ਵਰਮਾ ਨੇ ਦੱਸਿਆ ਕਿ ਰਾਮਾਂ ਮੰਡੀ ਚੌਕ ਸੜਕ ਦੀ ਥਾਂ ’ਤੇ ਕਬਜ਼ਿਆਂ ਅਤੇ ਵਿਕਰੇਤਾਵਾਂ ਦੇ ਕਬਜ਼ੇ ਕਾਰਨ ਸਾਰਾ ਦਿਨ ਆਵਾਜਾਈ ਠੱਪ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸਬੰਧਤ ਵਿਧਾਇਕ ਅਤੇ ਨਗਰ ਨਿਗਮ ਅਧਿਕਾਰੀਆਂ ਨੂੰ ਕਈ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੌਰਾਨ ਲੋਕ ਸ਼ਹਿਰ ਵਿੱਚ ਸੁਚਾਰੂ ਆਵਾਜਾਈ ਯਕੀਨੀ ਬਣਾਉਣ ਲਈ ਨਗਰ ਨਿਗਮ ਅਤੇ ਟਰੈਫਿਕ ਪੁਲੀਸ ਵਿਚਕਾਰ ਬਿਹਤਰ ਤਾਲਮੇਲ ਦੀ ਮੰਗ ਕਰ ਰਹੇ ਹਨ।