For the best experience, open
https://m.punjabitribuneonline.com
on your mobile browser.
Advertisement

ਜ਼ਿਲ੍ਹਾ ਮਾਲੇਰਕੋਟਲਾ ਦੀਆਂ 176 ਗਰਾਮ ਪੰਚਾਇਤਾਂ ਦੀ ਰਾਖਵਾਂਕਰਨ ਸੂਚੀ ਜਾਰੀ

07:33 AM Sep 27, 2024 IST
ਜ਼ਿਲ੍ਹਾ ਮਾਲੇਰਕੋਟਲਾ ਦੀਆਂ 176 ਗਰਾਮ ਪੰਚਾਇਤਾਂ ਦੀ ਰਾਖਵਾਂਕਰਨ ਸੂਚੀ ਜਾਰੀ
Advertisement

ਪੱਤਰ ਪ੍ਰੇਰਕ
ਅਮਰਗੜ੍ਹ-ਮਾਲੇਰਕੋਟਲਾ, 26 ਸਤੰਬਰ
ਜ਼ਿਲ੍ਹਾ ਮਾਲੇਰਕੋਟਲਾ ਅਧੀਨ ਪੈਂਦੇ ਤਿੰਨ ਬਲਾਕਾਂ, ਮਲੇਰਕੋਟਲਾ, ਅਮਰਗੜ੍ਹ ਅਤੇ ਅਹਿਮਦਗੜ੍ਹ ਅਧੀਨ ਕੁੱਲ 176 ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਸਬੰਧੀ ਰਾਖਵੇਂਕਰਨ ਦਾ ਸ਼ਡਿਊਲ ਅੱਜ ਜਾਰੀ ਕਰ ਦਿੱਤਾ ਗਿਆ ਹੈ। ਬਲਾਕ ਮਾਲੇਰਕੋਟਲਾ (ਹੈੱਡਕੁਆਰਟਰ) ਅਧੀਨ 69 ਗਰਾਮ ਪੰਚਾਇਤਾਂ ਵਿੱਚ ਸਰਪੰਚਾਂ ਦੇ ਰਾਖਵੇਂਕਰਨ ਦੀ ਜਾਰੀ ਕੀਤੀ ਸੂਚੀ ਮੁਤਾਬਕ ਐੱਸਸੀ ਵਰਗ ਲਈ ਰਾਖਵੇਂ ਪਿੰਡਾਂ ਵਿਚ ਅਮਾਮਗੜ੍ਹ, ਬੀੜ ਅਮਾਮਗੜ੍ਹ, ਬਾਦਸਾਹਪੁਰ, ਦੁੱਲਮਾਂ ਕਲਾਂ, ਹੈਦਰਨਗਰ, ਝੁਨੇਰ, ਕਸਬਾ ਭਰਾਲ, ਖੁਰਦ ਤੇ ਰੁੜਕਾ ਪਿੰਡ ਸ਼ਾਮਲ ਹਨ।
ਐੱਸਸੀ ਔਰਤਾਂ ਦੇ ਸਰਪੰਚੀ ਅਹੁਦਿਆਂ ਲਈ ਰਾਖਵੇਂ ਪਿੰਡਾਂ ਵਿੱਚ ਅਹਿਮਦਾਬਾਦ, ਬਹਾਦਰਗੜ੍ਹ, ਭੂਦਨ, ਦਸੌਂਧਾ ਸਿੰਘ ਵਾਲਾ, ਢੱਡੇਵਾੜੀ, ਮਦੇਵੀ, ਮੁਬਾਰਕਪੁਰ ਚੂੰਘਾਂ, ਸੰਦੌੜ ਤੇ ਸਰਵਰਪੁਰ ਸ਼ਾਮਲ ਹਨ। ਔਰਤਾਂ ਲਈ ਰਾਖਵੇਂ ਸਰਪੰਚਾਂ ਵਾਲੇ ਪਿੰਡਾਂ ਵਿੱਚ ਬਾਪਲਾ, ਬੁੱਕਣਵਾਲ, ਬਿੰਝੋਕੀ ਖੁਰਦ, ਅਹਿਮਦਪੁਰ,ਅਖਤਿਆਰਪੁਰਾ, ਬੀੜ ਅਹਿਮਦਾਬਾਦ, ਦਲੇਲਗੜ੍ਹ, ਫਿਰੋਜ਼ਪੁਰ ਕੁਠਾਲਾ, ਫੌਜੇਵਾਲ, ਹਕੀਮਪੁਰਾ, ਹੁਸੈਨਪੁਰਾ, ਜਲਵਾਣਾ, ਜਾਤੀਵਾਲ, ਜਾਤੀਵਾਲ ਅਰਾਈਆਂ, ਜਾਫਰਾਬਾਦ ਬਰਕਤਪੁਰਾ, ਕਲਿਆਣ, ਕਾਸਮਪੁਰ, ਕੇਲੋਂ, ਮਾਣਕੀ, ਮਹਿਬੂਬਪੁਰਾ, ਨੱਥੋਹੇੜੀ, ਸ਼ੇਖੂਪੁਰ ਕਲਾਂ, ਸ਼ੇਖੂਪੁਰ ਖੁਰਦ, ਸਾਦਤਪੁਰ ਤੇ ਤੱਖਰ ਕਲਾਂ ਸ਼ਾਮਲ ਹਨ। ਇਸੇ ਤਰ੍ਹਾਂ ਸਰਪੰਚੀ ਲਈ ਜਨਰਲ ਰੱਖੇ ਗਏ ਪਿੰਡਾਂ ਵਿੱਚ ਆਦਮਪਾਲ, ਅਹਨਖੇੜੀ, ਬਿਸ਼ਨਗੜ੍ਹ, ਬੁਰਜ, ਬਿੰਝੋਕੀ ਕਲਾਂ, ਭੈਣੀ ਕੰਬੋਆਂ, ਅਬਦੁੱਲਾਪੁਰ, ਦਰਿਆਪੁਰ, ਧਨੋ, ਫਰੀਦਪੁਰ ਕਲਾਂ, ਹਥੋਆ, ਹਥਨ, ਇਲਤਫਾਤਪੁਰਾ, ਇਬਰਾਹੀਮਪੁਰਾ, ਮਹੋਲੀ ਕਲਾਂ, ਮਹੋਲੀ ਖੁਰਦ, ਮਾਣਕਹੇੜੀ, ਮਾਨਮਾਜਰਾ, ਮਿੱਠੇਵਾਲ, ਨੌਧਰਾਣੀ, ਫਰਵਾਲੀ, ਰਾਣਵਾਂ, ਸ਼ੇਰਗੜ੍ਹ ਚੀਮਾ, ਸ਼ੇਰਵਾਨੀਕੋਟ, ਸਿਕੰਦਰਪੁਰਾ ਅਤੇ ਸੁਲਤਾਨਪੁਰ ਸ਼ਾਮਲ ਹਨ।
ਬਲਾਕ ਅਮਰਗੜ੍ਹ ਦੀਆਂ ਕੁੱਲ 60 ਗਰਾਮ ਪੰਚਾਇਤਾਂ ਵਿੱਚ ਸਰਪੰਚਾਂ ਦੇ ਰਾਖਵੇਂਕਰਨ ਦੀ ਜਾਰੀ ਸੂਚੀ ਮੁਤਾਬਕ ਐੱਸਸੀ ਵਰਗ ਲਈ ਰਾਖਵੇਂ ਸਰਪੰਚਾਂ ਵਾਲੀਆਂ ਪੰਚਾਇਤਾਂ ਵਿੱਚ ਪਿੰਡ ਬਡਲਾ, ਭੈਣੀ ਕਲਾਂ, ਦੌਲਤਪੁਰ, ਹੁਸੈਨਪੁਰਾ, ਕਿਸਨਗੜ੍ਹ ਸੰਗਾਲੀ, ਲਾਂਗੜੀਆਂ, ਮਾਣਕਮਾਜਰਾ, ਮੂਲਾਬੱਧਾ, ਨਿਆਮਤਪੁਰ, ਸੇਹਕੇ ਸ਼ਾਮਲ ਹਨ। ਐੱਸਸੀ ਔਰਤਾਂ ਲਈ ਪਿੰਡ ਭੱਟੀਆਂ ਖੁਰਦ, ਭੁਲਰਾਂ, ਚੰਦੂਰਾਈਆਂ, ਗੀਗਾਮਾਜਰਾ, ਝੂੰਦਾਂ, ਖੇੜੀ ਸੋਢੀਆਂ, ਮੁਹੰਮਦ ਗੜ੍ਹ, ਮੋਹਾਲਾ, ਰਾਮਪੁਰ ਛੰਨਾਂ ਤੇ ਰੁਸਤਮਗੜ੍ਹ ਰੱਖੇ ਗਏ ਹਨ। ਔਰਤਾਂ ਲਈ ਰਾਖਵੇਂ ਸਰਪੰਚ ਅਹੁੱਦਿਆਂ ਵਾਲੀਆਂ ਪੰਚਾਇਤਾਂ ਵਿੱਚ ਪਿੰਡ ਭੜੀ ਮਾਨਸਾ, ਭੱਟੀਆਂ ਕਲਾਂ, ਬੂਲਾਪੁਰ, ਚਪੜੌਦਾ, ਦੌਲੋਵਾਲ, ਦਿਆਲਪੁਰ ਛੰਨਾਂ, ਫੈਜ਼ਗੜ੍ਹ, ਗੁਆਰਾ, ਹਿੰਮਤਾਣਾ, ਜੱਬੋਮਾਜਰਾ, ਜਲਾਲਗੜ੍ਹ, ਜੱਟੂਆਂ, ਲਾਡੇਵਾਲ, ਮੁਹੰਮਦ ਨਗਰ, ਮੁਹੰਮਦਪੁਰਾ, ਮੁਹਾਲੀ, ਰਾਮਪੁਰ ਭਿੰਡਰਾਂ, ਰਾਏਪੁਰ, ਰਟੋਲਾਂ ਅਤੇ ਸਲੇਮਪੁਰ ਸ਼ਾਮਲ ਹਨ। ਇਸ ਤੋਂ ਬਿਨਾਂ ਜਨਰਲ ਰੱਖੇ ਗਏ ਸਰਪੰਚਾਂ ਵਾਲੀਆਂ ਪੰਚਾਇਤਾਂ ਵਿੱਚ ਪਿੰਡ ਅਲੀਪੁਰ, ਬਾਗੜੀਆਂ, ਬਨਭੌਰਾ, ਬਾਠਾਂ, ਭੁਮਸੀ, ਬੁਰਜ ਬਘੇਲ ਸਿੰਘ ਵਾਲਾ, ਛਤਰੀਵਾਲਾ, ਚੌਂਦਾ, ਧੀਰੋਮਾਜਰਾ, ਜਾਗੋਵਾਲ, ਝੱਲ, ਮਾਹੋਰਾਣਾ, ਮੰਨਵੀਂ, ਨੰਗਲ, ਨਾਰੀਕੇ, ਰੁੜਕੀ ਖੁਰਦ, ਸਲਾਰ, ਸਕੋਹਪੁਰ ਸੰਗਰਾਮ ਸੰਗਾਲਾ, ਤੋਲੇਵਾਲ ਤੇ ਉਪਲਹੇੜੀ ਪਿੰਡ ਸ਼ਾਮਲ ਕੀਤੇ ਗਏ ਹਨ।

Advertisement

ਬਲਾਕ ਅਹਿਮਦਗੜ੍ਹ ਦੇ 47 ਪਿੰਡਾਂ ’ਚ ਹੋਣਗੀਆਂ ਚੋਣਾਂ

ਬਲਾਕ ਅਹਿਮਦਗੜ੍ਹ ਦੇ ਕੁੱਲ 47 ਪਿੰਡਾਂ ਦੀਆਂ ਗਰਾਮ ਪੰਚਾਇਤਾਂ ਵਿੱਚ ਸਰਪੰਚਾਂ ਦੇ ਰਾਖਵੇਂਕਰਨ ਦੀ ਜਾਰੀ ਸੂਚੀ ਮੁਤਾਬਕ ਪਿੰਡ ਅਸਦੁੱਲਾਪੁਰ, ਦਿਲਾਵਰਗੜ੍ਹ, ਕੁੱਪ ਕਲਾਂ, ਮੋਰਾਂਵਾਲੀ, ਨਾਰੋਮਾਜਰਾ, ਨੱਥੂਮਾਜਰਾ, ਉਮਰਪੁਰਾ ਦੀਆਂ ਗਰਾਮ ਪੰਚਾਇਤਾਂ ਦੇ ਸਰਪੰਚ ਐੱਸਸੀ ਵਰਗ ਨਾਲ ਸਬੰਧਤ ਹੋਣਗੇ। ਪਿੰਡ ਛੋਕਰਾਂ, ਜਿੱਤਵਾਲ ਖੁਰਦ, ਕੰਗਣਪੁਰ, ਲਸੋਈ, ਮੋਮਨਾਬਾਦ, ਸਰੌਦ ਤੇ ਤੋਤਾਪੁਰ ਪਿੰਡਾਂ ਦੀਆਂ ਸਰਪੰਚੀਆਂ ਐੱਸਸੀ ਅੋਰਤਾਂ ਲਈ ਰਾਖਵੀਂਆਂ ਕੀਤੀਆਂ ਗਈਆਂ ਹਨ। ਪਿੰਡ ਅਜ਼ੀਮਾਬਾਦ, ਬਧੇਸੇ, ਬਾਲੇਵਾਲ, ਬਾਠਾਂ, ਬੌੜਹਾਈ ਕਲਾਂ, ਬੂੰਗਾਂ, ਦੱਲਣਵਾਲ, ਦਹਿਲੀਜ ਖੁਰਦ, ਫਲੌਂਡ ਕਲਾਂ, ਜੰਡਾਲੀ ਕਲਾਂ, ਮਲਿਕ ਪੁਰ ਜੰਡਾਲੀ ਖੁਰਦ, ਮੰਡੀਆਂ, ਮਹੇਰਨਾ ਖੁਰਦ, ਰੋਹੀੜਾ, ਰੁੜਕੀ ਕਲਾਂ ਅਤੇ ਵਜ਼ੀਦਗੜ੍ਹ ਰੋਹਣੋਂ ਦੀਆਂ ਗਰਾਮ ਪੰਚਾਇਤਾਂ ਦੇ ਸਰਪੰਚੀ ਅਹੁਦੇ ਔਰਤਾਂ ਲਈ ਰਾਖਵੇਂ ਹੋਣਗੇ।

Advertisement

Advertisement
Author Image

joginder kumar

View all posts

Advertisement