For the best experience, open
https://m.punjabitribuneonline.com
on your mobile browser.
Advertisement

ਬਿਜਲੀ ਦੇ ਨਾਕਸ ਪ੍ਰਬੰਧਾਂ ਤੋਂ ਧੂਰੀ ਵਾਸੀ ਪ੍ਰੇਸ਼ਾਨ

07:05 AM Jun 04, 2024 IST
ਬਿਜਲੀ ਦੇ ਨਾਕਸ ਪ੍ਰਬੰਧਾਂ ਤੋਂ ਧੂਰੀ ਵਾਸੀ ਪ੍ਰੇਸ਼ਾਨ
ਧਰਨਾਕਾਰੀਆਂ ਨੂੰ ਭਰੋਸਾ ਦਿੰਦੇ ਹੋਏ ਪਾਵਰਕੌਮ ਅਧਿਕਾਰੀ।
Advertisement

ਹਰਦੀਪ ਸਿੰਘ ਸੋਢੀ
ਧੂਰੀ, 3 ਜੂਨ
ਬੀਤੀ ਦੇਰ ਰਾਤ ਬਿਜਲੀ ਦੇ ਨਾਕਸ ਪ੍ਰਬੰਧਾਂ ਤੋਂ ਅੱਕੇ ਸ਼ਹਿਰ ਧੂਰੀ ਦੇ ਪ੍ਰੀਤ ਵਿਹਾਰ ਵਾਸੀਆਂ ਨੇ ਧੂਰੀ -ਲੁਧਿਆਣਾ ਮੁੱਖ ਮਾਰਗ ’ਤੇ ਧਰਨਾ ਲਗਾਉਂਦਿਆਂ ਪਾਵਰਕੌਮ ਦੇ ਅਧਿਕਾਰੀਆ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਾਣਕਾਰੀ ਦਿੰਦਿਆਂ ਮੁਹੱਲਾ ਨਿਵਾਸੀਆਂ ਨੇ ਦੋਸ਼ ਲਗਾਇਆ ਕਿ ਅੱਤ ਦੀ ਗਰਮੀ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਪ੍ਰੀਤ ਵਿਹਾਰ ਦੇ ਵਾਸੀ ਪਾਵਰਕੌਮ ਦੀ ਅਣਦੇਖੀ ਦਾ ਸ਼ਿਕਾਰ ਹਨ, ਜਿੱਥੇ ਬਿਜਲੀ ਸਪਲਾਈ ਵਾਰ-ਵਾਰ ਟਰੀਪਿੰਗ ਹੋ ਰਹੀ ਹੈ, ਉੱਥੇ ਪੂਰੇ ਸ਼ਹਿਰ ਵਿੱਚ ਬਿਜਲੀ ਸਪਲਾਈ ਹੋਣ ਦੇ ਬਾਵਜੂਦ ਉਨ੍ਹਾਂ ਦੇ ਮੁਹੱਲੇ ਵਿੱਚ ਬਿਜਲੀ ਸਪਲਾਈ ਨਹੀਂ ਹੁੰਦੀ ਅਤੇ ਅਜਿਹਾ ਕਰ ਕੇ ਪਾਵਰਕੌਮ ਵੱਲੋਂ ਉਨ੍ਹਾਂ ਨਾਲ ਵਿਤਕਰਾ ਅਤੇ ਅਣੇਦਖੀ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਪਾਵਰਕੌਮ ਵੱਲੋਂ ਉਨ੍ਹਾਂ ਦੇ ਏਰੀਏ ਨੂੰ ਬੰਦ ਕਰ ਕੇ ਹੋਰਨਾਂ ਖੇਤਰਾਂ ਨੂੰ ਸਪਲਾਈ ਦਿੱਤੀ ਜਾ ਰਹੀ ਹੈ। ਮੁਹੱਲਾ ਨਿਵਾਸੀਆਂ ਨੇ ਮੁਹੱਲੇ ਵਿੱਚ ਨਵਾਂ ਟਰਾਂਸਫਾਰਮਰ ਰੱਖਣ ਦੀ ਮੰਗ ਵੀ ਕੀਤੀ। ਮੁਹੱਲਾ ਨਿਵਾਸੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪਾਵਰਕੌਮ ਨੇ ਮੁਹੱਲੇ ਦੀ ਅਣਦੇਖੀ ਇਸ ਤਰ੍ਹਾ ਹੀ ਰੱਖੀ ਤਾਂ ਉਹ ਅਣਮਿਥੇ ਸਮੇਂ ਲਈ ਸੜਕ ਜਾਮ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।
ਮੌਕੇ ਤੇ ਪੁੱਜੇ ਐੱਸਡੀਓ ਸਿਟੀ ਗੁਰਦੀਪਇੰਦਰ ਸਿੰਘ, ਐੱਸਡੀਓ ਦਿਹਾਤੀ ਪੁਸ਼ਪਿੰਦਰ ਸਿੰਘ ਅਤੇ ਐੱਸਡੀਓ ਭਲਵਾਨ ਮੋਹਨਪ੍ਰੀਤ ਸਿੰਘ ਨੇ ਧਰਨਾਕਾਰੀਆਂ ਨੂੰ ਬਿਜਲੀ ਪ੍ਰਬੰਧ ਵਿੱਚ ਕਮੀ ਹੋਣ ਦੀ ਗੱਲ ਕਬੂਲਦਿਆਂ ਕਿਹਾ ਕਿ ਇਸ ਤੇ ਹੋਰ ਮੁਲਾਜ਼ਮ ਲਗਾ ਕੇ ਜਲਦੀ ਹੀ ਫਾਲਟ ਦੂਰ ਕਰਵਾਇਆ ਜਾਵੇਗਾ ਅਤੇ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।

Advertisement

Advertisement
Tags :
Author Image

Advertisement
Advertisement
×