ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਗਰ ਸੁਧਾਰ ਟਰੱਸਟ ਦੇ ਫ਼ੈਸਲੇ ਖ਼ਿਲਾਫ ਅੜੇ ਕਰਮ ਸਿੰਘ ਨਗਰ ਦੇ ਵਸਨੀਕ

07:59 AM Sep 04, 2024 IST
ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦੇ ਕੈਪਟਨ ਕਰਮ ਸਿੰਘ ਨਗਰ ਵਾਸੀ। -ਫੋਟੋ: ਲਾਲੀ

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 3 ਸਤੰਬਰ
ਇਥੇ ਸੁਨਾਮ ਰੋਡ ਸਥਿਤ ਕੈਪਟਨ ਕਰਮ ਸਿੰਘ ਨਗਰ ਦੀ ਚਾਰ ਦੀਵਾਰੀ ਵਿੱਚੋਂ ਇੱਕ ਹੋਰ ਕਲੋਨੀ ਦੇ ਪਲਾਟ ਨੂੰ ਰਸਤਾ ਦੇਣ ਦੇ ਨਗਰ ਸੁਧਾਰ ਟਰੱਸਟ ਵਲੋਂ ਲਏ ਜਾ ਰਹੇ ਫੈਸਲੇ ਖ਼ਿਲਾਫ਼ ਕੈਪਟਨ ਕਰਮ ਸਿੰਘ ਨਗਰ ਦੇ ਵਸਨੀਕਾਂ ਵਿਚ ਰੋਸ ਫੈਲ ਗਿਆ ਹੈ। ਨਗਰ ਸੁਧਾਰ ਟਰੱਸਟ ਦੇ ਫ਼ੈਸਲੇ ਖ਼ਿਲਾਫ਼ ਦਫ਼ਤਰ ਅੱਗੇ ਵਸਨੀਕਾਂ ਵਲੋਂ ਜਿੱਥੇ ਨਾਅਰੇਬਾਜ਼ੀ ਕੀਤੀ ਗਈ, ਉਥੇ ਡਿਪਟੀ ਕਮਿਸ਼ਨਰ ਦਫ਼ਤਰ ਪੁੱਜ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਪੱਤਰ ਸੌਂਪਿਆ। ਕਰਮ ਸਿੰਘ ਨਗਰ ਦੇ ਵਸਨੀਕਾਂ ਦੀ ਮੰਗ ਹੈ ਕਿ ਕੈਪਟਨ ਕਰਮ ਸਿੰਘ ਨਗਰ ਦੀ ਚਾਰ ਦੀਵਾਰੀ ਵਿਚੋਂ ਰਸਤਾ ਦੇਣ ਦਾ ਫ਼ੈਸਲਾ ਤੁਰੰਤ ਰੱਦ ਕੀਤਾ ਜਾਵੇ। ਕੈਪਟਨ ਕਰਮ ਸਿੰਘ ਨਗਰ ਦੇ ਪ੍ਰਧਾਨ ਸਤਿੰਦਰਜੀਤ ਸਿੰਘ ਤੂਰ, ਸਕੱਤਰ ਤਿਲਕ ਰਾਜ ਸਤੀਜਾ, ਪ੍ਰੋ. ਮੁਖਤਿਆਰ ਸਿੰਘ, ਐਡਵੋਕੇਟ ਅਮਰੀਕ ਸਿੰਘ ਦੁਲਟ, ਐਡਵੋਕੇਟ ਨੰਦਪੁਰੀ, ਗੁਰਪਾਲ ਸਿੰਘ, ਰਾਜੀਵ ਜਿੰਦਲ, ਪ੍ਰਦੀਪ ਕੁਮਾਰ, ਨਪਿੰਦਰ ਸਿੰਘ, ਪ੍ਰੋ. ਸੁਖਬੀਰ ਸਿੰਘ ਆਦਿ ਨੇ ਦੱਸਿਆ ਕਿ ਬੀਤੀ 24 ਅਗਸਤ ਨੂੰ ਇੱਕ ਅਖ਼ਬਾਰ ਵਿਚ ਨਗਰ ਸੁਧਾਰ ਟਰੱਸਟ ਵਲੋਂ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਇਆ ਗਿਆ ਹੈ ਜਿਸ ਵਿਚ ਦੱਸਿਆ ਹੈ ਕਿ ਕੈਪਟਨ ਕਰਮ ਸਿੰਘ ਨਗਰ ਦੀ ਚਾਰ ਦੀਵਾਰੀ ਵਿਚੋਂ ਰਸਤਾ ਕੱਢ ਕੇ ਪਿੱਛੇ ਲੱਗਦੀ ਇੱਕ ਕਲੋਨੀ ਦੇ ਪਲਾਟ ਨੂੰ ਰਸਤਾ ਦਿੱਤਾ ਜਾਣਾ ਹੈ। ਇਸ ਸਬੰਧੀ ਇਤਰਾਜ਼ ਇੱਕ ਮਹੀਨੇ ਦੇ ਅੰਦਰ ਅੰਦਰ ਦਾਖ਼ਲ ਕੀਤੇ ਜਾ ਸਕਦੇ ਹਨ। ਇਸ਼ਤਿਹਾਰ ਬਾਰੇ ਹੌਲੀ-ਹੌਲੀ ਪਤਾ ਲੱਗਦਿਆਂ ਹੀ ਕੈਪਟਨ ਕਰਮ ਸਿੰਘ ਨਗਰ ਦੇ ਵਸਨੀਕਾਂ ਵਿੱਚ ਰੋਸ ਫੈਲ ਗਿਆ ਅਤੇ ਇਕੱਠੇ ਹੋਏ ਵਸਨੀਕਾਂ ਨੇ ਇਤਰਾਜ਼ ਪੇਸ਼ ਕਰਨ ਦਾ ਮਤਾ ਪਾਸ ਕਰ ਦਿੱਤਾ ਅਤੇ ਨਗਰ ਸੁਧਾਰ ਟਰੱਸਟ ਦੇ ਇਸ ਫ਼ੈਸਲੇ ਖ਼ਿਲਾਫ ਰੋਸ ਜਤਾਇਆ ਅਤੇ ਦਫ਼ਤਰ ਅੱਗੇ ਨਾਅਰੇਬਾਜ਼ੀ ਕੀਤੀ। ਵਸਨੀਕਾਂ ਵਲੋਂ ਇਤਰਾਜ਼ ਮਤਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ ਸੌਂਪ ਦਿੱਤਾ। ਇਸ ਮਗਰੋਂ ਡਿਪਟੀ ਕਮਿਸ਼ਨਰ ਦਫ਼ਤਰ ਪੁੱਜ ਕੇ ਰੋਸ ਵਿਖਾਵਾ ਕੀਤਾ ਗਿਆ ਅਤੇ ਇਤਰਾਜ਼ ਮਤਾ ਅਧਿਕਾਰੀਆਂ ਨੂੰ ਵੀ ਸੌਂਪਿਆ ਗਿਆ। ਰੋਸ ਜਤਾ ਰਹੇ ਵਸਨੀਕਾਂ ਵਲੋਂ ਇਸ ਸਬੰਧੀ ਸ਼ਿਕਾਇਤ ਮੁੁੱਖ ਮੰਤਰੀ ਪੰਜਾਬ, ਮੁੱਖ ਸਕੱਤਰ ਪੰਜਾਬ ਅਤੇ ਹੋਰ ਅਧਿਕਾਰੀਆਂ ਨੂੰ ਵੀ ਭੇਜ ਦਿੱਤੀ ਗਈ ਹੈ।

Advertisement

ਰਸਤਾ ਦੇਣ ਬਾਰੇ ਰੱਦ ਕਰਨ ਦਾ ਮਤਾ ਉੱਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ: ਚੇਅਰਮੈਨ

ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ ਨੇ ਭਰੋਸਾ ਦਿਵਾਇਆ ਹੈ ਕਿ ਰਸਤਾ ਦੇਣ ਬਾਰੇ ਰੱਦ ਕਰਨ ਦਾ ਮਤਾ ਪਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਜਾਵੇਗਾ ਅਤੇ ਕੈਪਟਨ ਕਰਮ ਸਿੰਘ ਨਗਰ ਦੇ ਵਸਨੀਕਾਂ ਨੂੰ ਇਨਸਾਫ਼ ਮਿਲੇਗਾ।

Advertisement
Advertisement