ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਣੀ ਦੀ ਸਮੱਸਿਆ ਤੋਂ ਮੁਹੱਲਾ ਵਾਸੀ ਪ੍ਰੇਸ਼ਾਨ

10:12 PM Jun 29, 2023 IST
featuredImage featuredImage

ਪੱਤਰ ਪ੍ਰੇਰਕ

Advertisement

ਫਗਵਾੜਾ, 23 ਜੂਨ

ਮੁਹੱਲਾ ਸ਼ਹੀਦ ਊਧਮ ਸਿੰਘ ਨਗਰ ਵਿੱਚ ਲੱਗੇ ਪਾਣੀ ਦੇ ਟਿਊਬਵੈੱਲ ਦੇ ਖ਼ਰਾਬ ਹੋਣ ਕਾਰਨ ਕਈ ਮੁਹੱਲਿਆਂ ਦੇ ਲੋਕ ਘੱਟ ਪਾਣੀ ਆਉਣ ਕਾਰਨ ਪ੍ਰੇਸ਼ਾਨ ਹਨ ਤੇ ਉਨ੍ਹਾਂ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਟਿਊਬਵੈੱਲ ਨੂੰ ਜਲਦ ਤੋਂ ਜਲਦ ਚਾਲੂ ਕਰਵਾਇਆ ਜਾਵੇ।

Advertisement

ਸ਼ਹੀਦ ਊਧਮ ਸਿੰਘ ਨਗਰ ਦੀ ਸਾਬਕਾ ਕੌਂਸਲਰ ਸਰਬਜੀਤ ਕੌਰ ਨੇ ਦੱਸਿਆ ਕਿ ਮੁਹੱਲਾ ਵਿਖੇ ਪੀਣ ਵਾਲੇ ਪਾਣੀ ਦਾ ਟਿਊਬਵੈੱਲ ਜਿਸ ਤੋਂ ਮੁਹੱਲਾ ਭਗਤਪੁਰਾ, ਪ੍ਰੀਤ ਨਗਰ, ਰਾਮਪੁਰਾ, ਸ਼ਹੀਦ ਊਧਮ ਸਿੰਘ ਨਗਰ, ਕੋਟਰਾਣੀ ਤੇ ਹੋਰ ਇਲਾਕਿਆਂ ਨੂੰ ਸਪਲਾਈ ਜਾਂਦੀ ਹੈ। ਹੁਣ ਇਸ ਟਿਊਬਵੈੱਲ ਦੇ ਬੰਦ ਹੋਣ ਕਾਰਨ ਅਤਿ ਦੀ ਪੈ ਰਹੀ ਗਰਮੀ ‘ਚ ਪਾਣੀ ਦਾ ਪ੍ਰੈੱਸ਼ਰ ਕਾਫ਼ੀ ਘੱਟ ਆ ਰਿਹਾ ਹੈ ਤੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਇਸ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਪਾਣੀ ਦੀ ਸਪਲਾਈ ਪੂਰੀ ਮਿਲ ਸਕੇ। ਇਸ ਮੌਕੇ ਕਈ ਮੁਹੱਲਾ ਨਿਵਾਸੀ ਸ਼ਾਮਲ ਸਨ।

Advertisement
Tags :
ਸਮੱਸਿਆਪਾਣੀ:ਪ੍ਰੇਸ਼ਾਨਮੁਹੱਲਾਵਾਸੀ