ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਿੰਡ ਫੈਦਾ ਵਾਸੀ ਨਰਕ ਭਰਿਆ ਜੀਵਨ ਜਿਊਣ ਲਈ ਮਜਬੂਰ: ਬਾਂਸਲ

06:38 AM Mar 11, 2024 IST
ਪਿੰਡ ਫੈਦਾ ਦਾ ਦੌਰਾ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ।

ਆਤਿਸ਼ ਗੁਪਤਾ
ਚੰਡੀਗੜ੍ਹ, 10 ਮਾਰਚ
ਲੋਕ ਸਭਾ ਚੋਣਾਂ ਨਜ਼ਦੀਕ ਆਉਂਦਿਆਂ ਹੀ ਕਾਂਗਰਸ ਪਾਰਟੀ ਨੇ ਚੰਡੀਗੜ੍ਹ ਵਿੱਚ ਆਪਣੀਆਂ ਚੋਣ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਭਾਜਪਾ ਵੱਲੋਂ ਲੋਕਾਂ ਨੂੰ ‘ਈਜ਼ ਆਫ਼ ਲਿਵਿੰਗ’ ਪ੍ਰਦਾਨ ਕਰਨ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੀ ਜ਼ਮੀਨੀ ਹਕੀਕਤ ਬਾਰੇ ਜਾਣਿਆ ਤਾਂ ਹਾਲਾਤ ਬਿਲਕੁਲ ਉਲਟ ਹਨ। ਸ੍ਰੀ ਬਾਂਸਲ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਨਗਰ ਨਿਗਮ ਅਧੀਨ ਆਏ ਪਿੰਡ ਫੈਦਾ ਵਾਸੀ ਅੱਜ ਵੀ ਨਰਕ ਭਰਿਆ ਜੀਵਨ ਜਿਊਣ ਲਈ ਮਜਬੂਰ ਹਨ। ਸ੍ਰੀ ਬਾਂਸਲ ਨੇ ਪਿੰਡ ਫੈਦਾ ਦਾ ਦੌਰਾਨ ਕਰਨ ’ਤੇ ਦੇਖਿਆ ਕਿ ਪਿੰਡ ਦੀਆਂ ਸੜਕਾਂ ਟੁੱਟੀਆਂ ਹੋਈਆਂ ਹਨ, ਸਟਰੀਟ ਲਾਈਟਾਂ ਨਹੀਂ ਹਨ, ਜਨਤਕ ਪਖਾਨੇ ਗੰਦਗੀ ਨਾਲ ਭਰੇ ਹੋਏ ਹਨ। ਇਸ ਤੋਂ ਇਲਾਵਾ ਪਾਰਕਾਂ ਵਿੱਚ ਝੂਲੇ ਤੇ ਬੈਂਚ ਟੁੱਟੇ ਪਏ ਹਨ, ਜਦੋਂ ਕਿ ਬੱਚਿਆ ਨੂੰ ਸਕੂਲ ਜਾਣ ਲਈ ਵੀ ਗੰਦੇ ਨਾਲੇ ਵਿੱਚੋਂ ਲੰਘ ਕੇ ਜਾਣਾ ਪੈਂਦਾ ਹੈ। ਇੰਨਾ ਹੀ ਨਹੀਂ ਪਿੰਡ ਵਿੱਚ ਗੰਦੇ ਨਾਲੇ ’ਤੇ ਬਣੇ ਪੁਲ ਦੇ ਹਾਲਾਤ ਵੀ ਖਸਤਾ ਹੋਏ ਪਏ ਹਨ। ਇਸ ਤੋਂ ਇਲਾਵਾ ਕਾਂਗਰਸੀ ਆਗੂ ਨੇ ਚੰਡੀਗੜ੍ਹ ਦੇ ਸੈਕਟਰ-22 ਤੇ 44 ਦਾ ਵੀ ਦੌਰਾ ਕੀਤਾ। ਉੱਥੇ ਹੀ ਹਾਲਾਤ ਬਹੁਤ ਮਾੜੇ ਸਨ। ਉਨ੍ਹਾਂ ਕਿਹਾ ਕਿ ਦੋਵਾਂ ਸੈਕਟਰਾਂ ਵਿੱਚ ਪਾਰਕਾਂ ਦਾ ਮਾੜਾ ਹਾਲ ਸੀ। ਦੋਵਾਂ ਸੈਕਟਰਾਂ ਵਿੱਚ ਆਵਾਰਾ ਕੁੱਤੇ ਅਤੇ ਪਾਰਕਿੰਗ ਦੀ ਵੱਡੀ ਸਮੱਸਿਆ ਸਾਹਮਣੇ ਆਈ।
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਸਥਿਤੀ ਨੂੰ ਦੇਖ ਕੇ ਲੱਗਦਾ ਹੈ ਕਿ ਚੰਡੀਗੜ੍ਹ ਦਾ ਵਿਕਾਸ ਜਿੱਥੇ 10 ਸਾਲ ਪਹਿਲਾਂ ਕਾਂਗਰਸ ਦੇ ਦੌਰ ਵਿੱਚ ਛੱਡਿਆ ਗਿਆ ਸੀ, ਉੱਥੇ ਹੀ ਰੁਕ ਗਿਆ ਹੈ। ਭਾਜਪਾ ਦੇ 10 ਸਾਲਾਂ ਦੇ ਸ਼ਾਸਨ ਵਿੱਚ ਸ਼ਹਿਰ ਦਾ ਵਿਕਾਸ ਨਹੀਂ ਵਿਨਾਸ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸੱਤਾ ਪਰਿਵਰਤਨ ਹੁੰਦੇ ਹੀ ਉਨ੍ਹਾਂ ਪਹਿਲ ਹੋਵੇਗੀ ਕਿ ਸਾਰੀਆਂ ਸਮੱਸਿਆਵਾਂ ਨੂੰ ਵਿਸਥਾਰ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।

Advertisement

Advertisement
Advertisement