ਚੰਡੀਗੜ੍ਹ-ਸ਼ਿਮਲਾ ਮਾਰਗ ’ਤੇ ਪੱਥਰ ਡਿੱਗਣ ਕਾਰਨ ਫਗਵਾੜਾ ਵਾਸੀ ਹਲਾਕ
10:51 AM Jul 29, 2024 IST
ਸੋਲਨ, 29 ਜੁਲਾਈ
ਚੰਡੀਗੜ੍ਹ-ਸ਼ਿਮਲਾ ਸੜਕ ’ਤੇ ਧਰਮਪੁਰ ਕੋਲ ਵਾਹਨ ’ਤੇ ਵੱਡੇ ਪੱਥਰ ਡਿੱਗਣ ਕਾਰਨ ਫਗਵਾੜਾ ਵਾਸੀ ਦੀ ਮੌਤ ਹੋ ਗਈ ਤੇ ਤਿੰਨ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਇਹ ਸਾਰੇ ਜਣੇ ਅੱਜ ਤੜਕੇ ਬੋਲੈਰੋ ’ਤੇ ਜਲੰਧਰ ਤੋਂ ਅਖਬਾਰ ਦੀ ਸਪਲਾਈ ਦੇਣ ਸ਼ਿਮਲਾ ਜਾ ਰਹੇ ਸਨ ਕਿ ਢਿੱਗਾਂ ਤੇ ਪੱਥਰ ਗੱਡੀ ’ਤੇ ਆਣ ਵੱਜੇ। ਇਸ ਦੌਰਾਨ ਇਕ ਜਣੇ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਜਿਸ ਦੀ ਪਛਾਣ ਫਗਵਾੜਾ ਦੇ ਦੇਵ ਰਾਜ ਵਜੋਂ ਹੋਈ ਹੈ ਜਦਕਿ ਜ਼ਖਮੀਆਂ ਵਿਚ ਕੁਲਦੀਪ ਸਿੰਘ ਗੜ੍ਹਸ਼ੰਕਰ,ਵੰਦਨਾ ਸੌਂਧੀ ਤੇ ਉਸ ਦੇ ਬੱਚੇ ਭਾਵੁਕ ਵਜੋਂ ਹੋਈ ਹੈ।
Advertisement
Advertisement