For the best experience, open
https://m.punjabitribuneonline.com
on your mobile browser.
Advertisement

ਪੁਲੀਸ ਪ੍ਰਸ਼ਾਸਨ ’ਚ ਫੇਰਬਦਲ: ਪੰਜਾਬ ਸਰਕਾਰ ਨੇ 14 ਐੱਸਐੱਸਪੀਜ਼ ਬਦਲੇ

08:07 AM Aug 03, 2024 IST
ਪੁਲੀਸ ਪ੍ਰਸ਼ਾਸਨ ’ਚ ਫੇਰਬਦਲ  ਪੰਜਾਬ ਸਰਕਾਰ ਨੇ 14 ਐੱਸਐੱਸਪੀਜ਼ ਬਦਲੇ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਅਗਸਤ
ਪੰਜਾਬ ਸਰਕਾਰ ਨੇ ਪੁਲੀਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕਰਦਿਆਂ 28 ਉੱਚ ਪੁਲੀਸ ਅਫ਼ਸਰਾਂ ਨੂੰ ਤਬਦੀਲ ਕੀਤਾ ਹੈ ਜਿਨ੍ਹਾਂ ਵਿੱਚ ਦੋ ਦਰਜਨ ਆਈਪੀਐੱਸ ਅਧਿਕਾਰੀ ਸ਼ਾਮਲ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਹਰੀ ਝੰਡੀ ਮਗਰੋਂ ਗ੍ਰਹਿ ਵਿਭਾਗ ਨੇ ਅੱਜ 14 ਜ਼ਿਲ੍ਹਿਆਂ ਦੇ ਪੁਲੀਸ ਕਪਤਾਨਾਂ ਨੂੰ ਬਦਲ ਦਿੱਤਾ ਹੈ ਅਤੇ ਇਨ੍ਹਾਂ ਵਿੱਚੋਂ ਚਾਰ ਜ਼ਿਲ੍ਹਿਆਂ ’ਚ ਪੀਪੀਐੱਸ ਅਧਿਕਾਰੀਆਂ ਨੂੰ ਐੱਸਐੱਸਪੀਜ਼ ਵਜੋਂ ਤਾਇਨਾਤ ਕੀਤਾ ਹੈ।
ਨਵੇਂ ਹੁਕਮਾਂ ਅਨੁਸਾਰ ਅਮਨੀਤ ਕੋਂਡਲ ਨੂੰ ਬਠਿੰਡਾ, ਨਾਨਕ ਸਿੰਘ ਨੂੰ ਪਟਿਆਲਾ, ਚਰਨਜੀਤ ਸਿੰਘ ਨੂੰ ਅੰਮ੍ਰਿਤਸਰ ਦਿਹਾਤੀ, ਭਾਗੀਰਥ ਸਿੰਘ ਮੀਨਾ ਨੂੰ ਮਾਨਸਾ, ਦੀਪਕ ਪਰੀਕ ਨੂੰ ਮੁਹਾਲੀ, ਅੰਕੁਰ ਗੁਪਤਾ ਨੂੰ ਮੋਗਾ, ਸੁਹੇਲ ਕਾਸਿਮ ਨੂੰ ਬਟਾਲਾ, ਪ੍ਰਗਿਆ ਜੈਨ ਨੂੰ ਫਰੀਦਕੋਟ, ਤੁਸ਼ਾਰ ਗੁਪਤਾ ਨੂੰ ਮੁਕਤਸਰ ਅਤੇ ਗੌਰਵ ਤੂਰਾ ਨੂੰ ਤਰਨ ਤਾਰਨ ਦੇ ਐੱਸਐੱਸਪੀਜ਼ ਵਜੋਂ ਤਾਇਨਾਤ ਕੀਤਾ ਗਿਆ ਹੈ।
ਇੰਜ ਹੀ ਗਗਨ ਅਜੀਤ ਸਿੰਘ ਨੂੰ ਮਾਲੇਰਕੋਟਲਾ, ਦਲਜਿੰਦਰ ਸਿੰਘ ਢਿਲੋਂ ਨੂੰ ਪਠਾਨਕੋਟ, ਹਰਕਮਲਪ੍ਰੀਤ ਸਿੰਘ ਖੱਖ ਨੂੰ ਜਲੰਧਰ ਦਿਹਾਤੀ ਅਤੇ ਵਰਿੰਦਰ ਸਿੰਘ ਬਰਾੜ ਨੂੰ ਫ਼ਾਜ਼ਿਲਕਾ ਦਾ ਐੱਸਐੱਸਪੀ ਲਾਇਆ ਗਿਆ ਹੈ।
ਇਸ ਤੋਂ ਇਲਾਵਾ ਨਵੀਨ ਸਿੰਗਲਾ ਨੂੰ ਜਲੰਧਰ ਰੇਂਜ ਦੇ ਡੀਆਈਜੀ, ਸਤਿੰਦਰ ਸਿੰਘ ਨੂੰ ਬਾਰਡਰ ਰੇਂਜ ਦੇ ਡੀਆਈਜੀ ਦਾ ਕੰਮ ਕਾਰ ਦੇਖਣ ਲਈ, ਹਰਜੀਤ ਸਿੰਘ ਨੂੰ ਵਿਜੀਲੈਂਸ ਬਿਊਰੋ ਪੰਜਾਬ ਦਾ ਡੀਆਈਜੀ ਤਾਇਨਾਤ ਕੀਤਾ ਹੈ। ਇਸੇ ਤਰ੍ਹਾਂ ਹੀ ਅਸ਼ਵਨੀ ਕਪੂਰ ਫ਼ਰੀਦਕੋਟ ਰੇਂਜ ਦੇ ਡੀਆਈਜੀ ਦਾ ਕੰਮ ਕਾਰ ਦੇਖਣਗੇ ਅਤੇ ਗੁਰਮੀਤ ਸਿੰਘ ਚੌਹਾਨ ਨੂੰ ਏਜੀਟੀਐੱਫ ਦਾ ਏਆਈਜੀ ਲਾਇਆ ਹੈ। ਸੰਦੀਪ ਕੁਮਾਰ ਗਰਗ ਨੂੰ ਏਆਈਜੀ ਇਟੈਲੀਜੈਂਸ ਅਤੇ ਵਰੁਣ ਸ਼ਰਮਾ ਨੂੰ ਐੱਸਐੱਸਐੱਫ ਦਾ ਐੱਸਐੱਸਪੀ ਲਾਇਆ ਗਿਆ ਹੈ।
ਜਿਸ ਨਿਯੁਕਤੀ ’ਤੇ ਸਭ ਦੀਆਂ ਨਜ਼ਰਾਂ ਸਨ, ਉਹ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਦੀ ਸੀ। ਉਨ੍ਹਾਂ ਨੂੰ ਆਈਜੀ (ਪ੍ਰੋਵਿਜ਼ਨਿੰਗ) ਲਗਾਇਆ ਗਿਆ ਹੈ ਅਤੇ ਇਸ ਤੋਂ ਪਹਿਲਾਂ ਉਹ ਬਿਨਾਂ ਪੋਸਟਿੰਗ ਤੋਂ ਸਨ। ਗੁਰਪ੍ਰੀਤ ਭੁੱਲਰ ਅਜਿਹੇ ਅਧਿਕਾਰੀ ਹਨ ਜਿਨ੍ਹਾਂ ਦੀ ਹਰ ਸਰਕਾਰ ਵਿੱਚ ਤੂਤੀ ਬੋਲਦੀ ਰਹੀ ਹੈ ਅਤੇ ਹੁਣ ਪ੍ਰਸ਼ਾਸਨਿਕ ਹਲਕਿਆਂ ਵਿੱਚ ਉਨ੍ਹਾਂ ਦੀ ਨਵੀਂ ਨਿਯੁਕਤੀ ’ਤੇ ਨਜ਼ਰਾਂ ਲੱਗੀਆਂ ਹੋਈਆਂ ਸਨ।

Advertisement
Advertisement
Author Image

joginder kumar

View all posts

Advertisement