ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੜਾਕੇ ਦੀ ਠੰਢ ਨੇ ਦਿੱਲੀ ਵਾਸੀ ਠਾਰੇ

08:02 AM Jan 13, 2024 IST
ਨਵੀਂ ਦਿੱਲੀ ਵਿੱਚ ਸੰਘਣੀ ਧੁੰਦ ਦੌਰਾਨ ਸੜਕ ਤੋਂ ਲੰਘਦੇ ਹੋਏ ਵਾਹਨ ਚਾਲਕ। -ਫੋਟੋ: ਮੁਕੇਸ਼ ਅਗਰਵਾਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜਨਵਰੀ
ਕੜਾਕੇ ਦੀ ਠੰਡ ਦੌਰਾਨ ਅੱਜ ਨੂੰ ਦਿੱਲੀ ’ਚ ਸਵੇਰ ਦੇ ਤਾਪਮਾਨ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਇਸ ਵਾਰ ਠੰਢ ਦੇ ਮੌਸਮ ਵਿੱਚ ਪਹਿਲੀ ਵਾਰ ਘੱਟੋ-ਘੱਟ ਤਾਪਮਾਨ 3.8 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਤਿੰਨ ਡਿਗਰੀ ਘੱਟ ਹੈ। ਇੰਨਾ ਹੀ ਨਹੀਂ ਇਸ ਸੀਜ਼ਨ ਦੀ ਸਭ ਤੋਂ ਸੰਘਣੀ ਧੁੰਦ ਵੀ ਦੇਖਣ ਨੂੰ ਮਿਲੀ। ਸਥਿਤੀ ਅਜਿਹੀ ਸੀ ਕਿ ਆਈਜੀਆਈ ਏਅਰਪੋਰਟ ’ਤੇ ਪਾਰਦਰਸ਼ਤਾ ‘0’ ਉੱਤੇ ਪਹੁੰਚ ਗਈ। ਰਨਵੇਅ ਵਿਜ਼ੂਅਲ ਰੇਂਜ 125 ਤੋਂ 200 ਮੀਟਰ ਤੱਕ ਘਟ ਗਈ ਸੀ। ਦਿਨ ਵੇਲੇ ਵੀ ਕੜਾਕੇ ਦੀ ਠੰਢ ਬਣੀ ਪਰ ਅਸਮਾਨ ਸਾਫ ਰਿਹਾ ਤੇ ਸੂਰਜ ਚਮਕਿਆ। ਮੌਸਮ ਵਿਭਾਗ ਦਾ ਅਨੁਮਾਨ ਸੀ ਕਿ ਦਿਨ ਵੇਲੇ ਆਸਮਾਨ ਸਾਫ਼ ਰਹੇਗਾ। ਲੋਕ ਦੁਪਿਹਰ ਨੂੰ ਦੁਪਹਿਰ ਨੂੰ ਧੁੱਪ ਸੇਕਦੇ ਦੇਖੇ ਗਏ ਪਰ ਕੜਾਕੇ ਦੀ ਠੰਢ ਵੀ ਬਣੀ ਰਹੀ। ਵੱਧ ਤੋਂ ਵੱਧ ਤਾਪਮਾਨ ਕਰੀਬ 20 ਡਿਗਰੀ ਰਿਹਾ।
ਨਵੇਂ ਸਾਲ ਵਿੱਚ ਵੀ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਿਤ ਹਵਾ ਤੋਂ ਰਾਹਤ ਨਹੀਂ ਮਿਲੀ। ਦਿੱਲੀ ਦਾ ਏਕਿਊਆਈ ਸਵੇਰੇ 9 ਵਜੇ 348 ਦਰਜ ਕੀਤਾ ਗਿਆ ਜੋ ਕਿ ਬਹੁਤ ਮਾੜੀ ਸ਼੍ਰੇਣੀ ਵਿੱਚ ਆਉਂਦਾ ਹੈ। ਗੁਰੂਗ੍ਰਾਮ ਵੀ ਕੜਾਕੇ ਦੀ ਠੰਡ ਦੀ ਲਪੇਟ ‘ਚ ਹੈ। ਇੱਥੇ ਘੱਟੋ-ਘੱਟ ਤਾਪਮਾਨ 3.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਫਰੀਦਾਬਾਦ, ਨੋਇਡਾ ਤੇ ਗਾਜ਼ੀਆਬਾਦ ਵਿੱਚ ਵੀ ਕੜਾਕੇ ਦੀ ਠੰਢ ਰਹੀ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਠੰਢ ਹੋਰ ਵਧੇਗੀ ਕਿਉਂਕਿ ਉੱਤਰਾਖੰਡ ਵਿੱਚ ਇੱਕ-ਦੋ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਠੰਡੀਆਂ ਹਵਾਵਾਂ ਚੱਲਣਗੀਆਂ।

Advertisement

ਬਿਜਲੀ ਦੀ ਮੰਗ ਰਿਕਾਰਡ 5,701 ਮੈਗਾਵਾਟ ’ਤੇ ਪੁੱਜੀ

ਦਿੱਲੀ ਵਿੱਚ ਬਿਜਲੀ ਦੀ ਮੰਗ ਅੱਜ ਰਿਕਾਰਡ 5,701 ਮੈਗਾਵਾਟ ਤੱਕ ਪਹੁੰਚ ਗਈ। ਸਟੇਟ ਲੋਡ ਡਿਸਪੈਚ ਸੈਂਟਰ ਅਨੁਸਾਰ ਸਵੇਰੇ 10.49 ਵਜੇ ਦਿੱਲੀ ਦੀ ਸਭ ਤੋਂ ਵੱਧ ਬਿਜਲੀ ਦੀ ਮੰਗ 5,701 ਮੈਗਾਵਾਟ ਹੋ ਗਈ ਜੋ ਕਿ ਸਰਦੀਆਂ ਦੇ ਮਹੀਨਿਆਂ ਦੌਰਾਨ ਸਭ ਤੋਂ ਵੱਧ ਹੈ। ਪਿਛਲੇ ਸਾਲ ਸਰਦੀਆਂ ਦੇ ਮਹੀਨਿਆਂ ਦੌਰਾਨ ਪੀਕ ਬਿਜਲੀ ਦੀ ਮੰਗ 5,526 ਮੈਗਾਵਾਟ ਸੀ ਜੋ ਕਿ 6 ਜਨਵਰੀ, 2023 ਨੂੰ ਰਿਕਾਰਡ ਕੀਤੀ ਗਈ ਸੀ। ਦਿੱਲੀ ਵਿੱਚ ਪਿਛਲੀ ਸਰਦੀਆਂ ਦੇ ਰਿਕਾਰਡ 5,611 ਮੈਗਾਵਾਟ ਸਨ ਜੋ ਕਿ 10 ਜਨਵਰੀ, 2024 ਨੂੰ ਰਿਕਾਰਡ ਕੀਤੇ ਗਏ ਸਨ ਅਤੇ 5 ਜਨਵਰੀ, 2024 ਨੂੰ 5,559 ਮੈਗਾਵਾਟ ਰਿਕਾਰਡ ਕੀਤੇ ਗਏ ਸਨ। 2 ਜਨਵਰੀ ਨੂੰ ਛੱਡ ਕੇ 2024 ਵਿੱਚ ਦਿੱਲੀ ਦੀ ਉੱਚ ਬਿਜਲੀ ਦੀ ਮੰਗ 5,000 ਮੈਗਾਵਾਟ ਤੋਂ ਉੱਪਰ ਰਹੀ ਹੈ।

Advertisement
Advertisement