ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੈਸ ਫੈਕਟਰੀ ਬੰਦ ਕਰਵਾਉਣ ਲਈ ਵਿਧਾਇਕਾ ਦੇ ਘਰ ਅੱਗੇ ਗਰਜੇ ਅਖਾੜਾ ਵਾਸੀ

08:00 AM Jun 19, 2024 IST
ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨਾਲ ਗੱਲਬਾਤ ਕਰਦੇ ਹੋਏ ਧਰਨਾਕਾਰੀ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 18 ਜੂਨ
ਪਿੰਡ ਅਖਾੜਾ ਵਾਸੀਆਂ ਨੇ ਅੱਜ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਜਗਰਾਉਂ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ। ਧਰਨਾਕਾਰੀਆਂ ਨੂੰ ਰੋਕਣ ਲਈ ਪੁਲੀਸ ਨੇ ਰੋਕਾਂ ਲਾਈਆਂ ਸਨ ਪਰ ਫੇਰ ਵੀ ਧਰਨਾਕਾਰੀ ਇਕੱਠੇ ਹੋ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ਹੇਠ ਕਹਿਰ ਦੀ ਗਰਮੀ ‘ਚ ਇਹ ਲੋਕ ਪਿੰਡ ਅੰਦਰ ਲੱਗ ਰਹੀ ਗੈਸ ਫੈਕਟਰੀ ਖ਼ਿਲਾਫ਼ ਗਰਜੇ। ਪੁਲੀਸ ਨੇ ਰੋਸ ਮਾਰਚ ਕਰਦੇ ਤੇ ਵਿਧਾਇਕਾ ਦੀ ਕੋਠੀ ਵੱਲ ਵਧ ਰਹੇ ਪ੍ਰਦਰਸ਼ਨਕਾਰੀਆਂ ਨੂੰ ਕਲੋਨੀ ਦੇ ਗੇਟ ਅੱਗੇ ਰੋਕਣ ਦਾ ਯਤਨ ਕੀਤਾ। ਇਸ ਦੌਰਾਨ ਭੜਕੇ ਪਿੰਡ ਵਾਸੀਆਂ ਨੇ ਵਿਧਾਇਕਾ ਦੇ ਕਲੋਨੀ ਦੇ ਅੱਧਾ ਕਿਲੋਮੀਟਰ ਅੰਦਰ ਸਥਿਤ ਕੋਠੀ ਦਾ ਘਿਰਾਓ ਕਰਕੇ ਉਥੇ ਹੀ ਰੈਲੀ ਸ਼ੁਰੂ ਕਰ ਦਿੱਤੀ। ਰੈਲੀ ‘ਚ ਵੱਡੀ ਗਿਣਤੀ ਅਖਾੜਾ ਵਾਸੀਆਂ ਤੋ ਬਿਨਾਂ ਬੀਕੇਯੂ (ਡਕੌਂਦਾ) ਦੇ ਇਲਾਕੇ ਭਰ ਵਿਚੋਂ ਵਰਕਰ ਵੀ ਸ਼ਾਮਲ ਸਨ। ਸੰਘਰਸ਼ ਕਮੇਟੀ ਆਗੂਆਂ ਮਾਸਟਰ ਗੁਲਵੰਤ ਸਿੰਘ, ਗੁਰਤੇਜ ਸਿੰਘ ਅਖਾੜਾ ਦੀ ਅਗਵਾਈ ‘ਚ ਕੀਤੇ ਘਿਰਾਓ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਬੀਕੇਯੂ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਸਕੱਤਰ ਇੰਦਰਜੀਤ ਸਿੰਘ, ਸੁਰਜੀਤ ਸਿੰਘ ਦੌਧਰ, ਬੀਬੀ ਬਲਜੀਤ ਕੌਰ ਅਖਾੜਾ, ਤਾਲਮੇਲ ਸੰਘਰਸ਼ ਕਮੇਟੀ ਦੇ ਕਨਵੀਨਰ ਸੁਖਦੇਵ ਸਿੰਘ ਭੂੰਦੜੀ ਨੇ ਕਿਹਾ ਕਿ ਲੰਮੇ ਸਮੇਂ ਤੋਂ ਚੱਲ ਰਹੇ ਸੰਘਰਸ਼ਾਂ ਦੇ ਬਾਵਜੂਦ ਪੰਜਾਬ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕੀ। ਇਸ ਤੋਂ ਅੱਕ ਕੇ ਹਕੂਮਤੀ ਪਾਰਟੀ ਦੀ ਵਿਧਾਇਕਾ ਦੇ ਰਵੱਈਏ ’ਤੇ ਰੋਸ ਜ਼ਾਹਰ ਕਰਨ ਅਤੇ ਵਿਧਾਇਕਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ-ਪੱਤਰ ਭੇਜਣ ਦੀ ਮੰਗ ਪੂਰੀ ਕਰਾਉਣ ਲਈ ਇਹ ਘਿਰਾਓ ਕੀਤਾ ਗਿਆ ਹੈ। ਇਸ ਮੌਕੇ ਘਰ ’ਚੋਂ ਬਾਹਰ ਆ ਕੇ ਵਿਧਾਇਕਾ ਨੇ ਮੰਗ ਪੱਤਰ ਪ੍ਰਾਪਤ ਕੀਤਾ। ਵਿਧਾਇਕਾ ਨੇ ਵਿਸ਼ਵਾਸ ਦਿਵਾਇਆ ਕਿ ਉਹ ਪਹਿਲ ਦੇ ਆਧਾਰ ’ਤੇ ਮੁੱਖ ਮੰਤਰੀ ਨਾਲ ਤਾਲਮੇਲ ਕਮੇਟੀ ਦੀ ਮੀਟਿੰਗ ਤੈਅ ਕਰਵਾਉਣਗੇ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਉਹ ਆਪਣੇ ਇਲਾਕੇ ਅੰਦਰ ਕੈਂਸਰ ਫੈਕਟਰੀ ਨਹੀ ਲੱਗਣ ਦੇਣਗੇ। ਬੁਲਾਰਿਆਂ ਨੇ ਕਿਹਾ ਕਿ ਡੀਸੀ ਲੁਧਿਆਣਾ ਵਲੋਂ ਅਖਾੜਾ, ਭੂੰਦੜੀ, ਮੁਸ਼ਕਾਬਾਦ, ਘੁੰਗਰਾਲੀ ਰਾਜਪੂਤਾਂ ਵਿਖੇ ਲੱਗ ਰਹੀਆਂ ਬਾਇਓ ਗੈਸ ਫੈਕਟਰੀਆਂ ਦੀਆਂ ਤਾਲਮੇਲ ਸੰਘਰਸ਼ ਕਮੇਟੀਆ ਤੋਂ ਆਪਣੀਆਂ ਪੜਤਾਲੀਆ ਟੀਮਾਂ ਰਾਹੀ ਵਿਰੋਧ ਦੇ ਸਾਰੇ ਤੱਥ ਹਾਸਲ ਕਰ ਲਏ ਗਏ ਹਨ। ਸਾਰੇ ਹੀ ਪਿੰਡਾਂ ਨੇ ਹਰ ਕੁਰਬਾਨੀ ਦੇ ਕੇ ਇਹ ਫੈਕਟਰੀਆਂ ਬੰਦ ਕਰਾਉਣ ਲਈ ਇਸ ਸੰਘਰਸ਼ ਨੂੰ ਤਿੱਖਾ ਕਰਨ ਦਾ ਐਲਾਨ ਕੀਤਾ ਹੈ। ਇਸ ਸਮੇਂ ਐਸਪੀ ਮਨਵਿੰਦਰਬੀਰ ਸਿੰਘ ਨੇ ਧਰਨਾਕਾਰੀਆਂ ਦੀ ਵਿਧਾਇਕਾ ਨਾਲ ਮੀਟਿੰਗ ਕਰਵਾਈ। ਧਰਨੇ ’ਚ ਇੰਦਰਜੀਤ ਸਿੰਘ ਲੋਧੀਵਾਲ, ਜਗਜੀਤ ਸਿੰਘ ਕਲੇਰ, ਹਾਕਮ ਸਿੰਘ ਤੁੰਗਾਹੇੜੀ, ਹਰਦੇਵ ਸਿੰਘ ਅਖਾੜਾ, ਪਾਲਾ ਸਿੰਘ, ਤਾਰਾ ਸਿੰਘ, ਦਰਸ਼ਨ ਸਿੰਘ, ਮਨਿੰਦਰ ਸਿੰਘ, ਰਣਜੀਤ ਸਿੰਘ, ਸਰਪੰਚ ਜਸਵਿੰਦਰ ਕੌਰ ਅਖਾੜਾ ਹਾਜ਼ਰ ਸਨ।

Advertisement

ਵਿਧਾਇਕਾ ਨੂੰ ਸੁਣਾਈਆਂ ਖਰੀਆਂ-ਖਰੀਆਂ; ਹਾਈਵੇਅ ਜਾਮ ਕਰਨ ਦਾ ਐਲਾਨ

ਹਲਕਾ ਵਿਧਾਇਕਾ ਦੀ ਰਿਹਾਇਸ਼ ਦੇ ਘਿਰਾਓ ਮਗਰੋਂ ਗੈਸ ਫੈਕਟਰੀਆਂ ਦਾ ਵਿਰੋਧ ਕਰਨ ਵਾਲੇ ਚਾਰਾਂ ਪਿੰਡਾਂ ਦੀ ਸਾਂਝੀ ਸੰਘਰਸ਼ ਕਮੇਟੀ ਨੇ 20 ਜੂਨ ਨੂੰ ਇਕੱਤਰਤਾ ਕਰਨ ਦਾ ਫ਼ੈਸਲਾ ਲਿਆ ਹੈ। ਕੰਵਲਜੀਤ ਖੰਨਾ ਨੇ ਦੱਸਿਆ ਕਿ ਇਸ ਮੀਟਿੰਗ ’ਚ ਨੈਸ਼ਨਲ ਹਾਈਵੇਅ ਜਾਮ ਕਰਨ ਦਾ ਫ਼ੈਸਲਾ ਲਿਆ ਜਾਵੇਗਾ। ਇਹ ਜਾਮ ਕਿਸ ਥਾਂ ਲੱਗੇਗਾ, ਇਸ ਥਾਂ ਦੀ ਚੋਣ ਮੀਟਿੰਗ ’ਚ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਅਖਾੜਾ ਵਾਸੀਆਂ ਦਾ ਵਫ਼ਦ ਵਿਧਾਇਕਾ ਨੂੰ ਮਿਲਿਆ ਤਾਂ ਰੋਸ ਜ਼ਾਹਿਰ ਕੀਤਾ ਕਿ ਪਿੰਡ ਵਿਚੋਂ ਵਿਧਾਨ ਸਭਾ ਚੋਣਾਂ ‘ਚ 1700 ਵੋਟਾਂ ਦੀ ਲੀਡ ਦਿਵਾਈ ਸੀ ਪਰ ਵਿਧਾਇਕਾ ਨੇ ਹੁਣ ਔਖੇ ਸਮੇਂ ਸਾਰ ਨਹੀਂ ਲਈ, ਇਸ ਲਈ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਇਕ ਵੀ ਵੋਟ ਉਨ੍ਹਾਂ ਨੂੰ ਨਹੀਂ ਪਾਈ ਜਾਵੇਗੀ। ਉਨ੍ਹਾਂ ਰੋਸ ਵਜੋਂ ਵਿਧਾਇਕਾ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ ਅਤੇ ਕੋਠੀ ਨੱਪਣ ਵਾਲਾ ਮੁੱਦਾ ਵੀ ਚੁੱਕਿਆ।

Advertisement
Advertisement
Advertisement