ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟੁੱਟੀਆਂ ਸੜਕਾਂ ਅਤੇ ਕੂੜੇ ਦੇ ਢੇਰਾਂ ਤੋਂ ਜਗਰਾਉਂ ਵਾਸੀ ਪ੍ਰੇਸ਼ਾਨ

08:43 AM Jul 26, 2024 IST
ਪੀਰ ਮੋਹਕਮਦੀਨ ਦੀ ਦਰਗਾਹ ਦੇ ਨੇੜੇ ਕਮਲ ਚੌਕ ਵਾਲੀ ਖਸਤਾ ਹਾਲ ਸੜਕ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 25 ਜੁਲਾਈ
ਸ਼ਹਿਰ ’ਚੋਂ ਵਿਕਾਸ ਨਾਂ ਦੀ ਚੀਜ਼ ਗਾਇਬ ਹੋ ਗਈ ਜਾਪਦੀ ਹੈ। ਪ੍ਰਸਿੱਧ ਪੀਰ ਬਾਬਾ ਮੋਹਕਮਦੀਨ ਦੀ ਦਰਗਾਹ, ਜਿਨ੍ਹਾਂ ਦੇ ਨਾਂ ’ਤੇ ਰੋਸ਼ਨੀ ਮੇਲਾ ਭਰਦਾ ਹੈ, ਦੇ ਬਿਲਕੁਲ ਨਾਲ ਕਮਲ ਚੌਕ ਵਾਲੀ ਇੰਟਰਲਾਕ ਟਾਈਲਾਂ ਦੀ ਸੜਕ ਤੇ ਹੋਰ ਕਈ ਸੜਕਾਂ ਬੁਰੀ ਤਰ੍ਹਾਂ ਟੁੱਟ ਗਈਆਂ ਹਨ। ਇਸੇ ਤਰ੍ਹਾਂ ਕੱਚਾ ਮਲਕ ਰੋਡ ਵੀ ਕੁਝ ਥਾਂ ਤੋਂ ਪੁੱਟ ਕੇ ਅਤੇ ਕੁਝ ਥਾਂ ਤੋਂ ਨਵੀਂ ਬਣੀ ਸੜਕ ਭੁਰ ਜਾਣ ਕਰਕੇ ਮੁੜ ਕੱਚੀ ਬਣ ਗਈ ਹੈ। ਥੋੜ੍ਹਾ ਜਿਹਾ ਮੀਂਹ ਪੈਣ ’ਤੇ ਕਮਲ ਚੌਕ ਤੇ ਪੁਰਾਣੀ ਦਾਣਾ ਮੰਡੀ ਵਿੱਚ ਭਰਨ ਵਾਲਾ ਪਾਣੀ ਕਾਫੀ ਸਮੇਂ ਤੱਕ ਨਹੀਂ ਨਿਕਲਦਾ। ਸ਼ਹਿਰ ਵਿੱਚ ਚੁਫੇਰੇ ਕੂੜੇ ਦੇ ਢੇਰ ਲੱਗਦੇ ਹਨ। ਕੂੜਾ ਸੁੱਟਣ ਲਈ ਕੋਈ ਢੁੱਕਵੀਂ ਥਾਂ ਲੈਣ ’ਚ ਨਗਰ ਕੌਂਸਲ ਨਾਕਾਮ ਸਾਬਤ ਹੋਈ ਹੈ।
ਇਸ ਦੌਰਾਨ ਨਗਰ ਸੁਧਾਰ ਸਭਾ ਦੇ ਆਗੂ ਕੰਵਲਜੀਤ ਖੰਨਾ ਨੇ ਸੋਸ਼ਲ ਮੀਡੀਆ ’ਤੇ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਟੈਗ ਕਰ ਕੇ ‘ਵੇਚਾਰੀ ਵਿਧਾਇਕਾ’ ਲਿਖਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਨਗਰ ਕੌਂਸਲ ਦੀ ਆਪਸੀ ਧੜੇਬੰਦੀ ਦਾ ਸ਼ਿਕਾਰ ਸਮੁੱਚਾ ਸ਼ਹਿਰ ਹੋ ਰਿਹਾ ਹੈ। ਜੇਕਰ ਕੌਂਸਲਰ ਆਪਸ ’ਚ ਪਾਟੇ ਹੋਏ ਹਨ ਤਾਂ ਹਲਕਾ ਵਿਧਾਇਕਾ ਨੂੰ ਇਸ ਪਾਸੇ ਆਪਣੀ ਜ਼ਿੰਮੇਵਾਰੀ ਨੂੰ ਪਛਾਣ ਕੇ ਧਿਆਨ ਦੇਣਾ ਚਾਹੀਦਾ ਹੈ। ਸ੍ਰੀ ਖੰਨਾ ਨੇ ਕਿਹਾ ਕਿ ਕੋਈ ਵੀ ਵਿਧਾਇਕ ਸਮੁੱਚੇ ਹਲਕੇ ਦਾ ਹੁੰਦਾ ਹੈ, ਇਸ ਲਈ ਉਸ ਦੀ ਜ਼ਿੰਮੇਵਾਰੀ ਸਮੁੱਚੇ ਹਲਕੇ ਦੀ ਨਿਰਪੱਖਤਾ ਨਾਲ ਵਿਕਾਸ ਕਰਵਾਉਣ ਦੀ ਹੁੰਦੀ ਹੈ।
ਕੱਚਾ ਮਲਕ ਰੋਡ ਵਾਸੀ ਸਮੀਪ ਸਿੰਘ ਤੇ ਵਿਸ਼ਾਲ ਅਰੋੜਾ ਨੇ ਕਿਹਾ ਕਿ ਇਸ ਮਾਰਗ ’ਤੇ ਨਵੀਂ ਸੜਕ ਬਣੀ ਸੀ। ਪਹਿਲਾਂ ਤਾਂ ਸੀਵਰੇਜ ਦੇ ਢੱਕਣ ਹੀ ਹੇਠਾਂ ਢਕ ਦੇਣ ਦੀ ਬੱਜਰ ਗਲਤੀ ਕੀਤੀ ਗਈ। ਫੇਰ ਮਾੜੀ ਸੜਕ ਹੋਣ ਕਰਕੇ ਇਹ ਟੁੱਟਣੀ ਸ਼ੁਰੂ ਹੋ ਗਈ। ਰੇਲਵੇ ਫਾਟਕ ਟੱਪ ਕੇ ਰਾਏਕੋਟ ਰੋਡ ਵਾਲੇ ਪਾਸੇ ਤਾਂ ਸੜਕ ਹੁਣ ਲੱਭਣੀ ਵੀ ਮੁਸ਼ਕਲ ਹੋ ਗਈ ਹੈ। ਉਨ੍ਹਾਂ ਇਸ ਸੜਕ ਨਿਰਮਾਣ ’ਚ ਘਪਲੇ ਦਾ ਦੋਸ਼ ਲਾਇਆ ਅਤੇ ਜਾਂਚ ਕਰਵਾਉਣ ਦੇ ਨਾਲ-ਨਾਲ ਠੇਕੇਦਾਰ ਤੋਂ ਮੁੜ ਸੜਕ ਬਣਵਾਉਣ ਦੀ ਮੰਗ ਕੀਤੀ। ਈਓ ਸੁਖਦੇਵ ਸਿੰਘ ਰੰਧਾਵਾ ਨੇ ਕਿਹਾ ਕਿ ਕੂੜਾ ਸੁੱਟਣ ਲਈ ਜਲਦ ਹੀ ਢੁੱਕਵੀਂ ਥਾਂ ਭਾਲ ਕੇ ਮਸਲਾ ਸੁਲਝਾ ਲਿਆ ਜਾਵੇਗਾ।

Advertisement

Advertisement
Advertisement