ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਸ਼ਿਆਂ ਖ਼ਿਲਾਫ਼ ਡਟੇ ਚੌਟਾਲਾ ਵਾਸੀ

08:00 AM Jul 16, 2024 IST

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 15 ਜੁਲਾਈ
ਨਸ਼ਿਆਂ ’ਤੇ ਨੱਥ ਪਾਉਣ ਦੀ ਮੰਗ ਤਹਿਤ ਪਿੰਡ ਚੌਟਾਲਾ ਵਿੱਚ ਲੋਕਾਂ ਨੇ ਪੁਲੀਸ ਚੌਕੀ ਦੇ ਨੇੜੇ ਧਰਨਾ ਦਿੱਤਾ। ਨਸ਼ਿਆਂ ਖਿਲਾਫ਼ ਅੱਜ ਚੌਟਾਲਾ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਅਤੇ ਦੁਕਾਨਦਾਰਾਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ। ਧਰਨੇ ਦੌਰਾਨ ਪਿੰਡ ਵਿੱਚ ਵੱਡੀ ਗਿਣਤੀ ’ਚ ਪੁਲੀਸ ਅਮਲਾ ਤਾਇਨਾਤ ਰਿਹਾ ਅਤੇ ਚੌਕੀ ਨੂੰ ਜਾਂਦੇ ਰਾਹਾਂ ’ਤੇ ਨਾਕਾਬੰਦੀ ਰਹੀ। ਬੁਲਾਰਿਆਂ ਨੇ ਦੋਸ਼ ਲਗਾਏ ਕਿ ਪੁਲੀਸ ਨਸ਼ਿਆਂ ’ਤੇ ਰੋਕ ਲਗਾਉਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਬਾਅਦ ਦੁਪਹਿਰ ਪੁਲੀਸ ਜ਼ਿਲ੍ਹਾ ਡੱਬਵਾਲੀ ਦੀ ਐੱਸਪੀ ਦੀਪਤੀ ਗਰਗ ਪਿੰਡ ਚੌਟਾਲਾ ਪੁੱਜੇ। ਉਨ੍ਹਾਂ ਮੁਜ਼ਾਹਰਾਕਾਰੀ ਲੋਕਾਂ ਵੱਲੋਂ ਗਠਿਤ 21 ਮੈਂਬਰੀ ਵਫ਼ਦ ਨਾਲ ਗੱਲਬਾਤ ਕੀਤੀ। ਵਫ਼ਦ ਨੇ ਐੱਸਪੀ ਨੂੰ ਮੰਗ ਪੱਤਰ ਸੌਂਪ ਕੇ ਨਸ਼ਾ ਮਾਫ਼ੀਆ ਦੀ ਕਮਰ ਪੂਰੀ ਤਰ੍ਹਾਂ ਤੋੜਨ ਦੀ ਮੰਗ ਕੀਤੀ। ਵਫ਼ਦ ਵਿੱਚ ਕਾਮਰੇਡ ਰਾਕੇਸ਼ ਫਗੋੜਿਆ, ਦਯਾਰਾਮ ਉਲਾਨੀਆ, ਸ਼ਿਵਚਰਨ ਡੱਬਵਾਲੀ, ਰਾਜੇਸ਼ ਕੁਮਾਰ, ਸਤਬੀਰ ਸਹਾਰਨ, ਕਾਮਰੇਡ ਨੱਥੂਰਾਮ ਭਾਰੂਖੇੜਾ, ਸੰਜੈ ਮਿੱਡਾ, ਸੁਭਾਸ਼ ਬਾਰੂਪਾਲ, ਪ੍ਰੇਮ ਸੁੱਖ ਗੋਦਾਰਾ, ਸੰਤ ਲਾਲ, ਅਸ਼ਵਨਖੀ ਸਿਹਾਗ, ਅਜਨੀਸ਼ ਕੈਨੇਡੀ, ਰਵਿੰਦਰ ਸਿੰਘ ਅਸ਼ਵਨੀ ਸਹਾਰਣ, ਸੁਸ਼ੀਲ ਗੋਇਲ, ਗੁਰਚਰਣ ਫੌਜੀ, ਰਾਕੇਸ਼, ਸਰਬਜੀਤ ਸਿੰਘ ਅਤੇ ਹੋਰ ਲੋਕ ਸ਼ਾਮਲ ਸਨ। ਕਿਸਾਨ ਨੇਤਾ ਰਾਕੇਸ਼ ਫਗੋੜਿਆ ਨੇ ਦੱਸਿਆ ਕਿ ਐੱਸਪੀ ਦੇ ਭਰੋਸੇ ’ਤੇ ਸੰਘਰਸ਼ ਨੂੰ ਫਿਲਹਾਲ ਮੁਲਤਵੀ ਕੀਤਾ ਗਿਆ ਹੈ।
ਵਫ਼ਦ ਨਾਲ ਮੀਟਿੰਗ ਮਗਰੋਂ ਐੱਸਪੀ ਦੀਪਤੀ ਗਰਗ ਨੇ ਪੁਲੀਸ ਚੌਕੀ ਤੋਂ ਵੱਖਰੇ ਤੌਰ ’ਤੇ ਇੱਕ ਟੀਮ ਨੂੰ ਚੌਟਾਲਾ ਵਿੱਚ ਤਾਇਨਾਤ ਕਰਨ ਦਾ ਐਲਾਨ ਕੀਤਾ। ਇਹ ਟੀਮ ਲਗਾਤਾਰ ਗਸ਼ਤ ਕਰ ਕੇ ਨਸ਼ਾ ਵੇਚਣ ਵਾਲਿਆਂ ’ਤੇ ਕਾਰਵਾਈ ਕਰੇਗੀ।

Advertisement

Advertisement
Advertisement