For the best experience, open
https://m.punjabitribuneonline.com
on your mobile browser.
Advertisement

ਅਣਐਲਾਨੇ ਕੱਟਾਂ ਨੇ ਤਪਾਏ ਜਗਰਾਉਂ ਵਾਸੀ

07:09 AM Jun 24, 2024 IST
ਅਣਐਲਾਨੇ ਕੱਟਾਂ ਨੇ ਤਪਾਏ ਜਗਰਾਉਂ ਵਾਸੀ
Advertisement

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 23 ਜੂਨ
ਪਾਵਰਕੌਮ ਨੇ ਬਿਨਾਂ ਕਿਸੇ ਅਗਾਉੂਂ ਸੂਚਨਾ ਘਰੇਲੂ ਬਿਜਲੀ ਸਪਲਾਈ ਲਈ ਲੰਮੇ ਕੱਟ ਲਾਉਣੇ ਸ਼ੁਰੂ ਕਰ ਦਿੱਤੇ ਹਨ। ਖਪਤਕਾਰਾਂ ਅਨੁਸਾਰ ਇਹ ਸਿਲਸਿਲਾ ਲੋਕ ਸਭਾ ਚੋਣਾਂ ਤੋਂ ਬਾਅਦ ਸ਼ੁਰੂ ਹੋਇਆ ਹੈ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਝੋਨੇ ਦੀ ਬਿਜਾਈ ਦੇ ਸੀਜਨ ਕਾਰਨ ਘਰੇਲੂ ਖਪਤਕਾਰਾਂ ਨੂੰ ਦਿੱਕਤਾਂ ਆ ਰਹੀਆਂ ਹਨ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਵਿਭਾਗ ਵੱਲੋਂ ਬਿਜਲੀ ਦੀਆਂ ਤਾਰਾਂ ਆਦਿ ਠੀਕ ਕਰਨ ਅਤੇ ਨਿਰੰਤਰ ਬਿਜਲੀ ਸਪਲਾਈ ਦੀ ਆੜ ’ਚ ਕਈ ਦਿਨ ਪੂਰਾ-ਪੂਰਾ ਦਿਨ ਬਿਜਲੀ ਬੰਦ ਰੱਖੀ ਗਈ। ਹੁਣ ਹਾਲ ਇਹ ਹੈ ਕਿ ਕੱਟ ਇੰਨੇ ਲੰਬੇ ਹੋ ਗਏ ਹਨ ਕਿ ਘਰਾਂ ’ਚ ਲੱਗੇ ਇਨਵਰਟਰ ਵੀ ਪੂਰੀ ਤਰ੍ਹਾਂ ਚਾਰਜ ਨਹੀਂ ਹੁੰਦੇ ਤੇ ਮੁੜ ਕੱਟ ਲੱਗ ਜਾਂਦਾ ਹੈ। ਜਿਨ੍ਹਾਂ ਮੱਧਵਰਗੀ ਪਰਿਵਾਰਾਂ ਕੋਲ ਜੈਨਰੇਟਰ ਦੀ ਸਹੂਲਤ ਹੈ, ਉਹ ਵੀ ਤੰਗੀ ’ਚ ਹਨ। ਇਸ ਮੌਕੇ ਖਪਤਕਾਰ ਬੂਟਾ ਸਿੰਘ, ਰਣਜੀਤ ਸਿੰਘ, ਅਮਰਜੀਤ ਸਿੰਘ ਤੇ ਸੁਖਵਿੰਦਰ ਸਿੰਘ ਆਦਿ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਛੁੱਟੀਆਂ ਹੋਣ ਕਾਰਨ ਘਰਾਂ ’ਚ ਦੁਪਹਿਰ ਕੱਟਣੀ ਬਹੁਤ ਔਖੀ ਹੋ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਵਾਅਦੇ ਮੁਤਾਬਕ ਨਿਰੰਤਰ ਤੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ। ਦੂਜੇ ਪਾਸੇ ਛੋਟੇ ਦੁਕਾਨਦਾਰ ਅਤੇ ਝੋਨੇ ਦੇ ਸੀਜਨ ਦੌਰਾਨ ਖੇਤੀ ਸੰਦਾਂ ਦੀ ਰਿਪੇਅਰ ਕਰਨ ਵਾਲੇ ਮਿਸਤਰੀ ਵੀ ਮਾੜੀ ਬਿਜਲੀ ਸਪਲਾਈ ਨੇ ਵਿਹਲੇ ਕਰ ਦਿੱਤੇ ਹਨ। ਐਕਸੀਅਨ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਕਿਤੇ ਕੋਈ ਤਕਨੀਕੀ ਨੁਕਸ ਪੈ ਜਾਵੇ ਤਾਂ ਮੁਸ਼ਕਲ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਦਾਰਾ ਨਿਰੰਤਰ ਬਿਜਲੀ ਸਪਲਾਈ ਲਈ ਵਚਨਵੱਧ ਹੈ।

Advertisement

Advertisement
Advertisement
Author Image

Advertisement