ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦੋ ਜੱਜਾਂ ਦੀ ਸੇਵਾ ਮੁਕਤੀ ਨਾਲ ਸੁਪਰੀਮ ਕੋਰਟ ਕੌਲਿਜੀਅਮ ’ਚ ਫੇਰਬਦਲ

07:15 PM Jun 29, 2023 IST

ਨਵੀਂ ਦਿੱਲੀ, 28 ਜੂਨ

Advertisement

ਭਾਰਤ ਦੇ ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ ਦੀ ਅਗਵਾਈ ਵਾਲੇ ਪੰਜ ਜੱਜਾਂ ਦੀ ਸ਼ਮੂਲੀਅਤ ਵਾਲੇ ਕੌਲਿਜੀਅਮ ਵਿੱਚ ਦੋ ਨਵੇਂ ਜੱਜਾਂ- ਜਸਟਿਸ ਬੀ.ਆਰ.ਗਵਈ ਤੇ ਜਸਟਿਸ ਸੂਰਿਆ ਕਾਂਤ ਨੂੰ ਸ਼ਾਮਲ ਕੀਤਾ ਗਿਆ ਹੈ। ਸੁਪਰੀਮ ਕੋਰਟ ਵਿੱਚ ਗਰਮੀ ਦੀਆਂ ਛੁੱਟੀਆਂ ਦੌਰਾਨ ਦੋ ਜੱਜ- ਜਸਟਿਸ ਕੇ.ਐੱਮ.ਜੋਜ਼ੇਫ਼ ਤੇ ਜਸਟਿਸ ਅਜੈ ਰਸਤੋਗੀ, ਜੋ ਕੌਲਿਜੀਅਮ ਦਾ ਹਿੱਸਾ ਸਨ, ਕ੍ਰਮਵਾਰ 16 ਤੇ 17 ਜੂਨ ਨੂੰ ਸੇਵਾਮੁਕਤ ਹੋੲੇ ਹਨ। ਇਸ ਫੇਰਬਦਲ ਮਗਰੋਂ ਸੁਪਰੀਮ ਕੋਰਟ ਕੌਲਿਜੀਅਮ ਵਿਚ ਹੁਣ ਸੀਜੇਆਈ ਤੋਂ ਇਲਾਵਾ ਜਸਟਿਸ ਸੰਜੈ ਕਿਸ਼ਨ ਕੌਲ, ਜਸਟਿਸ ਸੰਜੀਵ ਖੰਨਾ, ਜਸਟਿਸ ਬੀ.ਆਰ.ਗਵਈ ਤੇ ਜਸਟਿਸ ਸੂਰਿਆ ਕਾਂਤ ਸ਼ਾਮਲ ਹੋਣਗੇ। ਇਸ ਨਵੇਂ ਕੌਲਿਜੀਅਮ ਵਿੱਚ ਤਿੰਨ ਮੈਂਬਰ- ਜਸਟਿਸ ਖੰਨਾ, ਜਸਟਿਸ ਗਵਈ ਤੇ ਜਸਟਿਸ ਕਾਂਤ- ਅਜਿਹੇ ਹਨ, ਜਿਨ੍ਹਾਂ ਆਉਣ ਵਾਲੇ ਸਮੇਂ ‘ਚ ਭਾਰਤ ਦਾ ਚੀਫ ਜਸਟਿਸ ਬਣਨਾ ਹੈ। ਕੌਲਿਜੀਅਮ ਨੂੰ ਸੁਪਰੀਮ ਕੋਰਟ ਵਿੱਚ ਜੱਜਾਂ ਦੀਆਂ ਖਾਲੀ ਪਈਆਂ ਆਸਾਮੀਆਂ ਪੁਰ ਕਰਨ ਦੇ ਕੰਮ ਨਾਲ ਵੀ ਸਿੱਝਣਾ ਹੋਵੇਗਾ। ਸਰਵਉੱਚ ਅਦਾਲਤ ਵਿਚ ਜੱਜਾਂ ਦੀ ਮਨਜ਼ੂਰਸ਼ੁਦਾ ਨਫਰੀ 34 ਹੈ, ਜੋ ਵੀਰਵਾਰ ਨੂੰ ਜਸਟਿਸ ਵੀ.ਰਾਮਾਸੁਬਰਾਮਨੀਅਨ ਦੀ ਸੇਵਾਮੁਕਤੀ ਨਾਲ ਘੱਟ ਕੇ 31 ਰਹਿ ਜਾਵੇਗੀ। ਜਸਟਿਸ ਕ੍ਰਿਸ਼ਨਾ ਮੁਰਾਰੀ ਅਗਲੇ ਮਹੀਨੇ 8 ਜੁਲਾਈ ਨੂੰ ਸੇਵਾਮੁਕਤ ਹੋ ਰਹੇ ਹਨ, ਲਿਹਾਜ਼ਾ ਅਗਲੇ ਹਫ਼ਤੇ ਗਰਮੀ ਦੀਆਂ ਛੁੱਟੀਆਂ ਮਗਰੋਂ ਸਰਵਉੱਚ ਅਦਾਲਤ ਦੇ ਖੁੱਲ੍ਹਣ ‘ਤੇ ਇਹ ਨਫ਼ਰੀ ਹੋਰ ਘਟ ਕੇ 30 ਨੂੰ ਪੁੱਜ ਜਾਵੇਗੀ। ਸੁਪਰੀਮ ਕੋਰਟ 3 ਜੁਲਾਈ ਨੂੰ ਖੁੱਲ੍ਹਣੀ ਹੈ। ਹਾਈ ਕੋਰਟ ਵਿੱਚ ਜੱਜਾਂ ਦੀ ਨਿਯੁਕਤੀ ਲਈ ਨਾਵਾਂ ਦੀ ਸਿਫਾਰਸ਼ ਕਰਨ ਵਾਲੇ ਤਿੰਨ ਮੈਂਬਰੀ ਕੌਲਿਜੀਅਮ ਵਿੱਚ ਵੀ ਫੇਰਬਦਲ ਕੀਤਾ ਗਿਆ ਹੈ। -ਪੀਟੀਆਈ

Advertisement
Advertisement
Tags :
ਸੁਪਰੀਮਸੇਵਾਕੋਰਟਕੌਲਿਜੀਅਮਜੱਜਾਂਫੇਰਬਦਲਮੁਕਤੀ
Advertisement