For the best experience, open
https://m.punjabitribuneonline.com
on your mobile browser.
Advertisement

ਘੱਗਰ ਵਿੱਚ ਰੁੜ੍ਹੇ ਵਿਅਕਤੀ ਨੂੰ ਬਚਾਇਆ

07:18 AM Sep 17, 2024 IST
ਘੱਗਰ ਵਿੱਚ ਰੁੜ੍ਹੇ ਵਿਅਕਤੀ ਨੂੰ ਬਚਾਇਆ
Advertisement

ਪੱਤਰ ਪ੍ਰੇਰਕ
ਪੰਚਕੂਲਾ, 16 ਸਤੰਬਰ
ਪੰਚਕੂਲਾ ਦੀ ਘੱਗਰ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ਵਿੱਚ ਅਚਾਨਕ ਇੱਕ ਵਿਅਕਤੀ ਰੁੜ ਗਿਆ। ਉਸ ਦੇ ਸਾਥੀਆਂ ਵੱਲੋਂ ਰੌਲਾ ਪਾਉਣ ’ਤੇ ਚਾਰ ਨੌਜਵਾਨਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਬਚਾਅ ਲਿਆ। ਪਾਣੀ ਵਿੱਚ ਰੁੜ੍ਹਨ ਕਾਰਨ ਉਹ ਵਿਅਕਤੀ ਪੱਥਰਾਂ ਨਾਲ ਟਕਰਾ ਗਿਆ ਜਿਸ ਕਾਰਨ ਉਸ ਦੇ ਕਾਫ਼ੀ ਸੱਟਾਂ ਵੱਜੀਆਂ। ਉਸ ਨੂੰ ਇਲਾਜ ਲਈ ਪੰਚਕੂਲਾ ਦੇ ਸੈਕਟਰ-6 ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਸਪਤਾਲ ਵਿੱਚ ਉਸ ਨੂੰ ਮੁੱਢਲੀ ਸਹਾਇਤਾਂ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਉਸ ਦੀ ਪਛਾਣ ਅਨੁਜ ਕੁਮਾਰ ਵਜੋਂ ਹੋਈ ਹੈ, ਦੱਸਿਆ ਜਾ ਰਿਹਾ ਹੈ ਕਿ ਉਹ ਰਾਏਪੁਰ ਖੁਰਦ ਚੰਡੀਗੜ੍ਹ ਦਾ ਨਿਵਾਸੀ ਹੈ। ਇੱਥੇ ਇਹ ਵਰਨਣਯੋਗ ਹੈ ਕਿ ਘੱਗਰ ਦਰਿਆ ਵਿੱਚ ਜਾਣ ਤੋਂ ਪ੍ਰਸ਼ਾਸਨ ਨੇ ਰੋਕ ਲਗਾਈ ਹੋਈ ਹੈ ਪਰ ਇਸ ਦੇ ਬਾਵਜੂਦ ਲੋਕ ਘੱਗਰ ਵਿੱਚ ਚਲੇ ਜਾਂਦੇ ਹਨ।

Advertisement

Advertisement
Advertisement
Author Image

Advertisement