ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਿਰਨੀ ਦੀ ਖਸਤਾ ਹਾਲਤ ਤੋਂ ਬਾਜ਼ੀਗਰ ਬਸਤੀ ਵਾਸੀ ਪ੍ਰੇਸ਼ਾਨ

08:42 AM Jun 29, 2024 IST
ਫਿਰਨੀ ’ਤੇ ਜਮ੍ਹਾਂ ਪਾਣੀ ਦਿਖਾਉਂਦੇ ਹੋਏ ਬਾਜ਼ੀਗਰ ਬਸਤੀ ਦੇ ਵਸਨੀਕ। -ਫੋਟੋ: ਚਿੱਲਾ

ਪੱਤਰ ਪ੍ਰੇਰਕ
ਬਨੂੜ, 28 ਜੂਨ
ਬਨੂੜ ਦੇ ਵਾਰਡ ਨੰਬਰ ਚਾਰ ਦੀ ਬਾਜ਼ੀਗਰ ਬਸਤੀ ਨੇੜੇ ਆਈਟੀਆਈ ਦੀ ਕਲੋਨੀ ਵਿੱਚ ਪਾਣੀ ਦੇ ਨਿਕਾਸੀ ਰਾਹ ਬੰਦ ਹੋਣ ਕਾਰਨ ਫਿਰਨੀ ਵਿੱਚ ਖੜ੍ਹੇ ਪਾਣੀ ਤੋਂ ਵਾਰਡ ਵਾਸੀ ਪ੍ਰੇਸ਼ਾਨ ਹਨ। ਉਨ੍ਹਾਂ ਨਗਰ ਕੌਂਸਲ ਦੇ ਕਾਰਜਕਾਰੀ ਅਫ਼ਸਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਬਰਸਾਤ ਤੋਂ ਪਹਿਲਾਂ ਪਾਣੀ ਦੇ ਨਿਕਾਸ ਦੇ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।
ਵਾਰਡ ਦੇ ਸਾਬਕਾ ਕੌਂਸਲਰ ਗਿਆਨ ਚੰਦ, ਅਨੂ ਰਾਣੀ, ਸੁਖਦੇਵ ਸਿੰਘ, ਰਜਨੀ ਰਾਣੀ, ਜੀਤ ਸਿੰਘ, ਖਰੈਤੀ ਲਾਲ ਆਦਿ ਦਰਜਨਾਂ ਵਸਨੀਕਾਂ ਨੇ ਦੱਸਿਆ ਕਿ ਉਨਾਂ ਦੀ ਕਲੋਨੀ ਦੇ ਇੱਕ ਪਾਸੇ ਐੱਫਡੀਡੀਆਈ ਅਤੇ ਆਈਟੀਆਈ ਦੋ ਸੰਸਥਾਵਾਂ ਦੀ ਉਸਾਰੀ ਹੋ ਚੁੱਕੀ ਹੈ ਅਤੇ ਦੂਜੇ ਪਾਸੇ ਖਾਲੀ ਪਏ ਪਲਾਟਾਂ ਵਿੱਚ ਪਲਾਟ ਮਾਲਕਾਂ ਨੇ ਮਿੱਟੀ ਦਾ ਭਰਤ ਪਾ ਕੇ ਲੈਵਲ ਉੱਚਾ ਚੁੱਕ ਦਿੱਤਾ ਹੈ, ਜਿਸ ਕਾਰਨ ਗਲੀਆਂ-ਨਾਲੀਆਂ ਨੀਵੀਂਆਂ ਰਹਿ ਗਈਆ ਹਨ। ਉਨ੍ਹਾਂ ਕਿਹਾ ਕਿ ਕਾਰਨ ਸਮੁੱਚੇ ਵਾਰਡ ਦਾ ਪਾਣੀ ਫਿਰਨੀ ਵਿੱਚ ਜਮ੍ਹਾਂ ਹੋ ਗਿਆ ਹੈ ਅਤੇ ਫਿਰਨੀ ਤੇ ਪੈਂਦੇ ਘਰਾਂ ਦੇ ਵਸਨੀਕਾਂ ਨੂੰ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ। ਗੰਦੇ ਪਾਣੀ ਦੀ ਬਦਬੋ ਕਾਰਨ ਮੱਖੀ-ਮੱਛਰ ਦੀ ਭਰਮਾਰ ਹੈ ਤੇ ਬਿਮਾਰੀਆਂ ਫੈਲਣ ਦਾ ਵੀ ਡਰ ਹੈ।
ਕਲੋਨੀ ਵਾਸੀਆਂ ਨੇ ਕਿਹਾ ਕਿ ਜੇ ਬਰਸਾਤ ਤੋਂ ਪਹਿਲਾਂ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਾ ਹੋਇਆ, ਉਨ੍ਹਾਂ ਦੇ ਘਰਾਂ ਵਿੱਚ ਬਰਸਾਤ ਦਾ ਪਾਣੀ ਵੜੇਗਾ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਵੀ ਮਾਮਲੇ ਵਿਚ ਦਖਲ ਦੀ ਮੰਗ ਕਰਦਿਆਂ ਫ਼ਿਰਨੀ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ।

Advertisement

Advertisement
Advertisement