ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੜਕੀਆਂ ਦੇ ਜਿਨਸੀ ਸ਼ੋਸ਼ਣ ਸਬੰਧੀ ਖੋਜ ਪ੍ਰਾਜੈਕਟ ਮੁਕੰਮਲ

08:28 AM Jan 14, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਖੇਤਰੀ ਪ੍ਰਤੀਨਿਧ
ਪਟਿਆਲਾ, 13 ਜਨਵਰੀ
ਪੰਜਾਬ ਵਿੱਚ ਬਾਲ ਜਿਨਸੀ ਸ਼ੋਸ਼ਣ ਦੇ ਮੁੱਦੇ ਨੂੰ ਸਮਝਣ ਅਤੇ ਹੱਲ ਕਰਨ ਦੇ ਯਤਨ ਵਜੋਂ ਪੰਜਾਬੀ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ ਮੈਨੇਜਮੈਂਟ ਸਟੱਡੀਜ਼ ਤੋਂ ਪ੍ਰੋਫੈਸਰ ਰਿੱਤੂ ਲਹਿਲ ਅਤੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਬੱਚਿਆਂ ਦੇ ਮਾਹਰ ਡਾ. ਹਰਸ਼ਿਦਰ ਕੌਰ ਦੀ ਅਗਵਾਈ ਵਿੱਚ ਡਾ. ਹਰਪ੍ਰੀਤ ਕੌਰ ਸਾਹਨੀ ਅਤੇ ਡਾ. ਸੁਖਵਿੰਦਰ ਸਿੰਘ ਦੇ ਸਹਿਯੋਗ ਨਾਲ ਖੋਜ ਪ੍ਰਾਜੈਕਟ ਮੁਕੰਮਲ ਕੀਤਾ ਗਿਆ। ਇਸ ਦੌਰਾਨ ਪਟਿਆਲਾ ਖੇਤਰ ਵਿੱਚ ਬਾਲ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਵਿੱਚ ਪ੍ਰੇਸ਼ਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਇਹ ਅਧਿਐਨ ਵਿਸ਼ੇਸ਼ ਤੌਰ ’ਤੇ ਲੜਕੀਆਂ ਦੇ ਸੋਸ਼ਣ ਉੱਤੇ ਕੇਂਦਰਿਤ ਹੈ, ਜੋ ਹੋਰਾਈਜ਼ਨ ਇਨਫਰਾਸਟਰਕਚਰ ਐਂਡ ਡਿਵੈਲਪਰਜ਼ ਲਿਪ ਦੇ ਸਹਿਯੋਗ ਨਾਲ ਨੇਪਰੇ ਚੜ੍ਹਿਆ।
‘ਲੜਕੀਆਂ ਦਾ ਜਿਨਸੀ ਸ਼ੋਸ਼ਣ’ ਸਿਰਲੇਖ ਵਾਲੀ ਇਹ ਖੋਜ ਪੰਜਾਬ ਖੇਤਰ ਵਿੱਚ ਇਸ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਵਿਸ਼ੇ ਵਿੱਚ ਆਪਣੀ ਕਿਸਮ ਦੀ ਪਹਿਲੀ ਖੋਜ ਹੈ। ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬੱਚਿਆਂ ਦੇ ਵਾਰਡ ਵਿੱਚ ਇਸ ਸਬੰਧੀ ਮੁੱਖ ਤੌਰ ’ਤੇ ਅੰਕੜੇ ਇਕੱਠੇ ਕੀਤੇ ਗਏ। ਡਾ. ਹਰਸ਼ਿੰਦਰ ਕੌਰ ਅਤੇ ਟੀਮ ਨੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅੱਗੇ ਆਉਣ ਅਤੇ ਆਪਣੇ ਤਜਰਬੇ ਸਾਂਝੇ ਕਰਨ ਲਈ ਉਤਸ਼ਾਹਿਤ ਕੀਤਾ। ਇਸ ਅਧਿਐਨ ਦੇ ਨਤੀਜੇ ਉਨ੍ਹਾਂ 40 ਪੀੜਤਾਂ ’ਤੇ ਅਧਾਰਤ ਹਨ, ਜੋ ਆਪਣੀ ਝਿਜਕ ਨੂੰ ਦੂਰ ਕਰਦਿਆਂ ਆਪਣੇ ਦੁਖਦਾਈ ਤਜਰਬਿਆਂ ਨੂੰ ਸਾਂਝਾ ਕਰਨ ਦੇ ਯੋਗ ਹੋਏ। ਡਾ. ਰਿੱਤੂ ਲਹਿਲ ਨੇ ਦੱਸਿਆ ਕਿ ਅਧਿਐਨ ਇਹ ਉਜਾਗਰ ਕਰਦਾ ਹੈ ਕਿ ਆਰਥਿਕ ਤੌਰ ’ਤੇ ਪੱਛੜੀਆਂ ਲੜਕੀਆਂ, ਖਾਸ ਤੌਰ ’ਤੇ ਸੀਮਿਤ ਸਿੱਖਿਆ ਵਾਲੀਆਂ ਲੜਕੀਆਂ, ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਵਧੇਰੇ ਜੋਖਮ ਵਿੱਚ ਹਨ। ਸਿਹਤ ਸਮੱਸਿਆਵਾਂ ਅਤੇ ਅੰਗਹੀਣਤਾ ਤੋਂ ਪੀੜਤ ਲੜਕੀਆਂ ਜਿਨਸੀ ਸੋਸ਼ਣ ਲਈ ਵਧੇਰੇ ਸੰਵੇਦਨਸ਼ੀਲ ਦੇਖੀਆਂ ਗਈਆਂ।

Advertisement

Advertisement