For the best experience, open
https://m.punjabitribuneonline.com
on your mobile browser.
Advertisement

ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦਾ ਰਿਸਰਚ ਜਨਰਲ ਯੂਜੀਸੀ ਕੇਅਰ ਲਿਸਟ ’ਚ ਸ਼ਾਮਲ

11:35 AM May 26, 2024 IST
ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦਾ ਰਿਸਰਚ ਜਨਰਲ ਯੂਜੀਸੀ ਕੇਅਰ ਲਿਸਟ ’ਚ ਸ਼ਾਮਲ
ਜਰਨਲ ਦਾ ਸੰਪਾਦਕੀ ਬੋਰਡ ਉਪ ਕੁਲਪਤੀ ਪ੍ਰੋ. ਪ੍ਰਿਤਪਾਲ ਸਿੰਘ ਨਾਲ।
Advertisement

ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 25 ਮਈ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿੱਚ ‘ਦਿ ਜਰਨਲ ਆਫ ਰਿਲੀਜ਼ਨ ਐਂਡ ਸਿੱਖ ਸਟਡੀਜ਼’ ਦੇ ਸੰਪਾਦਕੀ ਬੋਰਡ ਦੀ ਇਕੱਤਰਤਾ ਹੋਈ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਪ੍ਰਿਤਪਾਲ ਸਿੰਘ ਨੇ ਜਰਨਲ ਦੇ ਯੂਜੀਸੀ ਕੇਅਰ ਲਿਸਟ ਵਿੱਚ ਸ਼ਾਮਲ ਹੋਣ ਲਈ ਖੁਸ਼ੀ ਦਾ ਇਜ਼ਹਾਰ ਕੀਤਾ। ਉਨ੍ਹਾਂ ਦੱਸਿਆ ਕਿ ਇਹ ਇੱਕ ਅੰਤਰਰਾਸ਼ਟਰੀ ਪੀਅਰ ਰਿਵਿਊਡ ਜਰਨਲ ਹੈ ਜਿਸ ਨੇ ਆਪਣੇ ਮਿਆਰੀ ਪ੍ਰਕਾਸ਼ਨ ਅਤੇ ਉਸਾਰੂ ਯੋਗਦਾਨ ਰਾਹੀਂ ਆਪਣੀ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਨੇ ਜਰਨਲ ਤੇ ਸਲਾਹਕਾਰ ਬੋਰਡ ਵਿੱਚ ਪੰਜਾਬ ਭਾਰਤ ਅਤੇ ਵਿਦੇਸ਼ ਤੋਂ ਸ਼ਾਮਲ ਹੋਏ ਵੱਖ-ਵੱਖ ਪ੍ਰੋਫੈਸਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ ਨੇ ਦੱਸਿਆ ਕਿ ਇਸ ਜਰਨਲ ਦੇ ਸਲਾਹਕਾਰ ਬੋਰਡ ਵਿੱਚ ਪ੍ਰੋਫੈਸਰ ਬਲਕਾਰ ਸਿੰਘ, ਸਾਬਕਾ ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪ੍ਰੋਫੈਸਰ ਹਰਪਾਲ ਸਿੰਘ ਪੰਨੂ, ਚੇਅਰਪਰਸਨ, ਗੁਰੂ ਨਾਨਕ ਚੇਅਰ ਫਾਰ ਸਟਡੀਜ਼ ਇਨ ਯੂਨੀਵਰਸਲ ਐਡਵਾਂਸਮੈਂਟ, ਚੰਡੀਗੜ੍ਹ ਯੂਨੀਵਰਸਿਟੀ, ਘੜੂਆਂ, ਪ੍ਰੋਫੈਸਰ ਜਸਪਾਲ ਕੌਰ ਕੰਗ, ਸੀਨੀਅਰ ਪ੍ਰੋਫੈਸਰ, ਧਰਮ ਅਧਿਐਨ ਵਿਭਾਗ, ਵਰਲਡ ਯੂਨੀਵਰਸਿਟੀ, ਪ੍ਰੋਫੈਸਰ ਜਸਪ੍ਰੀਤ ਕੌਰ ਸੰਧੂ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪ੍ਰੋਫੈਸਰ ਪ੍ਰਦੂਮਨ ਸ਼ਾਹ ਸਿੰਘ, ਜੈਨ-ਬੋਧ ਦਰਸ਼ਨ ਵਿਭਾਗ, ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਨਸੀ, ਪ੍ਰੋਫੈਸਰ ਮੁਹੰਮਦ ਹਬੀਬ, ਧਰਮ ਅਤੇ ਇਸਲਾਮ ਅਧਿਐਨ ਵਿਭਾਗ, ਮੌਲਾਨਾ ਆਜ਼ਾਦ ਨੈਸ਼ਨਲ ਯੂਨੀਵਰਸਿਟੀ, ਹੈਦਰਾਬਾਦ, ਡਾ. ਮਾਈਕਲ ਹਾਲੇ, ਐਸੋਸੀਏਟ ਪ੍ਰੋਫੈਸਰ, ਧਰਮ ਅਧਿਐਨ ਵਿਭਾਗ, ਮਾਊਂਟ ਰਾਇਲ ਯੂਨੀਵਰਸਿਟੀ, ਕੈਲਗਰੀ, ਕਨੇਡਾ ਡਾ. ਪਰਗਟ ਸਿੰਘ, ਚੇਅਰ ਪਰਸਨ, ਸਿੱਖ ਐਜੂਕੇਸ਼ਨ ਕੌਂਸਲ, ਯੂਕੇ ਨੂੰ ਸ਼ਾਮਲ ਕੀਤਾ ਹੈ। ਸੰਪਾਦਕੀ ਮੰਡਲ ’ਚ ਡਾ. ਸਿਕੰਦਰ ਸਿੰਘ, ਮੁਖੀ, ਪੰਜਾਬੀ ਵਿਭਾਗ, ਡਾ. ਅੰਕਦੀਪ ਕੌਰ ਅਟਵਾਲ, ਮੁਖੀ, ਅੰਗਰੇਜ਼ੀ ਵਿਭਾਗ ਨੂੰ ਸ਼ਾਮਲ ਕੀਤਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×