ਮਾਛੀਵਾੜਾ ਬਲਾਕ ਦੇ ਪਿੰਡਾਂ ਦੀ ਰਾਖਵਾਂਕਰਨ ਸੂਚੀ ਜਾਰੀ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 26 ਸਤੰਬਰ
ਪੰਚਾਇਤ ਚੋਣਾਂ ਸਬੰਧੀ ਡੀਸੀ ਵੱਲੋਂ ਮਾਛੀਵਾੜਾ ਬਲਾਕ ਦੇ ਪਿੰਡਾਂ ਦੀ ਰਾਖਵਾਂਕਰਨ ਸੂਚੀ ਜਾਰੀ ਕਰ ਦਿੱਤੀ ਹੈ ਜਿਨ੍ਹਾਂ ’ਚੋਂ 33 ਐੱਸ.ਸੀ. ਵਰਗ ਅਤੇ 83 ਜਨਰਲ ਵਰਗ ਲਈ ਰਾਖਵੇਂ ਰੱਖੇ ਗਏ ਹਨ। ਜਾਰੀ ਸੂਚੀ ਅਨੁਸਾਰ ਬੌਂਦਲੀ, ਚੱਕੀ, ਚਕਲੀ ਆਦਲ, ਚੱਕ ਲੋਹਟ, ਗੜ੍ਹੀ ਤਰਖਾਣਾ, ਹੇਡੋਂ ਬੇਟ, ਜੋਧਵਾਲ, ਕੁਟਾਲਾ ਬੇਟ, ਮੁਗਲੇਵਾਲ, ਨੂਰਪੁਰ, ਪੰਜਗਰਾਈਆਂ, ਪੂਨੀਆਂ, ਰਹੀਮਾਬਾਦ ਖੁਰਦ, ਸਹਿਜੋ ਮਾਜਰਾ, ਸ਼ੇਰਪੁਰ ਬੇਟ, ਸੁੱਖੇਵਾਲ ਤੇ ਊਰਨਾ ਐੱਸ.ਸੀ. ਵਰਗ ਲਈ ਰਾਖਵੇਂ ਰੱਖੇ ਗਏ ਹਨ। ਇਸ ਤੋਂ ਇਲਾਵਾ ਬੋਹਾਪੁਰ, ਢੰਡੇ, ਗਹਿਲੇਵਾਲ, ਹਸਨਪੁਰ ਬਿੱਲੋ, ਜਾਤੀਵਾਲ, ਝੜੌਦੀ, ਮਿਲਕੋਵਾਲ, ਮੁਸ਼ਕਾਬਾਦ, ਨੀਲੋਂ ਕਲਾਂ, ਪਵਾਤ, ਰਾਜਗੜ੍ਹ, ਰੋਹਲੇ, ਸਲਾਣਾ, ਤੱਖਰਾਂ-ਖੋਖਰਾਂ, ਟੋਡਰਪੁਰ ਤੇ ਉਧੋਵਾਲ ਖੁਰਦ ਐੱਸ.ਸੀ. ਵਰਗ ਔਰਤਾਂ ਲਈ ਰਾਖਵਾਂ ਹੈ। ਇਸੇ ਤਰ੍ਹਾਂ ਹੀ ਅਢਿਆਣਾ ਅਕਾਲਗੜ੍ਹ, ਬੈਰਸਾਲ ਕਲਾਂ, ਭੋਰਲਾ ਬੇਟ, ਧੁੱਲੇਵਾਲ, ਫਤਹਿਗੜ੍ਹ ਬੇਟ, ਗੜ੍ਹੀ ਸੈਣੀਆਂ, ਗੌਂਸਗੜ੍ਹ, ਹੰਬੋਵਾਲ ਬੇਟ, ਇਰਾਕ, ਜਲਾਹ ਮਾਜਰਾ, ਖਾਨਪੁਰ, ਮੰਡ, ਕੁਟਾਲਾ ਢਾਹਾ, ਲੱਖੋਵਾਲ ਕਲਾਂ, ਲੱਖੋਵਾਲ ਖੁਰਦ, ਲੁਬਾਣਗੜ੍ਹ, ਮਾਛੀਵਾੜਾ ਖਾਮ, ਮਹੱਦੀਪੁਰ, ਮੱਲ ਮਾਜਰਾ, ਮੰਡ ਗੌਂਸਗੜ੍ਹ, ਮੰਡ ਜੋਧਵਾਲ, ਮੰਡ ਸ਼ੇਰੀਆਂ, ਮਿੱਠੇਵਾਲ, ਮੁਬਾਰਕਪੁਰ, ਨੂਰਪੁਰ ਮੰਡ, ਰਹੀਮਾਬਾਦ ਕਲਾਂ, ਰਾਏਪੁਰ ਬੇਟ, ਰਾਣਵਾਂ, ਰਤੀਪੁਰ, ਰੋਡ ਮਾਜਰੀ, ਰੂੜੇਵਾਲ, ਸਹਿਬਾਜ਼ਪੁਰ, ਸ਼ੇਰਗੜ੍ਹ ਮੰਡ, ਸ਼ੇਰੀਆਂ, ਸਿਹਾਲਾ, ਟਾਂਡਾ ਕਾਲੀਆ, ਟਾਂਡਾ ਕੁਸ਼ਲ ਸਿੰਘ, ਟੰਡੀ, ਉਧੋਵਾਲ ਕਲਾਂ ਤੇ ਜੁਲਫ਼ਗੜ੍ਹ ਜਨਰਲ ਔਰਤਾਂ ਲਈ ਰਾਖਵੇਂ ਰੱਖੇ ਗਏ ਹਨ। ਇਸ ਤੋਂ ਇਲਾਵਾ ਪਿੰਡ ਬਾਲਿਓਂ, ਬਰਮਾ, ਬਹਿਲੋਲਪੁਰ, ਭਰਥਲਾ, ਭੱਟੀਆਂ, ਬੁੱਲੇਵਾਲ, ਬੁਰਜ ਕੱਚਾ, ਬੁਰਜ ਪਵਾਤ, ਚੱਕ ਸ਼ੰਭੂ, ਚਕਲੀ ਮੰਗਾ, ਛੌੜੀਆਂ, ਚੂਹੜਪੁਰ, ਧਨੂੰਰ, ਗੜ੍ਹੀ ਬੇਟ, ਗੁਰੂਗੜ੍ਹ, ਹਰਿਓਂ ਕਲਾਂ, ਹਰਿਓਂ ਖੁਰਦ, ਹੇਡੋਂ ਢਾਹਾ, ਹੇੜੀਆਂ, ਹਿਯਾਤਪੁਰ, ਈਸਾਪੁਰ, ਜੱਸੋਵਾਲ, ਕਕਰਾਲਾ ਕਲਾਂ, ਕਕਰਾਲਾ ਖੁਰਦ, ਕਮਾਲਪੁਰ, ਕਾਉਂਕੇ, ਖੇੜਾ, ਖੀਰਨੀਆਂ, ਕੋਟਲਾ ਸਮਸ਼ਪੁਰ, ਲੁਹਾਰੀਆਂ, ਮੰਡ ਝੜੌਦੀ, ਮਾਣੇਵਾਲ, ਰਾਜੇਵਾਲ-ਰਾਜਪੂਤਾਂ, ਰਾਮਗੜ੍ਹ ਬੇਟ, ਸੈਂਸੋਵਾਲ ਕਲਾਂ, ਸੈਂਸੋਵਾਲ ਖੁਰਦ, ਸ਼ਰਬਤਗੜ੍ਹ, ਸ਼ਤਾਬਗੜ੍ਹ, ਸਮਸ਼ਪੁਰ ਬੇਟ, ਸ਼ੇਰਪੁਰ ਬਸਤੀ, ਸਿਕੰਦਰਪੁਰ ਅਤੇ ਟੱਪਰੀਆਂ ਜਨਰਲ ਵਰਗ ਲਈ ਰੱਖੇ ਗਏ ਹਨ।
ਬਲਾਕ ਦੋਰਾਹਾ ਦੇ 62 ਪਿੰਡਾਂ ਦੀ ਸੂਚੀ ਜਾਰੀ
ਦੋਰਾਹਾ:
ਪੰਚਾਇਤੀ ਚੋਣਾਂ ਤੋਂ ਪਹਿਲਾਂ ਸਰਪੰਚਾਂ ਲਈ ਰਾਖਵੇਂਕਰਨ ਸਬੰਧੀ ਕੰਮ ਮੁਕੰਮਲ ਹੋਣ ਉਪਰੰਤ ਬਲਾਕ ਦੋਰਾਹਾ ਦੀ ਲਿਸਟ ਜਾਰੀ ਕੀਤੀ ਗਈ। ਲਿਸਟ ਅਨੁਸਾਰ 12 ਪਿੰਡ ਅਫ਼ਜੁੱਲਾਪੁਰ, ਅਲੂਣਾ ਪੱਲਾ, ਵਾੜੇਵਾਲ, ਭਰਥਲਾ ਰੰਧਾਵਾ, ਬਿਲਾਸਪੁਰ, ਚਣਕੋਈਆਂ ਕਲਾਂ, ਦੁੱਗਰੀ, ਗੁਰਥਲੀ, ਜੈਪੁਰਾ, ਜਰਗੜੀ, ਮੁੱਲ੍ਹਾਂਪੁਰ, ਰਾੜਾ-ਐੱਸਸੀ (ਮਰਦ), 12 ਪਿੰਡ ਬੇਗੋਵਾਲ, ਭੱਠਲ, ਚੀਮਾ, ਦੋਬੁਰਜੀ, ਦਾਓਮਾਜਰਾ, ਦੀਪ ਨਗਰ, ਦੀਵਾ ਖੋਸਾ, ਫਿਰੋਜ਼ਪੁਰ, ਜੱਲ੍ਹਾ, ਕੋਟਲਾ ਅਫ਼ਗਾਨਾ, ਲਾਪਰਾਂ, ਮਲਕਪੁਰ- ਐੱਸਸੀ (ਮਹਿਲਾ), 19 ਪਿੰਡ ਅਜਨੌਦ, ਅਲੂਣਾ ਮਿਆਨਾ, ਅਲੂਣਾ ਤੋਲਾ, ਅੜੈਚਾਂ, ਬਿਸ਼ਨਪੁਰਾ, ਧਮੋਟ ਕਲਾਂ, ਧਮੋਟ ਖੁਰਦ, ਘੁਡਾਣੀ ਖੁਰਦ, ਘੁਰਾਲਾ, ਗੋਬਿੰਦਪੁਰਾ, ਗੁਰਦਿੱਤਪੁਰਾ, ਜਹਾਂਗੀਰ, ਕਰਮਸਰ ਰਾੜਾ ਸਾਹਿਬ, ਕਰੌਦੀਆਂ, ਮਾਂਹਪੁਰ, ਮਾਜਰੀ, ਮੱਲ੍ਹੀਪੁਰ, ਰੌਲ, ਸੁਲਾਤਨਪੁਰ- (ਮਹਿਲਾ ਜਰਨਲ) ਤੋਂ ਇਲਾਵਾ 19 ਪਿੰਡ ਬਰਮਾਲੀਪੁਰ, ਭਵਾਨੀ, ਚਣਕੋਈਆਂ ਖੁਰਦ, ਦੀਵਾ ਮੰਡੇਰ, ਘਲੋਟੀ, ਗਿੱਦੜੀ, ਜਰਗ, ਕੱਦੋਂ, ਕਟਾਹਰੀ, ਕਟਾਣਾ, ਲੰਢਾ, ਮਕਸੂਦੜਾ, ਰਾਜਗੜ੍ਹ, ਰਾਮਗੜ੍ਹ, ਰਾਣੋਂ, ਰੌਣੀ, ਸ਼ਾਹਪੁਰ- ਜਨਰਲ (ਮਰਦ) ਐਲਾਨੇ ਗਏ ਹਨ। -ਪੱਤਰ ਪ੍ਰੇਰਕ
ਬਲਾਕ ਖੰਨਾ ਦੇ ਪਿੰਡਾਂ ਦੀ ਲਿਸਟ ਜਾਰੀ
ਖੰਨਾ (ਜੋਗਿੰਦਰ ਸਿੰਘ ਓਬਰਾਏ):
ਬਲਾਕ ਖੰਨਾ ਦੀ ਲਿਸਟ ਜਾਰੀ ਕੀਤੀ ਗਈ। ਇਸ ਬਲਾਕ ਵਿੱਚ ਵੱਡਾ ਸ਼ਹਿਰ ਖੰਨਾ ਦੇ ਨਾਲ 67 ਪਿੰਡ ਲੱਗਦੇ ਹਨ। ਜਾਰੀ ਲਿਸਟ ਅਨੁਸਾਰ 15 ਪਿੰਡ ਅਲੀਪੁਰ, ਬਾਹੋਮਾਜਰਾ, ਬੀਬੀਪੁਰ, ਚਕੋਹੀ, ਗਲਵੱਡੀ, ਘੁੰਗਰਾਲੀ ਰਾਜਪੂਤਾਂ, ਈਸ਼ਨਪੁਰ, ਕੋਟਲਾ ਢੱਕ, ਲਲਹੇੜੀ, ਮਹੌਣ, ਮਹਿੰਦੀਪੁਰ, ਪੰਜਰੁੱਖਾ, ਰਾਏਪੁਰ ਰਾਜਪੂਤਾਂ, ਰਾਮਗੜ੍ਹ, ਰੋਹਣੋਂ ਕਲਾਂ- ਐੱਸਸੀ(ਮਰਦ), 15 ਪਿੰਡ ਬਾਜ਼ੀਗਰ ਬਸਤੀ ਭਾਂਦਲਾ, ਬਘੌਰ, ਫੈਜਗੜ੍ਹ, ਫਤਹਿਪੁਰ, ਇਕੋਲਾਹੀ, ਇਸਮੈਲਪੁਰ, ਜਟਾਣਾ, ਕੋਟ ਪਨੈਚ, ਕੋਟ ਸੇਖੋਂ, ਮਾਜਰੀ, ਮੰਡਿਆਲਾ ਕਲਾਂ, ਰੋਹਣੋਂ ਖੁਰਦ, ਟੌਸਾਂ-ਐੱਸਸੀ (ਮਹਿਲਾ), 18 ਪਿੰਡ ਅਸਗਰੀਪੁਰ, ਭਾਂਦਲਾ ਨੀਚਾਂ, ਬੀਜਾ, ਬੀਜਾਪੁਰ ਕੋਠੇ, ਬੂਥਗੜ੍ਹ, ਦਹੇੜੂ, ਹਰਿਓ ਕਲਾਂ, ਜਲਾਜਣ, ਜਸਪਾਲੋਂ, ਕੌੜੀ, ਖੁਰਦ, ਕਿਸ਼ਨਗੜ੍ਹ, ਮਾਜਰਾ ਰਹੌਣ, ਮਲਕਪੁਰ, ਮਾਣਕਮਾਜਰਾ, ਮੋਹਣਪੁਰ, ਨਰੈਣਗੜ੍ਹ, ਤੁਰਮਰੀ- (ਮਹਿਲਾ ਜਰਨਲ) ਤੋਂ ਇਲਾਵਾ 19 ਪਿੰਡ ਅਲੌੜ, ਭਾਂਦਲਾ ਉੱਚਾ, ਭੁਮੱਦੀ, ਚੱਕ ਸਰਾਏ, ਗੱਗੜ ਮਾਜਰਾ, ਗਾਜ਼ੀਪੁਰ, ਗੰਢੂਆਂ, ਗੋਹ, ਹੋਲ, ਇਕੋਲਾਹਾ, ਈਸੜੂ, ਕੰਮਾਂ, ਖੱਟੜਾ, ਲਿਬੜਾ, ਨਸਰਾਲੀ, ਰਾਜੇਵਾਲ, ਰਸੂਲੜਾ, ਰਤਨਹੇੜੀ ਤੇ ਸਾਹਿਬਪੁਰਾ - ਜਨਰਲ (ਮਰਦ) ਐਲਾਨੇ ਗਏ ਹਨ।